Virat Kohli’s expensive watch creates buzz, check price ਮੁੰਬਈ ਏਅਰਪੋਰਟ ‘ਤੇ Virat Kohli ਦੀ ਘੜੀ ‘ਤੇ ਟਿਕੀਆਂ ਲੋਕਾਂ ਦੀਆਂ ਨਜ਼ਰਾਂ, ਕੀਮਤ ਇੰਨੀ ਕੀ ਖਰੀਦ ਸਕਦੈ ਔਡੀ #ViratKohli #T20WorldCup2022

Virat Kohli Watch: ਭਾਰਤੀ ਟੀਮ ਟੀ-20 ਵਿਸ਼ਵ ਕੱਪ ਹਾਰਨ ਤੋਂ ਬਾਅਦ ਘਰ ਪਰਤ ਆਈ ਹੈ। ਇਸ ਦੌਰਾਨ ਮੁੰਬਈ ਏਅਰਪੋਰਟ ‘ਤੇ ਵਿਰਾਟ ਕੋਹਲੀ ਗੁੱਟ ‘ਤੇ ਲਗਜ਼ਰੀ ਘੜੀ ਬੰਨ੍ਹੀ ਨਜ਼ਰ ਆਏ

ਭਾਰਤੀ ਟੀਮ ਟੀ-20 ਵਿਸ਼ਵ ਕੱਪ ਹਾਰਨ ਤੋਂ ਬਾਅਦ ਘਰ ਪਰਤ ਆਈ ਹੈ। ਇਸ ਦੌਰਾਨ ਮੁੰਬਈ ਏਅਰਪੋਰਟ ‘ਤੇ ਵਿਰਾਟ ਕੋਹਲੀ ਗੁੱਟ ‘ਤੇ ਲਗਜ਼ਰੀ ਘੜੀ ਬੰਨ੍ਹੀ ਨਜ਼ਰ ਆਏ। ਕੋਹਲੀ ਨੇ ਇੰਨੀ ਮਹਿੰਗੀ ਘੜੀ ਪਾਈ ਹੋਈ ਸੀ ਕਿ ਉਸ ਕੀਮਤ ਨਾਲ ਤੁਸੀਂ ਔਡੀ ਕਾਰ ਤੱਕ ਖਰੀਦ ਸਕਦੇ ਹੋ।

Virat Kohli comes mumbai airport: ਵਿਰਾਟ ਕੋਹਲੀ 12 ਨਵੰਬਰ ਨੂੰ ਸਵੇਰੇ ਮੁੰਬਈ ਏਅਰਪੋਰਟ ‘ਤੇ ਪਹੁੰਚੇ। ਏਅਰਪੋਰਟ ਦੇ ਬਾਹਰ ਫੈਨਸ ਕੋਹਲੀ ਦਾ ਇੰਤਜ਼ਾਰ ਕਰ ਰਹੇ ਸੀ। ਉੱਥੇ ਲੋਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਕੋਹਲੀ ਨੇ ਵੀ ਆਪਣੇ ਫੈਨਸ ਨੂੰ ਰਿਐਕਸ਼ਨ ਦਿੱਤੀ।

ਵਿਰਾਟ ਨੇ ਕਾਲੇ ਰੰਗ ਦੀ ਟਰੈਕ ਪੈਂਟ ਦੇ ਨਾਲ ਟੀ-ਸ਼ਰਟ ਪਾਈ ਹੋਈ ਸੀ। ਉਨ੍ਹਾਂ ਦੇ ਹੱਥ ਵਿੱਚ ਬੇਹੱਦ ਮਹਿੰਗਾ ਏਅਰਪੋਰਟ ਪਾਉਚ ਸੀ। ਜਿਸ ਦੀ ਕੀਮਤ ਇੱਕ ਲੱਖ ਤੋਂ ਵੱਧ ਹੈ ਪਰ ਉਨ੍ਹਾਂ ਨੇ ਜੋ ਲਗਜ਼ਰੀ ਘੜੀ ਲਾਈ ਹੋਈ ਸੀ, ਉਸ ਵੱਲ ਸਭ ਦਾ ਧਿਆਨ ਗਿਆ। ਇਸ ਘੜੀ ਦੀ ਕੀਮਤ ਇੰਨੀ ਜ਼ਿਆਦਾ ਸੀ ਕਿ ਤੁਸੀਂ ਹੈਰਾਨ ਹੋ ਜਾਓਗੇ। ਦੱਸ ਦੇਈਏ ਕਿ ਇਸ ਲਗਜ਼ਰੀ ਰਿਸਟ ਵਾਚ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇਸਦੀ ਕੀਮਤ ਨਾਲ ਤੁਸੀਂ ਔਡੀ ਕਾਰ ਵੀ ਆ ਸਕਦੀ ਹੈ।


