ਜਯਾ ਬੱਚਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੀ ਦੋਹਤੀ ਦੇ ਵਿਆਹ ਤੋਂ ਪਹਿਲਾਂ ਮਾਂ ਬਣਨ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਵੀ ਰਿਸ਼ਤੇ ਨੂੰ ਲੰਮੇ ਸਮੇਂ ਤੱਕ ਚੱਲਣ ਲਈ ਸਰੀਰਕ ਅਟ੍ਰੈਕਸ਼ਨ ਅਤੇ ਸਰੀਰਕ ਸਬੰਧ ਬਹੁਤ ਜ਼ਰੂਰੀ ਹਨ।

ਜਯਾ ਨੇ ਸ਼ਨੀਵਾਰ ਨੂੰ ਆਪਣੀ ਪੋਤੀ ਨਵਿਆ ਨਵੇਲੀ ਨੰਦਾ ਦੇ ਪੋਡਕਾਸਟ ਵਿੱਚ ਜੀਵਨ ਦੇ ਕਈ ਪਹਿਲੂਆਂ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ, ‘ਲੋਕਾਂ ਨੂੰ ਇਸ ‘ਤੇ ਇਤਰਾਜ਼ ਹੋ ਸਕਦਾ ਹੈ, ਪਰ ਮੇਰਾ ਮੰਨਣਾ ਹੈ ਕਿ ਕਿਸੇ ਵੀ ਰਿਸ਼ਤੇ ਨੂੰ ਲੰਮੇ ਸਮੇਂ ਤੱਕ ਚੱਲਣ ਲਈ ਸਰੀਰਕ ਸਬੰਧ ਅਤੇ ਸਰੀਰਕ ਖਿੱਚ ਬਹੁਤ ਜ਼ਰੂਰੀ ਹੈ। ਸਾਡੀ ਪੀੜ੍ਹੀ ਵਿਚ ਤਾਂ ਅਸੀਂ ਕਦੇ ਵੀ ਇਹ ਸਭ ਕੁਝ ਮਹਿਸੂਸ ਨਹੀਂ ਕੀਤਾ, ਪਰ ਜੇ ਅੱਜ ਦੇ ਬੱਚੇ ਇਹ ਐਕਸਪੈਰੀਮੈਂਟ ਕਰਨ ਤਾਂ ਕੀ ਪਰੇਸ਼ਾਨੀ ਹੈ।

ਜਯਾ ਨੇ ਗੱਲਬਾਤ ‘ਚ ਅੱਗੇ ਕਿਹਾ, ‘ਮੇਰੀ ਪੀੜ੍ਹੀ ਹੋਵੇ ਜਾਂ ਸ਼ਵੇਤਾ ਦੀ, ਅਸੀਂ ਇਸ ਬਾਰੇ ਸੋਚ ਵੀ ਨਹੀਂ ਸਕਦੇ ਸੀ, ਪਰ ਜਦੋਂ ਨਵਿਆ ਦੀ ਉਮਰ ਦੇ ਬੱਚੇ ਇਸ ਤਜ਼ਰਬੇ ‘ਚੋਂ ਲੰਘਦੇ ਹਨ ਤਾਂ ਉਹ ਕਿਤੇ ਨਾ ਕਿਤੇ ਦੋਸ਼ੀ ਮਹਿਸੂਸ ਕਰਦੇ ਹਨ। ਹਾਂ, ਮੈਨੂੰ ਇਹ ਦੇਖ ਕੇ ਬਹੁਤ ਬੁਰਾ ਲੱਗਦਾ ਹੈ।


ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ ਵਿੱਚ ਭਾਵਨਾਵਾਂ ਅਤੇ ਰੋਮਾਂਸ ਦੀ ਕਮੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਅੱਜ-ਕੱਲ੍ਹ ਦੇ ਬੱਚਿਆਂ ਨੂੰ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਵਿਆਹ ਕਰਨਾ ਚਾਹੀਦਾ ਹੈ ਕਿਉਂਕਿ ਪਹਿਲਾਂ ਇੱਕ-ਦੂਜੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਉਸ ਨਾਲ ਆਰਾਮ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ ਅਤੇ ਮੈਨੂੰ ਤੇਰੇ ਵਿਆਹ ਤੋਂ ਪਹਿਲਾਂ ਬੱਚਾ ਪੈਦਾ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ।