Sunny Malton ਦੀ Wife ਦੀ ਹੋਈ ਗੋਦ ਭਰਾਈ, ਵੇਖੋ Baby Shower ਦੀਆਂ ਖ਼ੂਬਸੂਰਤ ਤਸਵੀਰਾਂ #PunjabiRapper #SunnyMalton #Wife #ParveenSidhu #BabyShower

Sunny Malton-Parveen Sidhu Parents To Be: ਪੰਜਾਬੀ ਰੈਪਰ ਸਟਾਰ ਸੰਨੀ ਮਾਲਟਨ (Sunny Malton) ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਨਾਲ ਆਪਣੀ ਦੋਸਤੀ ਦੇ ਚੱਲਦੇ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਮੂਸੇਵਾਲਾ ਲਈ ‘ਲੈਟਰ ਟੂ ਸਿੱਧੂ’ ਗੀਤ ਗਾਇਆ ਗਿਆ। ਜਿਸ ਨੂੰ ਪ੍ਰਸ਼ੰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਗੀਤ ਨੇ ਮੂਸੇਵਾਲਾ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਵਿਚਕਾਰ ਸੰਨੀ ਮਾਲਟਨ ਦੇ ਘਰ ਜਲਦ ਹੀ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ।

ਦਰਅਸਲ, ਸੰਨੀ ਮਾਲਟਨ ਅਤੇ ਪਰਵੀਨ ਸਿੱਧੂ ਜਲਦ ਹੀ ਮੰਮੀ-ਪਾਪਾ ਬਣਨ ਜਾ ਰਹੇ ਹਨ। ਜਿਸ ਦੀਆਂ ਖੂਬਸੂਰਤ ਤਸਵੀਰਾਂ ਪਰਵੀਨ ਸਿੱਧੂ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਉਨ੍ਹਾਂ ਵੱਲੋਂ ਬੇਬੀ ਸ਼ਾਵਰ ਅਤੇ ਜਨਮਦਿਨ ਇੱਕਠਾ ਹੀ ਮਨਾਇਆ ਗਿਆ। ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਇਸ ਮੁਬਾਰਕ ਮੌਕੇ ‘ਤੇ ਵਧਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਸੰਨੀ ਮਾਲਟਨ ਅਤੇ ਪਰਵੀਨ ਨੇ ਲਾਕਡਾਊਨ ਦੇ ਦੌਰਾਨ ਹੀ ਵਿਆਹ ਕਰਵਾਇਆ ਸੀ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ। ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ ‘ਚ ਰੈਪ ਕੀਤਾ ਸੀ। ਇਸ ਲਈ ਅੱਜ ਹੀ ਸੰਨੀ ਮਾਲਟਨ ਮਰਹੂਮ ਗਾਇਕ ਨੂੰ ਯਾਦ ਕਰਦੇ ਹਨ। ਕਲਾਕਾਰ ਵੱਲੋਂ ਮੂਸੇਵਾਲਾ ਦੀ ਯਾਦ ਵਿੱਚ ਕਈ ਭਾਵੁਕ ਨੋਟ ਵੀ ਸ਼ੇਅਰ ਕੀਤੇ ਗਏ ਹਨ।