If Fawad Khan wasn’t married, I would date him: Sonam Bajwa ਟੀਵੀ ਦੀ ਦੁਨੀਆ ਤੋਂ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਅੱਜ ਪੰਜਾਬੀ ਇੰਡਸਟਰੀ ਦੀ ਟੌਪ ਦੀ ਅਦਾਕਾਰਾ ਹੈ । ਇਨ੍ਹਾਂ ਹੀ ਨਹੀਂ ਸਗੋਂ ਇੰਡਸਟਰੀ ‘ਚ ਓਹਨਾ ਦੀ ਫੀਸ ਵੀ ਹੋਰ ਅਦਾਕਾਰਾ ਨਾਲੋਂ ਕਿਤੇ ਜ਼ਿਆਦਾ ਹੈ । ਸੋਨਮ ਬਾਜਵਾ ਨੇ ਆਪਣੀ ਗ਼ਜ਼ਬ ਦੀ ਐਕਟਿੰਗ ਤੇ ਟੈਲੇਂਟ ਦੇ ਨਾਲ ਇੰਡਸਟਰੀ ‘ਚ ਇਕ ਵੱਖਰੀ ਪਹਿਚਾਣ ਬਣਾਈ। `ਦੇਸ਼ ਦੁਨੀਆ `ਚ ਅੱਜ ਸੋਨਮ ਬਾਜਵਾ ਦੇ ਲੱਖਾਂ ਚਾਹੁਣ ਵਾਲੇ ਹਨ।

ਹਜ਼ਾਰਾਂ ਲੱਖਾਂ ਮੁੰਡੇ ਸੋਨਮ ਬਾਜਵਾ ਨੂੰ ਪਿਆਰ ਕਰਦੇ ਹਨ ਅਤੇ ਓਹਨਾ ਦੀ ਇਕ ਝਲਕ ਲਈ ਤਰਸ ਜਾਂਦੇ ਹਨ । ਪਰ ਕੀ ਤੁਸੀ ਜਾਣਦੇ ਹੋ ਕਿ ਸੋਨਮ ਦਾ ਕਰੱਸ਼ ਕੌਣ ਹੈ? ਇੱਕ ਅਜਿਹਾ ਸ਼ਖਸ ਹੈ ਜਿਸ ਨੂੰ ਸੋਨਮ ਬਾਜਵਾ ਦਿਲੋਂ ਪਿਆਰ ਕਰਦੀ ਹੈ।

ਸੋਨਮ ਬਾਜਵਾ ਨੇ ਹਾਲ ਹੀ `ਚ ਇੱਕ ਰੇਡੀਓ ਸ਼ੋਅ `ਚ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਨਾਲ ਹੀ ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਹਮੇਸ਼ਾ ਤੋਂ ਹੀ ਪਾਕਿਸਤਾਨੀ ਐਕਟਰ ਫ਼ਵਾਦ ਖਾਨ (Fawad Khan) ਨੂੰ ਪਸੰਦ ਕਰਦੀ ਰਹੀ ਹੈ। ਫ਼ਵਾਦ ਦੀ ਐਕਟਿੰਗ ਤੇ ਉਨ੍ਹਾਂ ਦੇ ਕਿਊਟ ਅੰਦਾਜ਼ ਨੇ ਸੋਨਮ ਦਾ ਦਿਲ ਜਿੱਤ ਲਿਆ ਹੈ।

ਸੋਨਮ ਨੇ ਅੱਗੇ ਕਿਹਾ ਕਿ ਜੇਕਰ ਫ਼ਵਾਦ ਖਾਨ ਦਾ ਵਿਆਹ ਨਾ ਹੋਇਆ ਹੁੰਦਾ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਡੇਟ ਕਰਦੀ। ਸੋਨਮ ਨੇ ਕਿਹਾ ਕਿ ਫ਼ਵਾਦ ਖਾਨ ਉਨ੍ਹਾਂ ਦਾ ਸਭ ਤੋਂ ਵੱਡਾ ਕਰੱਸ਼ ਹੈ। ਉਹ ਪਾਕਿਸਤਾਨੀ ਐਕਟਰ ਤੇ ਜਾਨ ਛਿੜਕਦੀ ਹੈ।

ਸੋਨਮ ਨੇ ਕਿਹਾ, “ਕਿਉਂਕਿ ਫ਼ਵਾਦ ਖਾਨ ਸ਼ਾਦੀਸ਼ੁਦਾ ਹੈ। ਇਸ ਕਰਕੇ ਉਨ੍ਹਾਂ ਨਾਲ ਮੇਰਾ ਰਿਸ਼ਤਾ ਨਹੀਂ ਹੋ ਸਕਦਾ, ਕਿਉਂਕਿ ਮੈਂ ਵਿਆਹੇ ਆਦਮੀਆਂ ਤੇ ਅੱਖ ਨਹੀਂ ਰੱਖਦੀ। ਇਹ ਮੇਰੀ ਬਦਨਸੀਬੀ ਹੈ ਕਿ ਉਹ ਸ਼ਾਦੀਸ਼ੁਦਾ ਹਨ।”

ਦੱਸ ਦਈਏ ਕਿ ਸੋਨਮ ਬਾਜਵਾ ਪਹਿਲਾਂ ਵੀ ਪਾਕਿਸਤਾਨੀ ਕਲਾਕਾਰਾਂ ਲਈ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਇਕ ਅਦਾਰੇ ਨੂੰ ਇੰਟਰਵਿਊ ਦਿੰਦਿਆਂ ਅਦਾਕਾਰਾ ਨੇ ਕਿਹਾ ਸੀ ਕਿ ਉਹ ਪਾਕਿਸਤਾਨੀ ਕਲਾਕਾਰ ਸਜਲ ਅਲੀ ਦਾ ਡਰਾਮਾ `ਮੇਰੇ ਪਾਸ ਤੁਮ ਹੋ` ਬੇਹੱਦ ਪਸੰਦ ਕਰਦੀ ਹੈ।

ਸੋਨਮ ਬਾਜਵਾ ਜਲਦ ਹੀ ਆਪਣੇ ਸ਼ੋਅ `ਦਿਲ ਦੀਆਂ ਗੱਲਾਂ 2` ਨਾਲ ਟੀਵੀ ਤੇ ਵਾਪਸੀ ਕਰਨ ਜਾ ਰਹੀ ਹੈ। ਇਹ ਸ਼ੋਅ 29 ਅਕਤੂਬਰ ਨੂੰ ਸ਼ਾਮ 7 ਵਜੇ ਆਨ ਏਅਰ ਹੋਵੇਗਾ। ਇਸ ਦਾ ਪਹਿਲਾ ਸੀਜ਼ਨ ਕਾਫ਼ੀ ਹਿੱਟ ਰਿਹਾ ਸੀ, ਜਿਸ ਨੂੰ ਦੇਖਦਿਆਂ ਹੁਣ ਦਿਲ ਦੀਆਂ ਗੱਲਾਂ ਦਾ ਦੂਜਾ ਸੀਜ਼ਨ ਲਿਆਂਦਾ ਜਾ ਰਿਹਾ ਹੈ।