Inderjit Nikku-𝗚𝗲𝗲𝘁𝗮 𝗭𝗮𝗶𝗹𝗱𝗮𝗿 On Sonam Bajwa Show: ਅਦਾਕਾਰਾ ਸੋਨਮ ਬਾਜਵਾ (Sonam Bajwa) ਸ਼ੋਅ ‘ਦਿਲ ਦੀਆਂ ਗੱਲਾਂ 2’ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਸ਼ੋਅ ਵਿੱਚ ਇੱਕ ਤੋਂ ਵੱਧ ਇੱਕ ਸ਼ਾਨਦਾਰ ਕਲਾਕਾਰ ਆਪਣੇ ਦਿਲ ਦੇ ਰਾਜ ਖੋਲ੍ਹਦੇ ਨਜ਼ਰ ਆ ਰਹੇ ਹਨ। ਹੁਣ ਤੱਕ ਇਸ ਸ਼ੋਅ ਵਿੱਚ ਕਈ ਮਸ਼ਹੂਰ ਪੰਜਾਬੀ ਹਸਤੀਆਂ ਦਿਖਾਈ ਦੇ ਚੁੱਕੀਆ ਹਨ। ਇਸ ਵਿਚਕਾਰ ਹੀ ਗਾਇਕ ਇੰਦਰਜੀਤ ਨਿੱਕੂ (Inderjit Nikku) ਅਤੇ ਗੀਤਾ ਜੈਲਦਾਰ (𝗚𝗲𝗲𝘁𝗮 𝗭𝗮𝗶𝗹𝗱𝗮𝗿) ਇਸ ਸ਼ੋਅ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਨੇ ਵੀ ਆਪਣੇ ਦਿਲ ਦੇ ਜਜ਼ਬਾਤ ਸੋਨਮ ਸਾਹਮਣੇ ਖੋਲ੍ਹ ਕੇ ਰੱਖੇ।ਅਦਾਕਾਰਾ ਸੋਨਮ ਬਾਜਵਾ (Sonam Bajwa) ਸ਼ੋਅ ‘ਦਿਲ ਦੀਆਂ ਗੱਲਾਂ 2’ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਸ਼ੋਅ ਵਿੱਚ ਇੱਕ ਤੋਂ ਵੱਧ ਇੱਕ ਸ਼ਾਨਦਾਰ ਕਲਾਕਾਰ ਆਪਣੇ ਦਿਲ ਦੇ ਰਾਜ ਖੋਲ੍ਹਦੇ ਨਜ਼ਰ ਆ ਰਹੇ ਹਨ। ਹੁਣ ਤੱਕ ਇਸ ਸ਼ੋਅ ਵਿੱਚ ਕਈ ਮਸ਼ਹੂਰ ਪੰਜਾਬੀ ਹਸਤੀਆਂ ਦਿਖਾਈ ਦੇ ਚੁੱਕੀਆ ਹਨ। ਇਸ ਵਿਚਕਾਰ ਹੀ ਗਾਇਕ ਇੰਦਰਜੀਤ ਨਿੱਕੂ (Inderjit Nikku) ਅਤੇ ਗੀਤਾ ਜੈਲਦਾਰ (𝗚𝗲𝗲𝘁𝗮 𝗭𝗮𝗶𝗹𝗱𝗮𝗿) ਇਸ ਸ਼ੋਅ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਨੇ ਵੀ ਆਪਣੇ ਦਿਲ ਦੇ ਜਜ਼ਬਾਤ ਸੋਨਮ ਸਾਹਮਣੇ ਖੋਲ੍ਹ ਕੇ ਰੱਖੇ।ਦੱਸ ਦੇਈਏ ਕਿ ਐਤਵਾਰ ਨੂੰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਤੇ ਗੀਤਾ ਜੈਲਦਾਰ ਸੋਨਮ ਬਾਜਵਾ ਦੇ ਸ਼ੋਅ ‘ਚ ਮਹਿਮਾਨ ਬਣ ਪਹੁੰਚੇ। ਉਨ੍ਹਾਂ ਨੇ ਸ਼ੋਅ ‘ਚ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਡੂੰਘੇ ਰਾਜ਼ ਖੋਲ੍ਹੇ। ਨਿੱਕੂ ਨੇ ਦੱਸਿਆ ਕਿ ਕਿਵੇਂ ਇੱਕ ਗ਼ਰੀਬ ਪਰਿਵਾਰ ‘ਚੋਂ ਉੱਠ ਇੰਡਸਟਰੀ ‘ਚ ਸਫ਼ਲ ਗਾਇਕ ਬਣਿਆ। ਕਲਾਕਾਰ ਨੇ ਆਪਣੇ ਸੰਘਰਸ਼ ਦੀ ਭਾਵੁਕ ਕਰ ਦੇਣ ਵਾਲੀ ਕਹਾਣੀ ਦਰਸ਼ਕਾਂ ਦੇ ਸਾਹਮਣੇ ਰੱਖੀ। ਜਿਸ ਤੋਂ ਹਰ ਕੋਈ ਅਣਜਾਣ ਸੀ।ਉੱਥੇ ਹੀ ਕਲਾਕਾਰ ਗੀਤਾ ਜੈਲਦਾਰ ਵੀ ਇਸ ਸ਼ੋਅ ਦਾ ਹਿੱਸਾ ਬਣੇ। ਉਨ੍ਹਾਂ ਵੱਲੋਂ ਵੀ ਆਪਣੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਸਾਂਝੀਆਂ ਕੀਤੀਆਂ ਗਈਆ।

