ਸਾਰੇ ਹੋਟਲ ਮਾਲਕਾਂ ਅਤੇ ਪ੍ਰਬੰਧਕਾਂ ਨੇ ਪੁੱਛਗਿੱਛ ‘ਚ ਮੰਨਿਆ ਹੈ ਕਿ ਉਹ ਦਿੱਲੀ ਅਤੇ ਹੋਰ ਇਲਾਕਿਆਂ ਤੋਂ ਕੁੜੀਆਂ ਨੂੰ ਦੇਹ ਵਪਾਰ ਕਰਵਾਉਣ ਲਈ ਲਿਆਉਂਦੇ ਸਨ।

ਹਰਿਆਣਾ ਦੇ ਹਿਸਾਰ ਦੇ ਤਿੰਨ ਥਾਣਿਆਂ ਦੀ ਟੀਮ ਨੇ ਦੇਹ ਵਪਾਰ ਦੀ ਸੂਚਨਾ ਉਤੇ ਵੱਖ-ਵੱਖ ਇਲਾਕਿਆਂ ‘ਚ ਚੱਲ ਰਹੇ ਹੋਟਲਾਂ ਉਤੇ ਛਾਪੇਮਾਰੀ ਕੀਤੀ। ਪੁਲਿਸ ਨੇ ਤਿੰਨਾਂ ਹੋਟਲ ਮਾਲਕਾਂ ਤੇ ਪ੍ਰਬੰਧਕਾਂ ਸਮੇਤ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਦੇਹ ਵਪਾਰ ਦੀ ਗੁਪਤ ਸੂਚਨਾ ਦੇ ਆਧਾਰ ਉਤੇ ’ਤੇ ਸ਼ੁੱਕਰਵਾਰ ਰਾਤ ਸ਼ਹਿਰ ਦੇ ਤਿੰਨ ਹੋਟਲਾਂ ਵਿੱਚ ਛਾਪੇਮਾਰੀ ਕੀਤੀ। ਡੀਐਸਪੀ ਅਸ਼ੋਕ ਦੀ ਅਗਵਾਈ ਵਿਚ ਸੁਰੱਖਿਆ ਯੂਨਿਟ ਦੀ ਟੀਮ ਨਾਲ ਹੋਟਲਾਂ ਵਿੱਚ ਛਾਪੇਮਾਰੀ ਕੀਤੀ ਗਈ।


ਪੁਲਿਸ ਟੀਮ ਦੇਰ ਸ਼ਾਮ ਹੋਟਲਾਂ ਉਤੇ ਪੁੱਜੀ ਅਤੇ ਫਰਜ਼ੀ ਗਾਹਕ ਭੇਜ ਕੇ ਉਨ੍ਹਾਂ ਨੂੰ ਡੀਐਸਪੀ ਦੇ ਦਸਤਖ਼ਤਾਂ ਵਾਲੇ ਨੋਟ ਦਿੱਤੇ ਗਏ, ਇਹ ਪੈਸੇ ਤਿੰਨਾਂ ਹੋਟਲਾਂ ਵਿੱਚ ਭੇਜੇ ਜਾਅਲੀ ਗਾਹਕਾਂ ਨੂੰ ਦਿੱਤੇ ਗਏ।

ਤਿੰਨਾਂ ਹੋਟਲਾਂ ਨਾਲ ਫਰਜ਼ੀ ਗਾਹਕਾਂ ਨੇ ਗੱਲਬਾਤ ਕਰਕੇ ਪੈਸੇ ਦਿੱਤੇ ਤਾਂ ਮੈਨੇਜਰਾਂ ਨੇ ਲੜਕੀ ਮੁਹੱਈਆ ਕਰਵਾਉਣ ਦੀ ਹਾਮੀ ਭਰਦੇ ਹੋਏ ਲੜਕੀ ਨੂੰ ਕਮਰੇ ਵਿੱਚ ਭੇਜ ਦਿੱਤਾ। ਇਸ ਦੌਰਾਨ ਇਸ਼ਾਰਾ ਮਿਲਣ ਉਤੇ ਬਾਹਰ ਖੜ੍ਹੀ ਪੁਲਿਸ ਟੀਮ ਨੇ ਹੋਟਲਾਂ ਉਤੇ ਛਾਪਾ ਮਾਰ ਕੇ ਤਿੰਨੇ ਹੋਟਲਾਂ ਦੇ ਮੈਨੇਜਰ ਨੂੰ ਜਾਅਲੀ ਗ੍ਰਾਹਕ ਤੋਂ ਲਏ ਪੈਸਿਆਂ ਸਮੇਤ ਕਾਬੂ ਕਰ ਲਿਆ।

ਪੁਲਿਸ ਨੇ ਹੋਟਲ ਵਿਕਟੋਰੀਆ ਦੇ ਮੈਨੇਜਰ ਸੁਨੀਲ ਕੁਮਾਰ, ਮਾਲਕ ਰਿਤੇਸ਼ ਤੇ ਬਿਲਡਿੰਗ ਮਾਲਕ ਸ਼ੁਭਮ ਮਿੱਤਲ, ਹੋਟਲ ਰੈੱਡ ਰੋਜ਼ ਦੇ ਮੈਨੇਜਰ ਰਵੀ ਤੇ ​​ਮਾਲਕ ਸੰਦੀਪ ਕੁਮਾਰ ਤੇ ਸੈਵਨ ਡੇਜ਼ ਹੋਟਲ ਦੇ ਮੈਨੇਜਰ ਦਿਨੇਸ਼ ਕੁਮਾਰ, ਮਾਲਕ ਮੀਤੂ ਉਰਫ਼ ਮਿਤਲੇਸ਼ ਤੇ ਉਸ ਦੇ ਇੱਕ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸਾਰੇ ਹੋਟਲ ਮਾਲਕਾਂ ਅਤੇ ਪ੍ਰਬੰਧਕਾਂ ਨੇ ਪੁੱਛਗਿੱਛ ‘ਚ ਮੰਨਿਆ ਹੈ ਕਿ ਉਹ ਦਿੱਲੀ ਅਤੇ ਹੋਰ ਇਲਾਕਿਆਂ ਤੋਂ ਕੁੜੀਆਂ ਨੂੰ ਦੇਹ ਵਪਾਰ ਕਰਵਾਉਣ ਲਈ ਲਿਆਉਂਦੇ ਸਨ।