ਮੂਸੇਵਾਲੇ ਨੂੰ ਲੈ ਕੇ ਗਾਇਕ Dilpreet Dhillon ਨੂੰ Aamber Dhaliwal ਨੇ ਮੁੜ ਦਿਖਾਇਆ ਸ਼ੀਸ਼ਾ, ਸ਼ਰੇਆਮ ਆਖੀਆਂ ਇਹ ਗੱਲਾਂ #DilpreetDhillon #AamberDhaliwal #SidhuMoosewala #LiveShow #VideoViral

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨਿਆਂ ਤੋਂ ਵਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤੱਕ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਗਾਣੇ ਹਾਲੇ ਤੱਕ ਟਰੈਂਡਿੰਗ ‘ਚ ਹਨ। ਉਥੇ ਹੀ ਕੁਝ ਅਜਿਹੇ ਵੀ ਕਲਾਕਾਰ ਹਨ, ਜੋ ਸਿੱਧੂ ਦੇ ਨਾਂ ਨਾਲ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ, ਇਹ ਅਸੀਂ ਨਹੀਂ ਕੋਈ ਹੋਰ ਆਖ ਰਿਹਾ ਹੈ।

ਜੀ ਹਾਂ, ਬੀਤੇ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਨੇ ਲਾਈਵ ਸ਼ੋਅ ਦੌਰਾਨ ਸਿੱਧੂ ਦਾ ਮਸ਼ਹੂਰ ਗੀਤ ਗਾਇਆ ਸੀ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ, ਸਟੇਜ ‘ਤੇ ਦਿਲਪ੍ਰੀਤ ਥਾਪੀ ਮਾਰ ਕੇ ਸਿੱਧੂ ਦਾ ਗੀਤ ‘ਜੱਟ ਦੀ ਮਸ਼ੂਕ ਬੀਬੀ ਰਸ਼ੀਆ ਤੋਂ’ ਗਾਉਂਦੇ ਨੇ, ਜਿਸ ‘ਤੇ ਉਨ੍ਹਾਂ ਦੀ ਸਾਬਕਾ ਅੰਬਰ ਧਾਲੀਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅੰਬਰ ਧਾਲੀਵਾਲ ਨੇ ਢਿੱਲੋਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ”ਅੱਜ ਕੱਲ ਕਈ ਗਾਇਕ ਸਟੇਜ ‘ਤੇ ਸਿੱਧੂ ਦਾ ਨਾਂ ਲੈਣ ਲੱਗ ਗਏ ਨੇ। ਸਿੱਧੂ ਨੇ ਬਾਕੀ ਗਾਇਕਾਂ ਨੂੰ ਚੱਲਣੋਂ ਹਟਾ ਦਿੱਤਾ ਸੀ ਅਤੇ ਅੱਜ ਉਹੀ ਗਾਇਕ ਸਿੱਧੂ ਦਾ ਨਾਂ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ।” ਅੰਬਰ ਨੇ ਕਿਹਾ ਕਿ ”ਸਿੱਧੂ ਦਾ ਕਤਲ ਨਹੀਂ ਹੋਇਆ ਸਗੋਂ ਉਸ ਨੂੰ ਮਰਵਾਇਆ ਗਿਆ ਸੀ। ਉਸ ਨੇ ਪੰਜਾਬੀ ਸੰਗੀਤ ਜਗਤ ਦੇ ਕਈ ਗਾਇਕ ਫਲਾਪ ਸਾਬਤ ਕਰ ਦਿੱਤੇ ਸਨ। ਉਹ ਝੋਟੇ ਦੀ ਤਰ੍ਹਾਂ ਸੀ ਪਰ ਸਿਆਸਤ ਦੇ ਜਾਲ ‘ਚ ਫਸਾ ਕੇ ਉਸ ਦਾ ਕਤਲ ਕਰਵਾ ਦਿੱਤਾ ਗਿਆ।” ਇਸ ਦੌਰਾਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਦੇ ਵੱਖ-ਵੱਖ ਵਾਇਰਲ ਪੇਜ਼ਾਂ ‘ਤੇ ਸਾਂਝੀਆਂ ਕੀਤੀਆਂ ਗਈਆਂ ਹਨ।

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਦਾ ਪਤਨੀ ਅੰਬਰ ਧਾਲੀਵਾਲ ਨਾਲ ਵਿਵਾਦ ਕਾਫ਼ੀ ਸੁਰਖੀਆਂ ‘ਚ ਰਿਹਾ। ਪਤਨੀ ਨਾਲ ਵਿਵਾਦ ਤੋਂ ਦਿਲਪ੍ਰੀਤ ਢਿੱਲੋਂ ਤਾਂ ਕਿਤੇ ਗਾਇਬ ਹੀ ਹੋ ਗਿਆ ਸੀ। ਦਿਲਪ੍ਰੀਤ ਢਿੱਲੋਂ ਨਾਲ ਅੰਬਰ ਧਾਲੀਵਾਲ ਦੇ ਝਗੜੇ ਦੀਆਂ ਕਾਫ਼ੀ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ। ਇਸ ਤੋਂ ਬਾਅਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣਾ ਪੱਖ ਰੱਖਿਆ ਸੀ।

ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਉਹ ‘ਬਲੇਮ’, ‘ਮੁੱਛ ‘ਤੇ ਦੁਸ਼ਮਣ’, ‘ਬਜ਼ਾਰ ਬੰਦ’, ‘ਚੰਡੀਗੜ੍ਹ’, ‘ਕਬਜ਼ੇ’, ‘ਰੰਗਲੇ ਦੁੱਪਟੇ’, ‘ਮੁੱਛ’, ‘ਵੈਲੀ ਜੱਟ’, ‘ਯਾਰਾਂ ਦਾ ਗਰੁੱਪ’ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਅਦਾਕਾਰੀ ਖ਼ੇਤਰ ‘ਚ ਵੀ ਸਰਗਰਮ ਹਨ।