ਨਿੱਕੂ ਨੇ ਕੀਤੇ ਮਾੜੇ ਦਿਨ੍ਹਾਂ ਦੇ ਖੁਲਾਸੇ…
ਨਿੱਕੂ ਨੂੰ ਸਾਲ 2012 ‘ਚ ਮਾੜੇ ਦਿਨ੍ਹਾਂ ਵਿੱਚੋਂ ਗੁਜ਼ਰਨਾ ਪਿਆ। ਉਨ੍ਹਾਂ ਦੱਸਿਆ ਕਿ ਇੰਡਸਟਰੀ ਦੇ ਦੋਸਤ ਤੇ ਜਾਣ ਪਹਿਚਾਣ ਵਾਲੇ ਪੱਲਾ ਝਾੜਨ ਲੱਗੇ। ਕਈ ਮਿਊਜ਼ਿਕ ਕੰਪਨੀਆਂ ਤੋਂ ਕੰਮ ਮੰਗਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ। ਨਿੱਕੂ ਨੇ ਦੱਸਿਆ ਕਿ ਉਹ ਛੋਟੇ ਮੋਟੇ ਸਟੇਜ ਸ਼ੋਅਜ਼ ਕਰਕੇ ਕਿਸੇ ਤਰ੍ਹਾਂ ਗੁਜ਼ਾਰਾ ਕਰ ਰਹੇ ਸੀ। ਉਨ੍ਹਾਂ ਨੇ ਕੰਮ ਲਈ ਕਈ ਥਾਈਂ ਧੱਕੇ ਖਾਧੇ, ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ। ਆਖਰ ਵਿੱਚ ਉਨ੍ਹਾਂ ਨੇ ਮਜ਼ਬੂਰੀ ਵਿੱਚ ਉਬਾਬੇ ਦਾ ਦਰਵਾਜ਼ਾ ਖੜਕਾਇਆ। ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋ ਗਿਆ ਸੀ। ਹਾਲਾਂਕਿ ਬਾਅਦ ਵਿੱਚ ਕਈ ਕਲਾਕਾਰ ਉਨ੍ਹਾਂ ਦੀ ਮਦਦ ਕਰਨ ਲਈ ਸਾਹਮਣੇ ਆਏ।

ਇੰਦਰਜੀਤ ਨਿੱਕੂ ਨੇ ਕੀਤੀ ਦਿਲਜੀਤ ਦੀ ਤਾਰੀਫ਼…
ਇਸ ਦੌਰਾਨ ਇੰਦਰਜੀਤ ਨਿੱਕੂ ਨੇ ਦਿਲਜੀਤ ਨਾਲ ਜੁੜਿਆ ਪੁਰਾਣਾ ਕਿੱਸਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਦਿਲਜੀਤ ਜਦੋਂ ਸਕੂਲ ਪੜ੍ਹਦੇ ਸੀ ਤਾਂ ਉਹ ਨਿੱਕੂ ਦੀ ਨਕਲ ਨਾਲ ਸਕੂਲ ‘ਚ ਪੱਗ ਬੰਨ੍ਹ ਕੇ ਆਉਂਦੇ ਸੀ ਤੇ ਆਪਣੇ ਦੋਸਤਾਂ ਸਾਹਮਣੇ ਗੱਪਾਂ ਮਾਰਦੇ ਹੁੰਦੇ ਸੀ ਕਿ ਉਹ ਨਿੱਕੂ ਦੇ ਤਾਏ ਦੇ ਬੇਟੇ ਹਨ। ਇਸ ਦੇ ਨਾਲ ਹੀ ਇੰਦਰਜੀਤ ਨਿੱਕੂ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਦਾ ਬਾਬੇ ਕੋਲ ਜਾਣ ਦਾ ਵੀਡੀਓ ਵਾਇਰਲ ਹੋਇਆ ਤਾਂ ਜਿਸ ਸ਼ਖਸ ਨੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਫੋਨ ਕੀਤਾ, ਉਹ ਦਿਲਜੀਤ ਹੀ ਸੀ। ਦਿਲਜੀਤ ਨੇ ਨਾ ਸਿਰਫ਼ ਨਿੱਕੂ ਦਾ ਹੌਸਲਾ ਵਧਾਇਆ, ਬਲਕਿ ਨਿੱਕੂ ਨੂੰ ਰਿਕੁਐਸਟ ਵੀ ਕੀਤੀ ਕਿ ਉਹ ਦੋਸਾਂਝ ਦੀ ਅਗਲੀ ਫ਼ਿਲਮ (ਬਾਬੇ ਭੰਗੜਾ ਪਾਉਂਦੇ ਨੇ) ‘ਚ ਗਾਣਾ ਗਾਉਣ। ਇੰਦਰਜੀਤ ਨਿੱਕੂ ਨੇ ਕਿਹਾ ਕਿ ਉਹ ਜ਼ਿੰਦਗੀ ਭਰ ਦਿਲਜੀਤ ਦਾ ਅਹਿਸਾਨ ਨਹੀਂ ਭੁੱਲ ਸਕਦੇ। ਜਿਨ੍ਹਾਂ ਕਰਕੇ ਪੂਰੀ ਇੰਡਸਟਰੀ ਉਨ੍ਹਾਂ ਦੇ ਨਾਲ ਖੜੀ ਹੋ ਗਈ ਸੀ ਅਤੇ ਕਲਾਕਾਰ ਲਈ ਮਦਦ ਦਾ ਹੱਥ ਵਧਾਈਆ।