Anushka Sharma’s birthday surprise for Virat Kohli gets ruined as she falls on floor with cake – Virat Kohli ਦਾ Birthday Surprise ਹੋਇਆ ਖ਼ਰਾਬ, Anushka ਨੇ ਜ਼ਮੀਨ ‘ਤੇ ਸੁੱਟਿਆ ਕੇਕ (ਵੀਡੀਓ) #AnushkaSharma #ViratKohli #BirthdaySurprise #VideoViral
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੇ 5 ਨਵੰਬਰ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਅਨੁਸ਼ਕਾ ਨੇ ਵੀ ਖ਼ਾਸ ਅੰਦਾਜ਼ ‘ਚ ਪਤੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਹੁਣ ਅਨੁਸ਼ਕਾ ਅਤੇ ਵਿਰਾਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਅਨੁਸ਼ਕਾ ਵਿਰਾਟ ਦੇ ਜਨਮਦਿਨ ‘ਤੇ ਸਰਪ੍ਰਾਈਜ਼ ਪਲਾਨ ਕਰਦੀ ਨਜ਼ਰ ਆ ਰਹੀ ਹੈ ਪਰ ਉਸ ਦਾ ਸਰਪ੍ਰਾਈਜ਼ ਖ਼ਰਾਬ ਹੋ ਜਾਂਦਾ ਹੈ ਅਤੇ ਕੇਕ ਵੀ ਜ਼ਮੀਨ ‘ਤੇ ਡਿੱਗ ਪੈਂਦਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਅਨੁਸ਼ਕਾ ਅਤੇ ਵਿਰਾਟ ਦਾ ਇਹ ਜਨਮਦਿਨ ਸਰਪ੍ਰਾਈਜ਼ ਵੀਡੀਓ ਇੱਕ ਵਿਗਿਆਪਨ ਦੌਰਾਨ ਦਾ ਹੈ। ਇਸ ਵਿਗਿਆਪਨ ‘ਚ ਦਿਖਾਇਆ ਗਿਆ ਸੀ ਕਿ ਕੰਮ ਕਰਦੇ ਸਮੇਂ ਵਿਰਾਟ ਕਮਰੇ ‘ਚ ਸੌਂ ਜਾਂਦੇ ਹਨ, ਲੈਪਟਾਪ ਉਨ੍ਹਾਂ ਦੇ ਕੋਲ ਹੀ ਰੱਖਿਆ ਹੋਇਆ ਹੈ। ਉਸੇ ਸਮੇਂ ਅਨੁਸ਼ਕਾ ਚੁੱਪਚਾਪ ਵਿਰਾਟ ਦੇ ਜਨਮਦਿਨ ਦਾ ਕੇਕ ਫਰਿੱਜ ‘ਚੋਂ ਕੇਕ ਕੱਢਣ ਲਈ ਰਸੋਈ ‘ਚ ਚਲੀ ਜਾਂਦੀ ਹੈ। ਜਨਮਦਿਨ ਦਾ ਕੇਕ ਨੀਲੇ ਰੰਗ ਦਾ ਸੀ, ਜਿਸ ‘ਤੇ ਹੈਪੀ ਬਰਥਡੇ ਲਿਖਿਆ ਹੈ। ਇਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਕੇਕ ਕੱਟਣ ਲਈ ਦਰਾਜ਼ ‘ਚੋਂ ਚਾਕੂ ਕੱਢਣ ਦੀ ਕੋਸ਼ਿਸ਼ ਕਰਦੀ ਹੈ ਅਤੇ ਦਰਾਜ਼ ਨਹੀਂ ਖੁੱਲ੍ਹਦਾ। ਇਸ ਦੌਰਾਨ ਅਨੁਸ਼ਕਾ ਪਿੱਛੇ ਹਟ ਜਾਂਦੀ ਹੈ ਤੇ ਉਸ ਦੇ ਹੱਥ ‘ਚੋਂ ਕੇਕ ਜ਼ਮੀਨ ‘ਤੇ ਡਿੱਗ ਜਾਂਦਾ ਹੈ। ਆਵਾਜ਼ ਸੁਣ ਕੇ ਵਿਰਾਟ ਕੋਹਲੀ ਵੀ ਉੱਥੇ ਆ ਜਾਂਦਾ ਹੈ ਅਤੇ ਅਨੁਸ਼ਕਾ ਨੂੰ ਜ਼ਮੀਨ ‘ਤੇ ਬੈਠਾ ਦੇਖਦਾ ਹੈ। ਵਿਰਾਟ ਨੂੰ ਦੇਖ ਕੇ ਅਨੁਸ਼ਕਾ ਨੇ ਉਨ੍ਹਾਂ ਨੂੰ ਕੇਕ ਟੌਪਰ ਹੈਪੀ ਬਰਥਡੇ ਦਿਖਾਇਆ।
ਦੱਸਣਯੋਗ ਹੈ ਕਿ ਅਨੁਸ਼ਕਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਲਿਖਿਆ- ”ਜਦੋਂ ਤੱਕ ਇਸ ਖਰਾਬ ਇੰਟੀਰੀਅਰ ਨੇ ਮੇਰੇ ਵੱਡੇ ਸਰਪ੍ਰਾਈਜ਼ ਨੂੰ ਖਰਾਬ ਨਹੀਂ ਕੀਤਾ, ਉਦੋਂ ਤੱਕ ਮੈਂ ਸੋਚਦੀ ਸੀ ਕਿ ਸਰਪ੍ਰਾਈਜ਼ ਦੇਣਾ ਆਸਾਨ ਹੈ।’ ਵਿਰਾਟ ਅਤੇ ਅਨੁਸ਼ਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦਸੰਬਰ 2017 ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝੇ ਸਨ। 2021 ‘ਚ ਜੋੜੇ ਨੇ ਆਪਣੀ ਜ਼ਿੰਦਗੀ ‘ਚ ਬੇਟੀ ਵਾਮਿਕਾ ਦਾ ਸਵਾਗਤ ਕੀਤਾ।
Actor Anushka Sharma featured in a new ad with her husband Virat Kohli as the cricketer turned 34 recently. In the new ad, a tired Virat fell asleep in bed with a laptop near him. Anushka tip-toed to the kitchen and opened the fridge to take out Virat’s birthday cake. Blue in colour, it also had a message that read ‘happy birthday’.