ਬੋਨੀ ਕਪੂਰ ਨੇ ਸਭ ਦੇ ਸਾਹਮਣੇ ਜਾਨ੍ਹਵੀ ਨੂੰ ਕੀਤਾ ਸ਼ਰਮਿੰਦਾ, ਕਿਹਾ- ‘ਸ਼ੁਕਰ ਹੈ ਫਲੱਸ਼ ਖੁਦ…

ਜਾਨ੍ਹਵੀ ਕਪੂਰ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ‘ਮਿਲੀ’ ਨੂੰ ਲੈ ਕੇ ਕਾਫੀ ਉਤਸੁਕ ਹੈ। ਇੰਨ੍ਹੀ ਦਿਨੀਂ ਉਹ ਆਪਣੀ ਫ਼ਿਲਮ ਦੀ ਪ੍ਰੋਮਸ਼ਨ ਵਿੱਚ ਲੱਗੀ ਹੋਈ ਹੈ। ਇਸ ਵਾਰ ਜਾਨ੍ਹਵੀ ਕਪੂਰ ਦਿ ਕਪਿਲ ਸ਼ਰਮਾ ਸ਼ੋਅ ‘ਤੇ ਧਮਾਲਾਂ ਪਾਉਣ ਆ ਰਹੀ ਹੈ। ਇਸ ਸ਼ੋਅ ਵਿੱਚ ਪਾਪਾ ਬੋਨੀ ਕਪੂਰ ਤੇ ਜਾਨ੍ਹਵੀ ਕਪੂਰ ਨਜ਼ਰ ਆਉਣਗੇ। ਸ਼ੋਅ ‘ਚ ਪਿਓ-ਧੀ ਪਰਿਵਾਰ ਨਾਲ ਜੁੜੇ ਕਈ ਰਾਜ਼ ਖੋਲ੍ਹਦੇ ਨਜ਼ਰ ਆਉਣਗੇ। ਬੋਨੀ ਵੀ ਬੇਟੀ ਦੀਆਂ ਆਦਤਾਂ ਦਾ ਅਜਿਹਾ ਡੱਬਾ ਖੋਲ੍ਹਣ ਜਾ ਰਹੇ ਹਨ ਕਿ ਜਾਨ੍ਹਵੀ ਚੀਕਦੀ ਹੀ ਰਹੇਗੀ। ਹਾਸੇ ਨਾਲ ਭਰੇ ਇਸ ਐਪੀਸੋਡ ਦਾ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

4 ਨਵੰਬਰ ਨੂੰ ਰਿਲੀਜ਼ ਹੋ ਰਹੀ ਮਿਲੀ ਦੀ ਫ਼ਿਲਮ ਨੂੰ ਲੈ ਕੇ ਜਾਨ੍ਹਵੀ ਕਪੂਰ ਕਾਫੀ ਉਤਸ਼ਾਹਿਤ ਹੈ। ਫ਼ਿਲਮ ਦਾ ਪ੍ਰਮੋਸ਼ਨ ਵੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਅਦਾਕਾਰਾ ਫ਼ਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ‘ਤੇ ਪਹੁੰਚੀ ਹੈ। ਜਿੱਥੇ ਬੋਨੀ ਕਪੂਰ ਨੇ ਬੇਟੀ ਦੇ ਕਈ ਰਾਜ਼ ਖੋਲ੍ਹੇ। ਉਥੇ ਬੈਠੇ ਸਾਰੇ ਲੋਕ ਹੱਸੇ ਬਿਨਾਂ ਨਾ ਰਹਿ ਸਕੇ। ਬੋਨੀ ਕਪੂਰ ਨੇ ਦੱਸਿਆ ਕਿ ਜਾਨ੍ਹਵੀ ਅਜੇ ਵੀ ਬੱਚੇ ਵਰਗੀ ਹੈ। ਕਮਰੇ ਵਿੱਚ ਹਮੇਸ਼ਾ ਕੱਪੜੇ ਖਿੱਲਰੇ ਪਏ ਰਹਿੰਦੇ ਹਨ। ਬੋਨੀ ਨੇ ਕਪਿਲ ਦੇ ਸ਼ੋਅ ‘ਤੇ ਜਾਹਨਵੀ ਦੀਆਂ ਕੁਝ ਅਣਸੁਣੀਆਂ ਗੱਲਾਂ ਤੋਂ ਜਾਣੂ ਕਰਵਾਇਆ।

ਬੋਨੀ ਕਪੂਰ ਨੇ ਕਿਹਾ- ‘ਜਦੋਂ ਮੈਂ ਉਨ੍ਹਾਂ ਦੇ ਕਮਰੇ ‘ਚ ਜਾਂਦਾ ਹਾਂ, ਤਾਂ ਸਾਰੇ ਪਾਸੇ ਕੱਪੜੇ ਖਿੱਲਰੇ ਪਏ ਹੁੰਦੇ ਹਨ। ਟੂਥਪੇਸਟ ਖੁੱਲ੍ਹਾ ਪਿਆ ਹੁੰਦਾ ਹੈ। ਮੈਨੂੰ ਰੋਜ਼ ਇਹ ਸਭ ਚੁੱਕਣਾ ਪੈਂਦਾ ਹੈ। ਸ਼ੁਕਰ ਹੈ, ਇਹ ਘੱਟੋ ਘੱਟ ਫਲੱਸ਼ ਅਕਾਊਟ ਖੁਦ ਕਰ ਲੈਂਦੀ ਹੈ’। ਇਹ ਸੁਣ ਕੇ ਜਾਨ੍ਹਵੀ ਪਰੇਸ਼ਾਨ ਹੋ ਜਾਂਦੀ ਹੈ। ਉਹ ਚੀਕਦੀ ਹੈ ਅਤੇ ਕਹਿੰਦੀ ਹੈ- ‘ਪਾਪਾ’। ਬੋਨੀ ਦੀਆਂ ਗੱਲਾਂ ਸੁਣ ਕੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਵੀ ਹੱਸਣ ਲੱਗ ਪਏ।

ਕਪਿਲ ਸ਼ਰਮਾ ਜਾਨ੍ਹਵੀ ਨੂੰ ਪੁੱਛਦੇ ਹਨ ਕਿ ਅੱਜ ਉਹ ਸਟਾਰ ਬਣ ਗਈ ਹੈ, ਇਸ ਲਈ ਅੱਜ ਵੀ ਜਦੋਂ ਉਹ ਬੋਨੀ ਦੇ ਨਾਲ ਜਾਂਦੀ ਹੈ ਤਾਂ ਉਸਨੂੰ ਇਹ ਨਹੀਂ ਲੱਗਦਾ ਕਿ ਬੋਨੀ ਉਸਨੂੰ ਸਕੂਲ ਛੱਡਣ ਆ ਜਾ ਰਹੇ ਹਨ? ਇਸ ‘ਤੇ ਜਾਨ੍ਹਵੀ ਕਹਿੰਦੀ ਹੈ ਕਿ ਮੈਨੂੰ ਹਮੇਸ਼ਾ ਅਜਿਹਾ ਲੱਗਦਾ ਹੈ ਜਿਵੇਂ ਉਹ ਮੈਨੂੰ ਸਕੂਲ ਛੱਡਣ ਹੀ ਜਾ ਰਹੇ ਹਨ। ਦੱਸ ਦਈਏ ਜਾਨ੍ਹਵੀ ਦੀ ਫ਼ਿਲਮ ਮਿਲੀ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।