Rakhi Sawant-Adil Durrani: ਕੀ ਰਾਖੀ ਸਾਵੰਤ ਨਾਲ ਬੁਆਏਫ੍ਰੈਂਡ ਆਦਿਲ ਨੇ ਕੀਤੀ ਕੁੱਟਮਾਰ? ਐਕਟਰਸ ਨੇ ਦਰਜ ਕਰਵਾਈ FIR, ਜਾਣੋ ਐਕਟਰਸ ਦਾ ਜਵਾਬ
ਰਾਖੀ ਸਾਵੰਤ ਅਤੇ ਆਦਿਲ ਖ਼ਾਨ ਦੁਰਾਨੀ ਦੇ ਰਿਸ਼ਤੇ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ। ਰਾਖੀ ਨੇ ਆਦਿਲ ਦੁਰਾਨੀ ‘ਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।

ਬਾਲੀਵੁੱਡ ਐਕਟਰਸ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਰਾਖੀ ਸਾਵੰਤ ਹਰ ਦਿਨ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਰਾਖੀ ਸਾਵੰਤ ਬਿਜ਼ਨੈੱਸਮੈਨ ਆਦਿਲ ਖ਼ਾਨ ਦੁਰਾਨੀ (Adil Durrani) ਦੇ ਪਿਆਰ ‘ਚ ਹੈ। ਰਾਖੀ (Rakhi Sawant) ਅਕਸਰ ਆਦਿਲ ਦੇ ਪਿਆਰ ‘ਚ ਡੁੱਬੀ ਹੋਈ ਹੀ ਨਜ਼ਰ ਆਈ।

ਕੁਝ ਸਮਾਂ ਪਹਿਲਾਂ ਆਦਿਲ ਦੀ ਖੁਸ਼ੀ ਨੂੰ ਦੇਖਦੇ ਹੋਏ ਰਾਖੀ ਨੇ ਛੋਟੇ ਕੱਪੜੇ ਪਾਉਣੇ ਬੰਦ ਕਰ ਦਿੱਤੇ ਸੀ। ਉਸ ਦਾ ਕਹਿਣਾ ਸੀ ਕਿ ਉਹ ਆਦਿਲ ਲਈ ਕੁਝ ਵੀ ਕਰ ਸਕਦੀ ਹੈ। ਪਰ ਹੁਣ ਦੋਵਾਂ ਦੇ ਫੈਨਸ ਨੂੰ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ ਕਿ ਰਾਖੀ ਨੇ ਆਦਿਲ ਖ਼ਨ ਦੁਰਾਨੀ ‘ਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਏ ਹਨ।

ਇੱਕ-ਦੂਜੇ ਦੇ ਪਿਆਰ ‘ਚ ਗੁਆਚੇ ਆਦਿਲ ਖ਼ਾਨ ਦੁਰਾਨੀ ‘ਤੇ ਰਾਖੀ ਸਾਵੰਤ ਦੇ ਰਿਸ਼ਤੇ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ। ਮੀਡੀਆ ਰਿਪੋਰਟ ਮੁਤਾਬਕ ਰਾਖੀ ਸਾਵੰਤ ਨੇ ਦੁਬਈ ‘ਚ ਰਹਿੰਦੇ ਆਪਣੇ ਪ੍ਰੇਮੀ ਆਦਿਲ ਦੁਰਾਨੀ ਦੇ ਖਿਲਾਫ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ‘ਚ ਕੁੱਟਮਾਰ ਅਤੇ ਧੋਖਾਧੜੀ ਦੇ ਦੋਸ਼ ‘ਚ ਐੱਫਆਈਆਰ (FIR) ਕਰਵਾਈ ਹੈ।

ਇਸ ਖ਼ਬਰ ‘ਤੇ ਰਾਖੀ ਸਾਵੰਤ ਦੀ ਪ੍ਰਤੀਕਿਰਿਆ -ਸ਼ਰਲਿਨ ਚੋਪੜਾ (Sherlyn Chopra) ਦੇ ਨਾਲ ਵਿਵਾਦਾਂ ਦੇ ਵਿਚਕਾਰ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸੀ ਕਿ ਰਾਖੀ ਸਾਵੰਤ ਨੇ ਆਦਿਲ ਖ਼ਾਨ ‘ਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਸੀ। ਅਜਿਹੀਆਂ ਖ਼ਬਰਾਂ ਆਈਆਂ ਕਿ ਦੋਵਾਂ ਵਿਚਾਲੇ ਲੜਾਈ ਹੋਈ ਤੇ ਆਦਿਲ ਨੇ ਰਾਖੀ ਸਾਵੰਤ ਨੂੰ ਆਪਣੇ ‘ਤੇ ਖਰਚ ਕੀਤੇ ਪੈਸੇ ਵਾਪਸ ਕਰਨ ਲਈ ਕਿਹਾ। ਰਾਖੀ ਦੇ ਮਨ੍ਹਾ ਕਰਨ ‘ਤੇ ਆਦਿਲ ਨੇ ਉਸ ‘ਤੇ ਹੱਥ ਉਠਾਇਆ।

ਹੁਣ ਰਾਖੀ ਸਾਵੰਤ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਰਾਖੀ ਦਾ ਕਹਿਣਾ ਹੈ ਕਿ ਇਹ ਸਾਰੀਆਂ ਖ਼ਬਰਾਂ ਝੂਠੀਆਂ ਹਨ। ਉਹ ਇਨ੍ਹਾਂ ਅਫ਼ਵਾਹਾਂ ਤੋਂ ਬਹੁਤ ਪਰੇਸ਼ਾਨ ਹੈ। ਰਾਖੀ ਸਾਵੰਤ ਨੇ ਕਿਹਾ, ”ਇਹ ਪੂਰੀ ਤਰ੍ਹਾਂ ਨਾਲ ਬਕਵਾਸ ਹੈ ਅਤੇ ਸਾਡੇ ਵਿਚਕਾਰ ਸਭ ਠੀਕ ਹੈ। ਦਰਅਸਲ, ਮੈਂ ਸ਼ਰਲਿਨ ਚੋਪੜਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪਤਾ ਨਹੀਂ ਕੌਣ ਸਾਡੇ ਰਿਸ਼ਤੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।”