ਰੁਬਿਨਾ ਬਾਜਵਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਭੈਣ ਨੀਰੂ ਬਾਜਵਾ ਨੇ ਦਿਖਾਈਆਂ ਖ਼ਾਸ ਝਲਕੀਆਂ #Punjab #RubinaBajwa #NeeruBajwa #PunjabiNews

ਅਦਾਕਾਰਾ ਰੁਬਿਨਾ ਬਾਜਵਾ 26 ਨਵੰਬਰ ਯਾਨੀਕਿ ਕੱਲ੍ਹ ਬੁੱਧਵਾਰ ਨੂੰ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ ‘ਚ ਬੱਝ ਰਹੀ ਹੈ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਇਨ੍ਹੀਂ ਦਿਨੀਂ ਅਦਾਕਾਰਾ ਨੀਰੂ ਬਾਜਵਾ ਦੇ ਘਰ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ।

ਦੱਸ ਦਈਏ ਕਿ ਹਾਲ ਹੀ ‘ਚ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਕਾਫ਼ੀ ਸੋਹਣੀ ਤੇ ਖ਼ੁਸ਼ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਇਕ ਤਸਵੀਰ ‘ਚ ਰੁਬਿਨਾ ਬਾਜਵਾ ਵੀ ਨਜ਼ਰ ਆ ਰਹੀ ਹੈ। ਇਸ ਫੰਕਸ਼ਨ ਨੂੰ ਲੈ ਕੇ ਨੀਰੂ ਬਾਜਵਾ ਅਤੇ ਉਨ੍ਹਾਂ ਦਾ ਪਰਿਵਾਰ ਕਾਫ਼ੀ ਉਤਸ਼ਾਹਿਤ ਹੈ। ਇਸ ਬਾਰੇ ਨੀਰੂ ਬਾਜਵਾ ਲਗਾਤਾਰ ਆਪਣੇ ਸੋਸ਼ਲ ਮੀਡੀਆ ‘ਤੇ ਫ਼ੈਨਜ਼ ਨੂੰ ਅਪਡੇਟ ਦੇ ਰਹੀ ਹੈ।

ਦੱਸਣਯੋਗ ਹੈ ਕਿ ਰੁਬੀਨਾ ਬਾਜਵਾ ਹਾਲ ਹੀ ਹਾਇਕ ਅਖਿਲ ਨਾਲ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ‘ਚ ਨਜ਼ਰ ਆਈ ਸੀ ਪਰ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕਮਾਲ ਨਹੀਂ ਦਿਖਾ ਸਕੀ।

ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ 26 ਅਕਤੂਬਰ ਮੰਗੇਤਰ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜ਼ਾਹਰ ਹੈ ਰੁਬੀਨਾ ਦੇ ਵਿਆਹ ਨੂੰ ਲੈ ਕੇ ਉਸ ਦੀ ਭੈਣ ਨੀਰੂ ਬਾਜਵਾ ਨੂੰ ਵੀ ਕਾਫ਼ੀ ਚਾਅ ਹੈ।