Neeru Bajwa: ਭੈਣ ਦੇ ਵਿਆਹ ‘ਚ ਨੀਰੂ ਬਾਜਵਾ ਦਾ ਲੁੱਕ aਬਣਿਆ ਖਿੱਚ ਦਾ ਕੇਂਦਰ, ਵੇਖੋ ਪਰਿਵਾਰ ਨਾਲ ਖ਼ੂਬਸੂਰਤ ਤਸਵੀਰਾਂ.. ਭੈਣ Neeru Bajwa ਨੇ ਸਜਾਈ ਜੀਜੇ Gurbaksh Singh Chahal ਦੇ ਕਲਗੀ ..ਨੀਰੂ ਬਾਜਵਾ ਨੇ ਆਪਣੀ ਭੈਣ Rubina Bajwa ਦੇ ਵਿਆਹ ਮੌਕੇ ਜੀਜੇ ਦੇ ਕਲਗੀ ਸਜਾਉਂਦੇ ਹੋਏ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ ..#Rubinabajwa #Neerubajwa


ਰੁਬੀਨਾ ਬਾਜਵਾ ਦੇ ਵਿਆਹ `ਚ ਨੀਰੂ ਬਾਜਵਾ ਦਾ ਸਟਾਇਲਿਸ਼ ਅੰਦਾਜ਼ ਆਇਆ ਨਜ਼ਰ, ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਵਿਆਹ ਹੋ ਗਿਆ ਹੈ। ਉਸ ਨੇ ਆਪਣੇ ਮੰਗੇਤਰ ਗੁਰਬਖਸ਼ ਚਾਹਲ ਨਾਲ 26 ਅਕਤੂਬਰ ਨੂੰ ਲਾਵਾਂ ਲਈਆਂ। ਇਸ ਮੌਕੇ ਬਾਜਵਾ ਪਰਿਵਾਰ `ਚ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਦੁਲਹਨ ਦੀ ਬਜਾਏ ਦੁਲਹਨ ਦੀ ਭੈਣ ਯਾਨਿ ਨੀਰੂ ਬਾਜਵਾ ਤੇ ਟਿਕੀਆਂ ਰਹੀਆਂ, ਜੀ ਹਾਂ, ਵਿਆਹ ਵਿੱਚ ਸਾਰੀ ਲਾਈਮਲਾਈਟ ਨੀਰੂ ਬਾਜਵਾ ਨੂੰ ਮਿਲੀ। ਕਿਉਂਕਿ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਇਸ ਦੌਰਾਨ ਨੀਰੂ ਬਾਜਵਾ ਨੇ ਸਮੁੰਦਰ ਕਿਨਾਰੇ ਕਈ ਪੋਜ਼ ਦਿੱਤੇ ਹਨ। ਇਸ ਦੇ ਨਾਲ ਨਾਲ ਅਦਾਕਾਰਾ ਨੇ ਆਪਣੇ ਪਤੀ ਹੈਰੀ ਜਵੰਧਾ ਨਾਲ ਵੀ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਬੀਤੇ ਦਿਨੀਂ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਹੋਇਆ ਹੈ। ਕੁਝ ਘੰਟੇ ਪਹਿਲਾਂ ਹੀ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗੁਰਬਖਸ਼ ਦੀ ਪੱਗ ‘ਤੇ ਕਲਗੀ ਸਜਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਦੂਜੀ ਤਸਵੀਰ ‘ਚ ਗੁਰਬਖਸ਼ ਪੂਰਾ ਤਿਆਰ ਹੋ ਕੇ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਭਾਰਤੀ ਰਸਮਾਂ ਅਨੁਸਾਰ ਲਾੜੇ ਦੇ ਸਿਰ ‘ਤੇ ਕਲਗੀ ਉਸ ਦੀ ਭੈਣ ਸਜਾਉਂਦੀ ਹੈ। ਨੀਰੂ ਬਾਜਵਾ ਨੇ ਗੁਰਬਖਸ਼ ਨੂੰ ਆਪਣਾ ਭਰਾ ਬਣਾਇਆ ਹੈ, ਜਿਸ ਕਰਕੇ ਉਸ ਨੇ ਇਹ ਰਸਮ ਅਦਾ ਕੀਤੀ ਹੈ।

ਇਸ ਤਸਵੀਰ ਵਿੱਚ ਦੇਖੋ ਨੀਰੂ ਬਾਜਵਾ ਦਾ ਖੂਬਸਬਰਤ ਅੰਦਾਜ਼…ਨੀਰੂ ਬਾਜਵਾ ਨੇ ਇਸ ਤਸਵੀਰ ਨੂੰ ਪੋਸਟ ਕਰਦਿਆਂ ਕੈਪਸ਼ਨ ‘ਚ ਲਿਖਿਆ ਹੈ, ”My brother❤️ we are so proud of you @gchahal …. Beautiful day… it actually feels like we truly are a family🙏🏼।”


ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਇਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ‘ਚ ਉਹ ਆਪਣੀ ਭੈਣ ਰੁਬਿਨਾ ਬਾਜਵਾ ਨਾਲ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਦੌਰਾਨ ਰੁਬਿਨਾ ਨੇ ਲਾਲ ਰੰਗ ਦਾ ਸ਼ਰਾਰਾ ਸੂਟ ਤੇ ਹੱਥਾਂ ‘ਚ ਚੂੜਾ ਪਾਇਆ ਹੋਇਆ ਹੈ।

ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਆਪਣੀਆਂ ਵੀ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਬਹੁਤ ਸੋਹਣੀ ਲੁੱਕ ‘ਚ ਨਜ਼ਰ ਆ ਰਹੀ ਹੈ।

ਨੀਰੂ ਬਾਜਵਾ ਦੀਆਂ ਬੇਟੀਆਂ ਅਨੰਨਿਆ, ਆਲੀਆ ਅਤੇ ਅਕੀਰਾ ਵੀ ਵਿਆਹ ਲਈ ਕਾਫੀ ਉਤਸ਼ਾਹਿਤ ਹਨ।