ਜਰਨਲਰਾਣੀ ਤੋਂ ਕੈਪਟਨਰਾਣੀ ਤੱਕ : “ਸਰਕਾਰ” ਦੀ ਸੇਵਾ ‘ਚ ਦੋ ਪੀੜ੍ਹੀਆਂ
ਅਸੀਂ ਤੁਹਾਨੂੰ ਅਰੂਸਾ ਦੀ ਮਾਂ ” ਜਨਰਲ ਰਾਣੀ” ਦੀ ਕਹਾਣੀ ਦੱਸਾਂਗੇ । ਸੰਨ 1969 ਤੋਂ 1972 ਤੱਕ ਉਹ ਪਾਕਿਸਤਾਨ ਦੀ ਸਭ ਤੋਂ ਤਾਕਤਵਾਰ ਜ਼ਨਾਨੀ ਸੀ ।ਪਾਕਿਸਤਾਨ ਦੇ ਤਾਨਾਸ਼ਾਹ ਜਨਰਲ ਯਹੀਆ ਖ਼ਾਨ ਦੇ ਦਿਮਾਗ ਤੇ ਮਹਿਲਾਂ ਚ ਰਾਜ ਕਰਨ ਵਾਲੀ ਇਸ ਜਨਰਲ ਰਾਣੀ ਦਾ ਅਸਲੀ ਨਾਂ ਅਕਲੀਮ ਅਖਤਰ ਸੀ । ਪਾਕਿਸਤਾਨ ਦੇ ਵੱਡੇ ਵੱਡੇ ਅਫਸਰ ਸਿਆਸਤਦਾਨ ਜਨਰਲ ਰਾਣੀ ਦੇ ਪੈਰਾਂ ਚ ਵਿਛਦੇ ਸਨ ਕਿਉਂਕਿ ਯਹੀਆ ਖਾਨ ਤੱਕ ਪਹੁੰਚਣ ਵਾਲਾ ਇੱਕੋ ਰਾਹ ਅਰੂਸਾ ਆਲਮ ਦੀ ਮੰਮੀ ਅਕਲੀਮ ਅਖਤਰ ਸੀ ।
ਲਹਿੰਦੇ ਪੰਜਾਬ ਦੇ ਗੁਜਰਾਤ ਵਿੱਚ ਇੱਕ ਸਾਦੇ ਪਰਿਵਾਰ ਵਿੱਚ ਜੰਮੀ ਅਕਲੀਮ ਦਾ ਵਿਆਹ ਉਸ ਤੋਂ ਦੁਗਣੀ ਉਮਰ ਦੇ ਇੱਕ ਪੁਲਸੀਏ ਨਾਲ ਕੀਤਾ ਗਿਆ । ਮੁੱਢਲੇ ਸਾਲਾਂ ਵਿੱਚ ਉਹ ਇੱਕ ਚੰਗੀ ਘਰਵਾਲੀ ਵਜੋਂ ਨਿਭੀ ਤੇ ਛੇ ਨਿਆਣੇ ਜੰਮੇ । ਪੁਲਸੀਏ ਨਾਲ ਬਿਤਾਏ ਇਨ੍ਹਾਂ ਸਾਲਾਂ ਵਿੱਚ ਉਹ ਕਦੀ ਬੁਰਕੇ ਤੋਂ ਬਿਨਾਂ ਘਰੋਂ ਨਹੀਂ ਨਿਕਲੀ ਸੀ ।
1963 ਵਿੱਚ ਇੱਕ ਦਿਨ ਉਹ ਆਪਣੇ ਘਰ ਵਾਲੇ ਤੇ ਛੇ ਨਿਆਣਿਆਂ ਨਾਲ ਛੁੱਟੀਆਂ ਮਨਾਉਣ ਮਰੀ ਹਿੱਲ ਗਈ ਦੇਵਦਾਰ ਦੇ ਲੰਮੇ ਰੁੱਖਾਂ ਦੀ ਛਾਵੇਂ ਟਹਿਲ ਰਹੇ ਸਨ ਤਾਂ ਚਾਣਚੱਕ ਨੇਰੀ ਆ ਗਈ ਜਿਹਦੇ ਕਰਕੇ ਅਖ਼ਤਰ ਦਾ ਬੁਰਕਾ ਮੂੰਹ ਤੋਂ ਉੱਡ ਗਿਆ । ਇਹ ਤੁਸੀਂ ਮਹਿਕਮਾ ਪੰਜਾਬੀ ‘ਤੇ ਪੜ੍ਹ ਰਹੇ ਹੋ । ਖੈਰ ਪੁਲਸੀਆ ਗੁੱਸੇ ਵਿੱਚ ਆ ਗਿਆ ਤੇ ਆਪਣੀ ਘਰਵਾਲੀ ਦੀ ਝਾੜ ਝੰਬ ਕਰਨ ਲੱਗ ਪਿਆ । ਵੇਖਦਿਆਂ ਹੀ ਵੇਖਦਿਆਂ ਕਲੀਮ ਅਖਤਰ ਨੇ ਸਾਰਾ ਬੁਰਕਾ ਲਾਹ ਕੇ ਪੁਲਸੀਏ ਵੱਲ ਸੁਟ ਦਿੱਤਾ ਤੇ ਨਿਆਣੇ ਲੈ ਕੇ ਪੇਕੇ ਆ ਗਈ ।ਹੁਣ ਛੇ ਨਿਆਣਿਆਂ ਦੇ ਨਾਲ ਬਿਨਾਂ ਕਿਸੇ ਨੌਕਰੀ ਤੋਂ ਰੋਟੀ ਟੁੱਕ ਦਾ ਔਖਾ ਸੀ । ਅਕਲੀਮ ਅਖਤਰ ਕੋਈ ਤਕੜਾ ਅਤੇ ਅਮੀਰ ਬੰਦਾ ਲੱਭਦੀ ਸੀ । ਉਸ ਨੇ ਕਰਾਚੀ ਦੇ ਨਾਈਟ ਕਲੱਬਾਂ ਵਿਚ ਜਾਣਾ ਸ਼ੁਰੂ ਕੀਤਾ, ਜਿੱਥੇ ਸਿਆਸੀ ਅਮੀਰ, ਫ਼ੌਜੀ ਅਫਸਰ ਤੇ ਵੱਡੇ ਵਪਾਰੀ ਸ਼ੂਗਲ ਮੇਲਾ ਕਰਦੇ ਸਨ । ਹੌਲੀ ਹੌਲੀ ਅਕਲੀਮ ਅਖਤਰ ਦੀ ਵਾਕਫੀ ਬਣਨ ਲੱਗੀ ਤੇ ਉਹ ਡਾਂਸ ਪਾਰਟੀਆਂ ਆਰਗੇਨਾਈਜ਼ ਕਰਨ ਲੱਗੀ । ਉਹ ਲਾਹੌਰ ਦੀ ਹੀਰਾ ਮੰਡੀ ਤੇ ਕਰਾਚੀ ਦੀ ਨੇਪੀਅਰ ਰੋਡ ਤੋਂ ਕੁੜੀਆਂ ਲਿਆਉਂਦੀ ਤੇ ਵੱਡੇ ਫ਼ੌਜੀ ਅਫ਼ਸਰਾਂ ਨੂੰ ਪੇਸ਼ ਕਰਦੀ ।
ਇਨ੍ਹਾਂ ਇੱਕ ਦਿਨ ਉਸ ਦਾ ਪੇਚਾ ਨਾਮੀ ਸ਼ਰਾਬੀ ਤੇ ਜਨਾਨੀ ਬਾਜ ਜਹੀਆ ਖਾਨ ਨਾਲ ਪਿਆ । ਜੋ ਕਿ ਪਾਕਿਸਤਾਨ ਦਾ ਤਾਨਾਸ਼ਾਹ ਜਨਰਲ ਸੀ ।ਇਹ 1967 ਦੀ ਗੱਲ ਹੈ ਜਦੋਂ ਜਹੀਆਂ ਖਾਂ ਆਪ ਮੰਨਣ ਲੱਗ ਪਿਆ ਕਿ ਅਕਲੀਮ ਉਸ ਦੀ “ਜਸਟ ਫਰੈਂਡ” ਹੈ । ਇਉਂ ਅਕਲੀਮ ਅਖਤਰ ਨਾਂ ਦੀ ਮਜਬੂਰ ਜਨਾਨੀ ਜਨਰਲ ਰਾਣੀ ਬਣ ਗਈ । ਜਨਰਲ ਰਾਣੀ ਉਵੇਂ ਜਿਵੇਂ ਮਹਾਰਾਜੇ ਦੀ ਮਹਾਰਾਣੀ ।
