Virat Kohli’s room video leaked: Perth hotel sacks staff, apologises #T20worldcup #Viratkohli #hotelroomviralvideo Anushka Sharma is angry at Virat Kohli’s hotel room video leaking online, fans call it ‘so cheap, sue the hotel’ Actor Anushka Sharma is furious after a video of her husband Virat Kohli’s hotel room was leaked online. Virat is in Australia for the T20 World Cup and a video from the hotel room shows someone in suit taking a tour of his room, showing his belongings to the camera. Anushka and Virat did not take this invasion of privacy lying down.
T20 world Cup ਚੱਲ ਰਿਹਾ ਹੈ ਤੇ ਭਾਰਤੀ ਟੀਮ ਵੀ ਉੱਥੇ ਹੀ ਇੱਕ ਹੋਟਲ ‘ਚ ਮਹਿਮਾਨ ਦੇ ਤੋਰ ਤੇ ਰੁਕੀ ਹੋਈ ਹੈ ਪਰ ਹੋਟਲ ‘ਚ ਕੁਝ ਅਜਿਹਾ ਹੋਇਆ ਜਿਸ ਤੋਂ ਭਾਰਤੀ ਟੀਮ ਦੇ ਸਟਾਰ ਪਲੇਅਰ ਨਰਾਜ਼ ਹੋ ਗਏ। ਇੱਕ ਪ੍ਰਸ਼ੰਸਕ ਵਿਰਾਟ ਕੋਹਲੀ ਦੇ ਹੋਟਲ ਵਿੱਚ ਦਾਖਲ ਹੋਇਆ ਅਤੇ ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਸ ਤੋਂ ਨਾਰਾਜ਼ ਕੋਹਲੀ ਨੇ ਨਿੱਜਤਾ (Privacy) ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ।
ਹੁਣ ਇਸ ਮਾਮਲੇ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਹੈ। ਵਿਰਾਟ ਦੇ ਇਸ ਫੈਨ ਨੇ ਹੋਟਲ ‘ਚ ਆਪਣੇ ਕਮਰੇ ਦੇ ਅੰਦਰ ਜਾ ਕੇ ਕੋਹਲੀ ਦੇ ਕਮਰੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਇਸ ਦੇ ਨਾਲ ਹੀ ਇਸ ਫੈਨ ਨੇ ਲਿਖਿਆ ਕਿ ਕਿੰਗ ਕੋਹਲੀ ਦਾ ਹੋਟਲ ਦਾ ਕਮਰਾ।
ਵਿਰਾਟ ਨੇ ਖੁਦ ਇਹ ਵੀਡੀਓ ਸ਼ੇਅਰ ਕਰਕੇ ਪ੍ਰਾਈਵੇਸੀ ਦਾ ਮੁੱਦਾ ਉਠਾਇਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਨੇ ਲਿਖਿਆ, “ਮੈਂ ਸਮਝਦਾ ਹਾਂ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀ ਨੂੰ ਦੇਖ ਕੇ ਬਹੁਤ ਖੁਸ਼ ਹਨ ਅਤੇ ਉਸ ਨੂੰ ਮਿਲਣ ਲਈ ਉਤਸ਼ਾਹਿਤ ਹਨ। ਮੈਂ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਹਾਂ। ਜੇਕਰ ਮੈਨੂੰ ਮੇਰੇ ਹੋਟਲ ਦੇ ਕਮਰੇ ਵਿੱਚ ਪ੍ਰਾਈਵੇਸੀ ਨਹੀਂ ਮਿਲੇਗੀ ਤਾਂ ਮੈਂ ਕਿੱਥੋਂ ਉਮੀਦ ਕਰ ਸਕਦਾ ਹਾਂ। ਨਿੱਜੀ ਸਪੇਸ। ਮੈਂ ਇਸ ਤਰ੍ਹਾਂ ਦੀ ਕਾਰਵਾਈ ਅਤੇ ਮੇਰੀ Privacy ਦੀ ਉਲੰਘਣਾ ਨਾਲ ਸਹਿਮਤ ਨਹੀਂ ਹਾਂ। ਮੈਂ ਇਸਨੂੰ ਸਵੀਕਾਰ ਨਹੀਂ ਕਰਦਾ ਹਾਂ। ਲੋਕਾਂ ਦੀ Privacy ਦਾ ਆਦਰ ਕਰੋ ਅਤੇ ਉਹਨਾਂ ਨੂੰ ਤੁਹਾਡੇ ਲਈ ਮਨੋਰੰਜਨ ਦੇ ਸਰੋਤ ਵਜੋਂ ਨਾ ਮੰਨੋ।”
ਟੀਮ ਪਰਥ ਦੇ ਇੱਕ ਹੋਟਲ ਵਿੱਚ ਰੁਕੀ ਹੋਈ ਸੀ
ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2022 ‘ਚ ਆਪਣਾ ਤੀਜਾ ਮੈਚ ਐਤਵਾਰ ਨੂੰ ਹੀ ਪਰਥ ‘ਚ ਦੱਖਣੀ ਅਫਰੀਕਾ ਖਿਲਾਫ ਖੇਡਿਆ, ਇਸ ਲਈ ਇਹ ਵੀਡੀਓ ਪਰਥ ਦੇ ਕਿਸੇ ਹੋਟਲ ਦਾ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਮੈਲਬੋਰਨ ਅਤੇ ਸਿਡਨੀ ‘ਚ ਆਪਣੇ ਦੋ ਮੈਚ ਖੇਡੇ ਸਨ। ਇਸ ਵਾਇਰਲ ਵੀਡੀਓ ‘ਚ ਵਿਰਾਟ ਕੋਹਲੀ ਦੀ ਟੀਮ ਦੀ ਜਰਸੀ, ਘੜੀ ਵਰਗੀਆਂ ਨਿੱਜੀ ਚੀਜ਼ਾਂ ਨਜ਼ਰ ਆ ਰਹੀਆਂ ਹਨ, ਜਿਸ ਨੂੰ ਵਿਰਾਟ ਕੋਹਲੀ ਨੇ ਪ੍ਰਾਈਵੇਸੀ ਦੇ ਖਿਲਾਫ ਦੱਸਿਆ ਹੈ।
ਦੱਖਣੀ ਅਫਰੀਕਾ ਤੋਂ ਭਾਰਤ ਦੀ ਹਾਰ
ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ‘ਚ ਪਾਕਿਸਤਾਨ ਨੂੰ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਨੀਦਰਲੈਂਡ ਖਿਲਾਫ ਵੀ ਜਿੱਤ ਦਰਜ ਕੀਤੀ। ਹਾਲਾਂਕਿ ਤੀਜੇ ਮੈਚ ‘ਚ ਟੀਮ ਇੰਡੀਆ ਨੂੰ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਤਿੰਨ ਮੈਚਾਂ ਤੋਂ ਬਾਅਦ ਭਾਰਤ ਦੇ ਕੁੱਲ ਚਾਰ ਅੰਕ ਹੋ ਗਏ ਹਨ। ਭਾਰਤੀ ਟੀਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਹਾਲਾਂਕਿ ਭਾਰਤ ਦੇ ਬਾਕੀ ਦੋ ਮੈਚ ਬੰਗਲਾਦੇਸ਼ ਅਤੇ ਜ਼ਿੰਬਾਬਵੇ ਨਾਲ ਹਨ।