ਰੁਬੀਨਾ ਬਾਜਵਾ (Rubina Bajwa) ਜਿਸ ਦਾ ਕਿ ਬੀਤੇ ਦਿਨੀਂ ਵਿਆਹ (Wedding) ਹੋਇਆ ਸੀ । ਹੁਣ ਉਸ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰੁਬੀਨਾ ਆਪਣੇ ਹਨੀਮੂਨ ‘ਤੇ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਤਸਵੀਰਾਂ ‘ਚ ਰੁਬੀਨਾ ਪਾਣੀ ਦੇ ਨਾਲ ਅਠਖੇਲੀਆਂ ਕਰਦੀ ਦਿਖਾਈ ਦੇ ਰਹੀ ਹੈ। ਜਦੋਂਕਿ ਕੁਝ ਤਸਵੀਰਾਂ ‘ਚ ਉਸ ਨੇ ਸਾੜ੍ਹੀ ਪਾਈ ਹੋਈ ਹੈ ਅਤੇ ਉਹ ਬਹੁਤ ਹੀ ਸੋਹਣੀ ਲੱਗ ਰਹੀ ਹੈ ।
ਦੱਸ ਦਈਏ ਕਿ ਅਦਾਕਾਰਾ ਦਾ ਬੀਤੇ ਦਿਨੀਂ ਵਿਦੇਸ਼ ‘ਚ ਵਿਆਹ ਹੋਇਆ ਹੈ । ਗੁਰਬਖਸ਼ ਚਹਿਲ ਦੇ ਨਾਲ ਰੁਬੀਨਾ ਬਾਜਵਾ ਨੇ ਵਿਆਹ ਕਰਵਾਇਆ ਹੈ । ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਆਪਣੀ ਭੈਣ ਵਾਂਗ ਉਹ ਵੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ।
ਗੁਰਬਖਸ਼ ਚਹਿਲ ਦੇ ਨਾਲ ਉਹ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਸੀ ਅਤੇ ਲੰਮੀ ਦੋਸਤੀ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਹੈ । ਰੁਬੀਨਾ ਬਾਜਵਾ ਹੋਰੀਂ ਤਿੰਨ ਭੈਣਾਂ ਹਨ । ਜਿਨ੍ਹਾਂ ਚੋਂ ਸਭ ਤੋਂ ਵੱਡੀ ਨੀਰੂ ਬਾਜਵਾ ਹੈ ਜਿਸ ਦੀਆਂ ਤਿੰਨ ਧੀਆਂ ਹਨ ।