ਅਕਲੀਮ ਅਖਤਰ ਯਹੀਆ ਖ਼ਾਨ ਦੇ ਦੌਰ ਦੀ ਸਭ ਤੋਂ ਤਾਕਤਵਰ ਜਨਾਨੀ ਬਣ ਕੇ ਉੱਭਰੀ । ਇਸੇ ਦੌਰ ਵਿੱਚ ਉਸ ਦੀ ਇਕ ਸਹੇਲੀ ਉੱਘੀ ਗਾਇਕਾ ਤੇ ਅਦਾਕਾਰਾ ਨੂਰਜਹਾਂ ਨੂੰ ਇਨਕਮ ਟੈਕਸ ਡਿਪਾਰਟਮੈਂਟ ਵਾਲਿਆ ਨੇ ਹਜ਼ਾਰਾਂ ਰੁਪਈਏ ਜੁਰਮਾਨਾ ਠੋਕ ਦਿਤਾ । ਨੂਰ ਜਹਾਂ ਨੇ ਅਕਲੀਮ ਅਖਤਰ ਨੂੰ ਕਿਹਾ ਤੇ ਅਖਤਰ ਨੇ ਯਹੀਆ ਖਾਨ ਨੂੰ ਇਉਂ ਨੂਰ ਜਹਾਂ ਦਾ ਜੁਰਮਾਨਾ ਮੁਆਫ ਹੋ ਗਿਆ । ਤੁਸੀਂ ਇਹ ਪੋਸਟ ਮਹਿਕਮਾ ਪੰਜਾਬੀ ਤੇ ਪੜ੍ਹ ਰਹੇ ਹੋ ।ਜਨਰਲ ਰਾਣੀ ਦੀ ਇਹ ਬਾਦਸ਼ਾਹਤ 1972 ਤੱਕ ਕਾਇਮ ਰਹੀ l
ਯਹੀਆ ਖਾਨ 1980 ਵਿੱਚ ਮਰ ਗਿਆ ਇਸ ਪਿੱਛੋਂ ਕਲੀਮ ਅਖਤਰ ਨੇ ਕਈ ਪੁੱਠੇ ਸਿੱਧੇ ਧੰਦੇ ਵੀ ਕੀਤੇ । ਜ਼ਿਆ ਉਲ ਹੱਕ ਦੇ ਦੌਰ ਵਿੱਚ ਜਨਰਲਰਾਣੀ ਫੜ੍ਹੀ ਗਈ ਪਰ ਛੇਤੀ ਉਸ ਦੇ ਫੌਜੀ ਯਾਰਾਂ ਨੇ ਛੁਡਵਾ ਲਈ ।
ਜਨਰਲ ਰਾਣੀ ਦੇ ਅਰੂਸਾ ਆਲਮ ਸਣੇ ਛੇ ਦੇ ਛੇ ਨਿਆਣੇ ਆਜ਼ਾਦਾਨਾ ਤੌਰ ਤੇ ਜਵਾਨ ਹੋਏ । 2002 ਵਿੱਚ ਸੱਤਰ ਸਾਲ ਦੀ ਉਮਰ ਭੋਗ ਕੇ ਕੈਂਸਰ ਨਾਲ ਅਕਲੀਮ ਅਖਤਰ ਦੀ ਮੌਤ ਹੋ ਗਈ । ਚੜ੍ਹਦਾ ਪੰਜਾਬ ਉਸ ਦਾ ਸਦਾ ਧੰਨਵਾਦੀ ਰਹੇਗਾ ।
#ਮਹਿਕਮਾ_ਪੰਜਾਬੀ