ਕ੍ਰਿਕੇਟਰ ਯੁਵਰਾਜ ਸਿੰਘ ਨੇ ਕੀਤਾ ਮੂਸੇਵਾਲੇ ਨੂੰ ਯਾਦ ਬੋਲਿਆ “ਮੈ ਸਿੱਧੂ ਦੇ ਗਾਣੇ ਬਹੁਤ Miss ਕਰਦਾ” #Cricket #Sidhumoosewala #Famous #Singer #YuvrajSingh #PunjabiSinger

Yuvraj Singh: ਯੁਵਰਾਜ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ ਕਿਹਾ, ’ਮੈਂ’ਤੁਸੀਂ ਸਿੱਧੂ ਦੇ ਗਾਣੇ ਬਹੁਤ ਮਿਸ ਕਰਦਾ ਹਾਂ’:ਵੀਡੀਓ – ਦਰਅਸਲ ਯੁਵਰਾਜ ਇਕ ਇਵੈਂਟ ਵਿਚ ਸ਼ਾਮਲ ਹੋਣ ਲਈ ਗਾਇਕ ਹਾਰਡੀ ਸੰਧੂ ਨਾਲ ਚੰਡੀਗੜ੍ਹ ਦੇ ਐਲਾਂਟੇ ਮਾਲ ਵਿਚ ਗਏ ਸਨ।

ਭਾਵੇਂ ਕਿ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਅੱਜ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਸਿੱਧੂ ਵੱਸਦਾ ਹੈ , ਦਸ ਦੇਈਏ ਕਿ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਇਕ ਵਾਰ ਫਿਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਦਰਅਸਲ ਯੁਵਰਾਜ ਇਕ ਇਵੈਂਟ ਵਿਚ ਸ਼ਾਮਲ ਹੋਣ ਲਈ ਗਾਇਕ ਹਾਰਡੀ ਸੰਧੂ ਨਾਲ ਚੰਡੀਗੜ੍ਹ ਦੇ ਐਲਾਂਟੇ ਮਾਲ ਵਿਚ ਗਏ ਸਨ।


ਮੂਸੇਵਾਲਾ ਆਮ ਗਾਇਕ ਨਹੀਂ ਸੀ ਮੈ ਅੱਜ ਵੀ ਉਸ ਦੇ ਗਾਣਿਆਂ ਨੂੰ ਕਰਦਾ Miss – ਯੁਵਰਾਜ ਸਿੰਘ

ਇਸ ਦੌਰਾਨ ਉਨ੍ਹਾਂ ਨੇ ਸਟੇਜ ਉੱਤੇ ਦੱਸਿਆ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਗਾਣੇ ਪਸੰਦ ਹਨ ਅਤੇ ਉਹ ਸਭ ਤੋਂ ਜ਼ਿਆਦਾ ਸਿੱਧੂ ਮੂਸੇਵਾਲਾ ਦੇ ਗਾਣਿਆਂ ਨੂੰ ਮਿਸ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਇਕ ਬੇਮਿਸਾਲ ਗਾਇਕ ਅਤੇ ਅਸਾਧਾਰਨ ਸ਼ਖ਼ਸੀਅਤ ਸਨ।

ਦੱਸ ਦੇਈਏ ਕਿ ਸਿੱਧੁ ਮੂਸੇਵਾਲਾ ਨੂੰ 29 ਮਈ ਐਤਵਾਰ 2022 ਨੂੰ ਕੁਝ ਸ਼ੂਟਰਾਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਿੱਧੁ ਮੂਸੇਵਾਲਾ ਉਸ ਸਮੇਂ ਆਪਣੇ ਪਿੰਡ ਤੋਂ ਕੁਝ ਮਿੰਟਾਂ ਦੀ ਦੂਰੀ ਜਵਾਹਰਕੇ ਵਾਲਾ ਵਿਖੇ ਸੀ ਕਿ ਇੱਕ ਗੱਡੀ ਉਨ੍ਹਾਂ ਦੀ ਕਾਲੀ ਥਾਰ ਨੂੰ ਘੇਰਾ ਪਾ ਕੇ ਗੱਡੀ ‘ਤੇ ਗੋਲੀਆਂ ਦੀ ਬੁਛਾਰ ਕਰ ਦਿੰਦੇ ਹਨ।ਜਿਸ ‘ਚ ਸਿੱਧੂ ਮੂਸੇਵਾਲਾ ਦੀ ਮੌਕੇ ‘ਤੇ ਮੌਤ ਹੋ ਜਾਂਦੀ ਹੈ।