ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਦੁੱਖ ਨੂੰ ਅਜੇ ਤਕ ਉਸ ਦੇ ਚਾਹੁਣ ਵਾਲੇ ਭੁਲਾ ਨਹੀਂ ਸਕੇ ਹਨ। ਰੋਜ਼ਾਨਾ ਸਿੱਧੂ ਮੂਸੇ ਵਾਲਾ ਲਈ ਇਨਸਾਫ ਦੀ ਮੰਗ ਹੁੰਦੀ ਹੈ। ਉਥੇ ਸਿੱਧੂ ਦੇ ਨਜ਼ਦੀਕ ਰਹੇ ਉਸ ਦੇ ਸਾਥੀ ਕਲਾਕਾਰ ਸਿੱਧੂ ਨੂੰ ਗਾਣਿਆਂ ਰਾਹੀਂ ਯਾਦ ਕਰਦੇ ਰਹਿੰਦੇ ਹਨ।

ਸਿੱਧੂ ਦੇ ਨਜ਼ਦੀਕੀ ਦੋਸਤਾਂ ’ਚੋਂ ਇਕ ਸੰਨੀ ਮਾਲਟਨ ਨੇ ਵੀ ਸਿੱਧੂ ਮੂਸੇ ਵਾਲਾ ਲਈ ਇਕ ਗੀਤ ਕੱਢਿਆ ਹੈ। ਇਸ ਗੀਤ ਦਾ ਨਾਂ ਹੈ ‘ਲੈਟਰ ਟੂ ਸਿੱਧੂ’। ਗੀਤ ’ਚ ਸੰਨੀ ਮਾਲਟਨ ਨੇ ਸਿੱਧੂ ਮੂਸੇ ਵਾਲਾ ਲਈ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।

ਸੰਨੀ ਮਾਲਟਨ ਨੂੰ ਗੀਤ ਦੇ ਅਖੀਰ ’ਚ ਸਿੱਧੂ ਮੂਸੇ ਵਾਲਾ ਲਈ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਉਸ ਦਾ ਇਕ-ਇਕ ਬੋਲ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨੂੰ ਨਮ ਕਰ ਦੇਵੇਗਾ।ਸੰਨੀ ਮਾਲਟਨ ਨੇ ਕਿਹਾ ਕਿ ਉਸ ਨੂੰ ਸਿੱਧੂ ਮੂਸੇ ਵਾਲਾ ਦੀ ਇਕ ਗੱਲ ਯਾਦ ਹੈ, ਜੋ ਹੈ ‘ਨੈਵਰ ਫੋਲਡ, ਨੈਵਰ ਬੈਕਡਾਊਨ’।

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੂਰੇ 5 ਮਹੀਨੇ ਬੀਤ ਗਏ ਹਨ ਪਰ ਹਾਲੇ ਵੀ ਉਨ੍ਹਾਂ ਦੀ ਮੌਤ ਦਾ ਇਨਸਾਫ਼ ਨਹੀਂ ਮਿਲਿਆ। ਅਜਿਹੇ ‘ਚ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਵੇਖ ਕੇ ਲੱਗਦਾ ਹੈ ਕਿ ਬਲਕੌਰ ਸਿੰਘ ਸਿੱਧੂ ਆਪਣੇ ਪੁੱਤਰ ਦੇ ਜਾਣ ਦੇ ਸਦਮੇਂ ‘ਚੋਂ ਹਾਲੇ ਤੱਕ ਉੱਭਰ ਨਹੀਂ ਪਾਏ। ਉਹ ਆਪਣੇ ਪੁੱਤਰ ਨੂੰ ਇਨਸਾਫ਼ ਦਿਲਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

ਦੱਸ ਦਈਏ ਕਿ ਬਲਕੌਰ ਸਿੰਘ ਸਿੱਧੂ ਨੇ ਆਪਣੇ ਇੰਸਾਟਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਮਰਹੂਮ ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਨਾਲ ਨਜ਼ਰ ਆ ਰਿਹਾ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਸਿੱਧੂ ਕੈਨੇਡਾ ‘ਚ ਰਹਿੰਦਾ ਸੀ। ਇਸ ਤਸਵੀਰ ਨੂੰ ਉਨ੍ਹਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ‘#JusticeForSidhuMooseWala’। ਇਸ ਪੋਸਟ ‘ਤੇ ਕਲਾਕਾਰ ਤੇ ਪ੍ਰਸ਼ੰਸਕ ਲਗਾਤਾਰ ਕੁਮੈਂਟ ਕਰਕੇ ਸਿੱਧੂ ਦੀ ਮੌਤ ਦੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।