Love Beyond Borders: 83-year-old Polish woman travels to Pakistan to marry 28-year-old auto mechanic -83 ਸਾਲਾ ਗੋਰੀ ਨੂੰ 28 ਸਾਲਾ ਪਾਕਿਸਤਾਨੀ ਆਟੋ ਮਕੈਨਿਕ ਨਾਲ ਹੋਇਆ ਪਿਆਰ, ਪੜ੍ਹੋ ਅਨੋਖੀ ਲਵ ਸਟੋਰੀ… A Polish woman, 83, travelled to Pakistan to marry her 28-year-old boyfriend. The woman, identified as Broma, reached Hafizabad to marry Hafiz Muhammad Nadeem, who happens to be an auto mechanic by professionਪੋਲੈਂਡ ਦੀ ਬਰੋਮਾ ਅਤੇ ਪਾਕਿਸਤਾਨ ਦੇ ਹਾਫਿਜ਼ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਜਦੋਂ ਪਿਆਰ ਵਧਿਆ ਤਾਂ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਆਪਣਾ ਵਾਅਦਾ ਪੂਰਾ ਕਰਨ ਲਈ ਬਰੋਮਾ ਪੋਲੈਂਡ ਤੋਂ ਪਾਕਿਸਤਾਨ ਆ ਗਈ। ਫਿਰ ਜੋੜੇ ਨੇ ਉਮਰ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦਾ ਹੱਥ ਫੜਿਆ।

ਸੋਸ਼ਲ ਮੀਡੀਆ ਉਤੇ ਪਾਕਿਸਤਾਨੀ ਜੋੜੇ ਦੀ ਲਵ ਸਟੋਰੀ ਵਾਇਰਲ ਹੋ ਰਹੀ ਹੈ। ਦਰਅਸਲ, ਇਕ 83 ਸਾਲਾ ਔਰਤ ਨੂੰ ਇਕ 28 ਸਾਲਾ ਲੜਕੇ ਨਾਲ ਪਿਆਰ ਹੋ ਗਿਆ। ਦੋਹਾਂ ਵਿਚਕਾਰ ਪਿਆਰ ਇੰਨਾ ਵਧ ਗਿਆ ਕਿ ਵਿਆਹ ਕਰਨ ਦਾ ਫੈਸਲਾ ਕਰ ਲਿਆ।

ਹੁਣ ਇਹ ਅਨੋਖੀ ਜੋੜੀ ਆਪਣੀ ਉਮਰ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। Daily Pakistan Global ਨਾਮ ਦੇ ਇੱਕ ਯੂਟਿਊਬ ਚੈਨਲ ਨੇ ਇਸ ਜੋੜੇ ਦੀ ਕਹਾਣੀ ਸ਼ੇਅਰ ਕੀਤੀ ਹੈ।

ਔਰਤ ਦੀ ਉਮਰ 83 ਸਾਲ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਪਤੀ ਦੀ ਉਮਰ ਸਿਰਫ 28 ਸਾਲ ਹੈ। ਔਰਤ ਦਾ ਨਾਂ ਬਰੋਮਾ ਦੱਸਿਆ ਜਾ ਰਿਹਾ ਹੈ, ਜੋ ਪੋਲੈਂਡ ਦੀ ਰਹਿਣ ਵਾਲੀ ਹੈ। ਉਸ ਦਾ 28 ਸਾਲਾ ਪਤੀ ਹਾਫਿਜ਼ ਨਦੀਮ ਪਾਕਿਸਤਾਨ ਦਾ ਰਹਿਣ ਵਾਲਾ ਹੈ।

ਬਰੋਮਾ ਹਾਫਿਜ਼ ਨਾਲ ਵਿਆਹ ਕਰਨ ਲਈ ਪੋਲੈਂਡ ਤੋਂ ਪਾਕਿਸਤਾਨ ਆਈ ਸੀ। ਪਿਛਲੇ ਸਾਲ ਦੋਹਾਂ ਦਾ ਵਿਆਹ ਹਾਫਜ਼ਾਬਾਦ ਦੇ ਕਾਜੀਪੁਰ ‘ਚ ਹੋਇਆ ਸੀ।

ਇਸ ਜੋੜੇ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਆਪਣੀ ਪਹਿਲੀ ਵਰ੍ਹੇਗੰਢ ਉਤੇ ਦਿੱਤੇ ਇੰਟਰਵਿਊ ਤੋਂ ਬਾਅਦ ਇਹ ਜੋੜਾ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਜੋੜੇ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਬਹੁਤ ਖੁਸ਼ ਹਨ।

ਪੋਲੈਂਡ ਦੀ ਬਰੋਮਾ ਅਤੇ ਪਾਕਿਸਤਾਨ ਦੇ ਹਾਫਿਜ਼ ਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ। ਜਦੋਂ ਪਿਆਰ ਵਧਿਆ ਤਾਂ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।

ਆਪਣਾ ਵਾਅਦਾ ਪੂਰਾ ਕਰਨ ਲਈ ਬਰੋਮਾ ਪੋਲੈਂਡ ਤੋਂ ਪਾਕਿਸਤਾਨ ਆ ਗਈ। ਫਿਰ ਜੋੜੇ ਨੇ ਉਮਰ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦਾ ਹੱਥ ਫੜਿਆ। ਦੱਸਿਆ ਜਾ ਰਿਹਾ ਹੈ ਕਿ ਹਾਫਿਜ਼ ਪਾਕਿਸਤਾਨ ਦੇ ਕਾਜ਼ੀਪੁਰ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਆਟੋ ਮਕੈਨਿਕ ਹੈ।