ਰੁਬੀਨਾ ਨਾਲ ਵਿਆਹ ਕਰਾਉਣ ਵਾਲੇ ਗੁਰਬਖਸ਼ ਚਾਹਲ ਨੇ 117 ਵਾਰੀ ਆਪਣੀ ਗਰਲ ਫ੍ਰੈਂਡ ਨੂੰ ਕੁਟਾਪਾ ਚਾੜਿਆ ਸੀ ਤੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਅਦਾਲਤ ਵਿਚ ਸਵੀਕਾਰ ਕੀਤਾ ਸੀ

Neeru Bajwa-Rubina Unseen Pics: ਨੀਰੂ ਬਾਜਵਾ ‘ਤੇ ਰੁਬੀਨਾ ਦੀਆਂ ਦੇਖੋ ਅਣਦੇਖੀਆਂ ਤਸਵੀਰਾਂ, ਲੁੱਟ ਰਹੀਆਂ ਮਹਿਫ਼ਲ
Neeru Bajwa-Rubina Unseen Pics: ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਇੰਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹੈ। ਰੁਬੀਨਾ ਦੀਆਂ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸ਼ਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਇਸ ਵਿਚਕਾਰ ਅਸੀ ਤੁਹਾਨੂੰ ਨੀਰੂ ਬਾਜਵਾ (Neeru Bajwa) ਅਤੇ ਰੁਬੀਨਾ (Rubina Bajwa) ਦੀਆਂ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀ ਸ਼ਾਇਦ ਹੀ ਦੇਖਿਆ ਹੋਵੇ…

Who is Gurbaksh Chahal who got mary to Rubina Bajwa: ਪੰਜਾਬੀ ਅਦਾਕਾਰਾ ਰੁਬੀਨਾ ਬਾਵਜਾ (Rubina Bajwa) ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਰੁਬੀਨਾ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆਈ, ਹਾਲਾਂਕਿ ਅਦਾਕਾਰਾ ਨੂੰ ਭੈਣ ਨੀਰੂ ਬਾਜਵਾ ਵਰਗੀ ਉਪਲੱਬਧੀ ਹਾਸਿਲ ਨਹੀਂ ਹੋਈ। ਫਿਲਹਾਲ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ੍ਹ ਦਿੰਦੇ ਹੋਏ ਰੁਬੀਨਾ ਬਾਜਵਾ ਨੇ ਭਾਰਤੀ-ਅਮਰੀਕੀ ਉਦਯੋਗਪਤੀ ਗੁਰਬਖਸ਼ ਸਿੰਘ ਚਹਿਲ (Gurbaksh Singh Chahal) ਨਾਲ ਵਿਆਹ ਰਚਾ ਲਿਆ ਹੈ। ਆਖਿਰ ਕੌਣ ਹਨ ਗੁਰਬਖਸ਼ ਸਿੰਘ ਚਹਿਲ ਆਓ ਜਾਣਿਏ ਉਨ੍ਹਾਂ ਬਾਰੇ ਖਾਸ…

ਪੰਜਾਬੀ ਅਦਾਕਾਰਾ ਰੁਬੀਨਾ ਬਾਵਜਾ (Rubina Bajwa) ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਰੁਬੀਨਾ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆਈ, ਹਾਲਾਂਕਿ ਅਦਾਕਾਰਾ ਨੂੰ ਭੈਣ ਨੀਰੂ ਬਾਜਵਾ ਵਰਗੀ ਉਪਲੱਬਧੀ ਹਾਸਿਲ ਨਹੀਂ ਹੋਈ।

ਫਿਲਹਾਲ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ੍ਹ ਦਿੰਦੇ ਹੋਏ ਰੁਬੀਨਾ ਬਾਜਵਾ ਨੇ ਭਾਰਤੀ-ਅਮਰੀਕੀ ਉਦਯੋਗਪਤੀ ਗੁਰਬਖਸ਼ ਸਿੰਘ ਚਹਿਲ (Gurbaksh Singh Chahal) ਨਾਲ ਵਿਆਹ ਰਚਾ ਲਿਆ ਹੈ। ਆਖਿਰ ਕੌਣ ਹਨ ਗੁਰਬਖਸ਼ ਸਿੰਘ ਚਹਿਲ ਆਓ ਜਾਣਿਏ ਉਨ੍ਹਾਂ ਬਾਰੇ ਖਾਸ…ਭਾਰਤੀ-ਅਮਰੀਕੀ ਉਦਯੋਗਪਤੀ ਗੁਰਬਖਸ਼ ਸਿੰਘ ਚਾਹਲ ਵੱਲੋਂ ਰੁਬੀਨਾ ਬਾਵਜਾ ਨੂੰ ਖਾਸ ਅੰਦਾਜ਼ ਵਿੱਚ ਪ੍ਰਪੋਜ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਨੂੰ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਵਿਆਹ ਦਾ ਫੈਸਲਾ ਕੀਤਾ। ਜੋ ਕਿ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

ਦੱਸ ਦੇਈਏ ਕਿ ਇੰਟਰਨੈੱਟ ਇਸ਼ਤਿਹਾਰ ਸਰਤਾਜ ਗੁਰਬਖਸ਼ ਸਿੰਘ ਚਾਹਲ ਦਾ ਨਾਂ ਉਸ ਸਮੇਂ ਸਾਹਮਣੇ ਆਈਆ ਜਦੋਂ ਉਨ੍ਹਾਂ ਵੱਲੋਂ ਆਪਣੀ ਗਰਲਫ੍ਰੈਂਡ ਨੂੰ 117 ਵਾਰ ਮਾਰਿਆ ਗਿਆ। ਉਸ ਦੌਰਾਨ ਉਨ੍ਹਾਂ ਉੱਪਰ ਕਈ ਵੱਡੇ ਆਰੋਪ ਲੱਗੇ ਸੀ। ਹਾਲਾਂਕਿ ਉਨ੍ਹਾਂ ਨੂੰ ਇਸ਼ਤਿਹਾਰ ਕੰਪਨੀ ਨੇ ਸੀਈਓ ਅਤੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਦਰਅਸਲ, ਸਾਲ 2014 ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ 31 ਸਾਲਾ ਚਾਹਲ ਨੇ ਅਪਰਾਧ ਦੇ 45 ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਘਰੇਲੂ ਹਿੰਸਾ ਅਤੇ ਹਮਲੇ ਦੇ ਦੋ ਦੋਸ਼ਾਂ ਨੂੰ ਸਵੀਕਾਰ ਕੀਤਾ ਸੀ।