Pakistan cricketer Shoaib Malik has taken to social media and posted a heartwarming birthday message for wife Sania Mirza on the Indian tennis sensation’s birthday. ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਨੂੰ ਜਨਮਦਿਨ ਦੀ ਦਿੱਤੀ ਵਧਾਈ
ਦੁਬਈ (ਸੰਯੁਕਤ ਅਰਬ ