ਕਹਿੰਦੇ ਹਨ ਕਿ ਬਦਲੇ ਦੀ ਅੱਗ ਆਦਮੀ ਦੇ ਸੋਚਣ ਸਮਝਣ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ। ਇੱਕ ਪਿਤਾ ਵੀ ਆਪਣੇ ਧੀ ਦੇ ਪਿਆਰ ਵਿੱਚ ਇੰਨਾਂ ਜ਼ਿਆਦਾ ਜਨੂੰਨੀ ਸੀ ਕਿ ਉਸ ਨੇ ਬਦਲਾ ਲੈਣ ਲਈ ਅਜਿਹੀ ਹਰਕਤ ਕੀਤੀ ਜੋ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਬਦਲਾ ਲੈਣ ਵਾਲਾ ਸ਼ਖ਼ਸ ਚੀਨ ਦਾ ਨਾਗਰਿਕ ਹੈ। ਉਸ ਦੀ ਧੀ ਨੂੰ ਕੇਕੜੇ ਨੇ ਕੱਟਿਆ ਸੀ। ਇਹ ਗੱਲ ਉਸ ਨੂੰ ਬਰਦਾਸ਼ਤ ਨਹੀਂ ਹੋਈ ਉਸ ਨੇ ਉਸੇ ਕੇਕੜੇ ਨੂੰ ਜ਼ਿੰਦਾ ਨਿਗਲ ਲਿਆ। ਉਸ ਵੇਲੇ ਤਾਂ ਉਸ ਨੂੰ ਕੁਝ ਨਹੀਂ ਹੋਇਆ ਪਰ 2 ਮਹੀਨੇ ਬਾਅਦ ਉਸ ਦਾ ਬੁਰਾ ਹਾਲ ਹੋ ਗਿਆ ਹੈ । ਡਾਕਟਰਾਂ ਨੇ ਉਸ ਨੂੰ ਪੁੱਛਿਆ ਵੀ ਕਿ ਉਸ ਨੇ ਕੋਈ ਅਜਿਹੀ ਚੀਜ਼ ਤਾਂ ਨਹੀਂ ਖਾਦੀ ਜਿਸ ਨਾਲ ਇਨਫੈਕਸ਼ਨ ਹੋ ਗਿਆ ਹੋਵੇ ਪਰ ਉਸ ਨੇ ਡਾਕਟਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ । ਜਦੋਂ ਪਤਨੀ ਤੋਂ ਪੁੱਛਿਆ ਤਾਂ ਉਸ ਨੇ ਪੂਰੀ ਗੱਲ ਡਾਕਟਰਾਂ ਨੂੰ ਦੱਸੀ ।

ਲੂ ਨੂੰ ਇਹ ਹੋਈ ਬਿਮਾਰੀ

39 ਸਾਲ ਦੇ ਚੀਨੀ ਨਾਗਰਿਕ ਲੂ ਦੀ ਪਿੱਠ ਵਿੱਚ ਦਰਦ ਸ਼ੁਰੂ ਹੋ ਗਿਆ। ਉਹ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਮੈਡੀਕਲ ਟੈਸਟ ਕੀਤੇ ਅਤੇ ਰਿਪੋਰਟ ਵਿੱਚ ਉਸ ਦੇ ਲੀਵਰ,ਪੇਟ ਵਿੱਚ ਬਦਲਾਅ ਨਜ਼ਰ ਆਇਆ। ਪਰ ਉਸ ਵੇਲੇ ਡਾਕਟਰਾਂ ਨੂੰ ਇੰਨਾਂ ਬਦਲਾਵਾਂ ਦੇ ਪਿੱਛੇ ਕਾਰਨ ਸਮਝ ਨਹੀਂ ਆ ਰਿਹਾ ਸੀ। ਡਾਕਟਰਾਂ ਨੂੰ ਸਿਰਫ਼ ਇੰਨਾਂ ਪਤਾ ਚੱਲ ਰਿਹਾ ਸੀ ਕਿਸੇ ਚੀਜ਼ ਦੇ ਖਾਣ ਨਾਲ ਐਲਰਜੀ ਹੋਈ ਹੈ। ਕਿਉਂਕਿ ਲੂ ਡਾਕਟਰਾਂ ਨੂੰ ਨਹੀਂ ਦੱਸ ਰਿਹਾ ਸੀ ਕਿ ਉਸ ਨੇ ਕੇਕੜਾ ਜ਼ਿੰਦਾ ਖਾਦਾ ਸੀ । ਪਰ ਜਦੋਂ ਉਸ ਦੀ ਪਤਨੀ ਨੇ ਪੂਰੀ ਕਹਾਣੀ ਦੱਸੀ ਤਾਂ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ। ਦਰਾਸਲ ਜ਼ਿੰਦਾ ਕੇਕੜਾ ਖਾਣ ਨਾਲ ਲੂ ਨੂੰ ਤੀਨ ਪੈਰਾਸਿਟਿਕ ਇਨਫੈਕਸ਼ਨ ਹੋ ਗਿਆ ਸੀ। ਜੋ ਕੱਚਾ ਮਾਸ ਖਾਣ ਨਾਲ ਹੁੰਦਾ ਹੈ। ਲੂ ਦੀ ਪਤਨੀ ਨੇ ਜਦੋਂ ਜ਼ਿੰਦਾ ਕੇਕੜਾ ਖਾਣ ਦੀ ਵਜ੍ਹਾ ਡਾਕਟਰਾਂ ਨੂੰ ਦੱਸੀ ਤਾਂ ਉਹ ਹੈਰਾਨ ਹੋ ਗਏ ।