ਸੋਧੇ ਗਏ ਦੁਸ਼ਟ ਦੀ ਪਛਾਣ ਲਖਬੀਰ ਸਿੰਘ ਉਰਫ ਟੀਟੂ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ, ਜੋ ਚੋਲਾ ਤੇ ਕਛਹਿਰਾ ਪਾ ਕੇ ਇਹ ਬੇਅਦਬੀ ਕਰਨ ਗਿਆ ਸੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਜਿਨ੍ਹਾਂ ਨੇ ਯੂ.ਪੀ. ‘ਚ ਮੁਹੰਮਦ ਅਖ਼ਲਾਕ ਦੇ ਘਰ ਫ਼ਰਿੱਜ ‘ਚ ਪਏ ਬੱਕਰੇ ਦੇ ਮਾਸ ਨੂੰ ਗਊ ਦਾ ਮਾਸ ਦੱਸ ਕੇ, ਸ਼ਰੇਆਮ ਉਸਨੂੰ ਮਾਰ ਦਿੱਤਾ ਸੀ, ਇਤਰਾਜ਼ ਰੂਪ ‘ਚ ਪੁੱਛ ਰਹੇ ਨੇ ਕਿ ਕਿਸਾਨ ਮੋਰਚੇ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੀ ਨਿਹੰਗਾਂ ਨੇ ਬਾਂਹ ਕਿਓਂ ਵੱ ਢੀ।

ਛੇ ਸਾਲ, ਦੋ ਸੌ ਤੋਂ ਵੱਧ ਬੇਅਦਬੀਆਂ, ਸਜ਼ਾ ਕਿਸੇ ਨੂੰ ਨਹੀਂ……. ਕਿਤੇ ਤਾਂ ਜਾ ਕੇ ਸਬਰ ਦਾ ਪਿਆਲਾ ਛਲਕਣਾ ਸੀ।
ਜਿਹੜੇ ਕਹਿ ਰਹੇ ਨੇ ਕਿ ਇਸ ਨਾਲ ਕਿਸਾਨ ਮੋਰਚੇ ਦਾ ਨੁਕਸਾਨ ਹੋਣਾ, ਜਾਇਜ਼ ਤਰਕ ਹੈ, ਵਿਰੋਧੀ ਇਸ ਮਾਮਲੇ ਨੂੰ ਵਰਤਣਗੇ ਪਰ ਜ਼ਰਾ ਇਹ ਸੋਚੋ ਕਿ ਜੇਕਰ ਕਿਸਾਨ ਮੋਰਚੇ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ, ਫਿਰ ਮੋਰਚੇ ਦਾ ਕੀ ਬਣਦਾ?


ਸਿੰਘੂ ਬਾਰਡਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਬੰਦਾ ਨਿਹੰਗ ਸਿੰਘਾਂ ਨੇ ਗੁੱਟ ਵੱ ਢ ਕੇ ਟੰਗਿਆ ਹੋਇਆ ਹੈ।

ਰਾਜੇਵਾਲ ਨੇ ਜਿਵੇਂ ਨਿਹੰਗ ਸਿੰਘਾਂ ਦੇ ਉਲਟ ਬੋਲਕੇ,ਬੇਅਦਬੀ ਕਰਨ ਵਾਲੇ ਨੂੰ ਈ ਨਿਹੰਗ ਦੱਸਤਾ,ਬਹੁਤ ਮਾੜਾ ਕੀਤਾ । ਰਾਜੇਵਾਲ ਨੇ ਤਾਂ ਬੇਅਦਬੀ ਵਾਲੀ ਗੱਲ ਮੰਨਣ ਦੀ ਥਾਂ ਨਿਹੰਗ ਸਿੰਘਾਂ ਨੂੰ ਈ ਦੋਸ਼ੀ ਗਰਦਾਨ ਦਿਤਾ ਕਿ ਇਹ ਪਹਿਲਾਂ ਵੀ ਇਉਂ ਲੋਕਾਂ ਦੇ ਹੱਥ ਪੈਰ ਵੱ ਢੀ ਜਾਂਦੇ ਸੀ ਤੇ ਅਸੀਂ ਇਲਾਜ ਕਰਵਾਉਂਦੇ ਰਹੇ।