ਪੰਜਾਬ ਨ ਸ਼ੇ ਦੀ ਵੱਡੀ ਮਾਰ ਝੱਲ ਰਿਹਾ ਹੈ ਅਤੇ ਇਸਦੀ ਵਜ੍ਹਾ ਭਾਰਤ ਵੱਲੋਂ ਇਹੋ ਪ੍ਰਚਾਰੀ ਜਾਂਦੀ ਰਹੀ ਹੈ ਕਿ ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਕਰਕੇ ਬਾਰਡਰ ਪਾਰ ਤੋਂ ਨ ਸ਼ਾ ਪੰਜਾਬ ਵਿਚ ਆਉਂਦਾ ਹੈ। ਪਰ 15 ਸਤੰਬਰ ਨੂੰ ਗੁਜਰਾਤ ਦੇ ਕੱਛ ਵਿਚ ਭਾਰਤ ਦੇ ਰਾਸ਼ਟਰਵਾਦੀ ਉਦਯੋਗਪਤੀ ਸਮੂਹ ਅਡਾਨੀ ਗਰੁੱਪ ਵੱਲੋਂ ਚਲਾਈ ਜਾਂਦੀ ਮੁੰਦਰਾ ਬੰਦਰਗਾਹ ‘ਤੇ 21,000 ਕਰੋੜ ਰੁਪਏ (2.7 ਬਿਲੀਅਨ ਅਮਰੀਕਨ ਡਾਲਰ) ਦੇ ਮੁੱਲ ਦੀ 3000 ਕਿਲੋਗ੍ਰਾਮ (ਤਿੰਨ ਟਨ) ਹੀ ਰੋ ਇ ਨ ਫੜ੍ਹੀ ਗਈ ਹੈ।

ਇਹ ਹੈਰੋਈਨ ਸਿੱਧੀ ਅਫਗਾਨਿਸਤਾਨ ਤੋਂ ਇਰਾਨ ਰਾਹੀਂ ਸਮੁੰਦਰੀ ਰਾਹ ਭਾਰਤ ਪਹੁੰਚੀ ਹੈ ਅਤੇ ਜਿੱਥੋਂ ਇਸ ਨੇ ਦਿੱਲੀ ਪਹੁੰਚਣਾ ਸੀ। ਪਹਿਲਾਂ ਵੀ ਕਈ ਜਾਂਚ ਰਿਪੋਰਟਾਂ ਵਿਚ ਖੁਲਾਸਾ ਹੋ ਚੁੱਕਿਆ ਹੈ ਕਿ ਪੰਜਾਬ ਵਿਚ ਖਪਤ ਹੋ ਰਿਹਾ ਸਾਰਾ ਨ ਸ਼ਾ ਦਿੱਲੀ ਤੋਂ ਸਪਲਾਈ ਹੋ ਰਿਹਾ ਹੈ। ਸੋ, ਇਸ ਬਰਾਮਦਗੀ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਵਿਚ ਨ ਸ਼ੇ ਦੀ ਮਹਾਮਾਰੀ ਲਈ ਦੋਸ਼ੀ ਗੁਜਰਾਤ ਤੇ ਦਿੱਲੀ ਹਨ।

ਮਾਮਲੇ ਦੀ ਜਾਂਚ ਕਰ ਰਹੀ ਵਿਜੇਵਾੜਾ ਪੁਲਿਸ ਨੇ ਦੱਸਿਆ ਹੈ ਕਿ ਜਿਹੜੀ ਫਰਮ ਦੇ ਨਾਂ ‘ਤੇ ਇਹ ਮਾਲ ਡਲਿਵਰ ਹੋਇਆ ਸੀ, ਉਹ ਚੇਨੱਈ ਦੇ ਵਸਨੀਕ ਗੋਵਿੰਦਾਰਾਜੂ ਦੁਰਗਾ ਪੂਰਨਾ ਵੈਸ਼ਾਲੀ ਦੇ ਨਾਂ ‘ਤੇ ਦਰਜ ਹੈ। ਇਸ ਫਰਮ ਨੇ 2020 ਵਿਚ ਹੀ ਭਾਰਤ ਸਰਕਾਰ ਤੋਂ ਜੀਐਸਟੀ ਨੰਬਰ ਹਾਸਲ ਕੀਤਾ ਸੀ।