ਵਾਇਰਲ ਹੋ ਰਹੀ ਤਸਵੀਰ

ਵਿਰਾਟ ਕੋਹਲੀ ਨੇ ਸੈਮੀਫਾਈਨਲ ਮੈਚ ‘ਚ 50 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਉਨ੍ਹਾਂ ਦੀ ਇਹ ਪਾਰੀ ਟੀਮ ਇੰਡੀਆ ਲਈ ਮੈਚ ਨਹੀਂ ਜਿੱਤਾ ਸਕੀ, ਨਾਕਆਊਟ ‘ਚ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਨੂੰ ਘਰ ਪਰਤਣਾ ਪਿਆ। ਵਿਰਾਟ ਕੋਹਲੀ ਨੂੰ ਵੀ ਸ਼ਨੀਵਾਰ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਜਿੱਥੇ ਉਨ੍ਹਾਂ ਨੇ ਜੋ ਘੜੀ ਪਾਈ ਹੋਈ ਸੀ, ਉਹ ਲੋਕਾਂ ‘ਚ ਕਾਫੀ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਤਸਵੀਰ ‘ਚ ਵਿਰਾਟ ਕੋਹਲੀ ਦੀ ਘੜੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਕਈ ਫੈਨਸ ਦੀਆਂ ਨਜ਼ਰਾਂ ਇਸ ‘ਤੇ ਟਿਕੀਆਂ। ਫੈਨਸ ਵੀ ਇਸ ਘੜੀ ਦੀ ਕੀਮਤ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਇਸ ਦੀ ਕੀਮਤ ਕਰੀਬ 57 ਲੱਖ ਰੁਪਏ ਹੈ। ਕੋਹਲੀ ਦੇ ਗੁੱਟ ‘ਤੇ ਪਾਟੇਕ ਫਿਲਿਪ ਨੌਟੀਲਸ ਘੜੀ ਹੈ।

ਟੀ-20 ਵਿਸ਼ਵ ਕੱਪ ‘ਚ ਸ਼ਾਨਦਾਰ ਪ੍ਰਫਾਰਮੈਂਸ

ਕੋਹਲੀ ਵਿਸ਼ਵ ਕੱਪ ਤੋਂ ਪਹਿਲਾਂ ਫਾਰਮ ‘ਚ ਨਹੀਂ ਸੀ ਪਰ ਉਨ੍ਹਾਂ ਨੇ ਟੂਰਨਾਮੈਂਟ ਦੌਰਾਨ ਪਾਕਿਸਤਾਨ ਖਿਲਾਫ ਚੰਗੀ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾਈ। ਇਸੇ ਤਰ੍ਹਾਂ ਸੈਮੀਫਾਈਨਲ ਮੈਚ ‘ਚ ਵੀ ਵਿਰਾਟ ਨੇ ਇੰਗਲੈਂਡ ਖਿਲਾਫ 50 ਦੌੜਾਂ ਦੀ ਪਾਰੀ ਖੇਡੀ ਤੇ ਭਾਰਤੀ ਟੀਮ ਨੂੰ 168 ਦੌੜਾਂ ਤੱਕ ਪਹੁੰਚਾਇਆ। ਕੋਹਲੀ ਨੇ ਟੂਰਨਾਮੈਂਟ ‘ਚ 98.66 ਦੀ ਔਸਤ ਨਾਲ 296 ਦੌੜਾਂ ਬਣਾਈਆਂ।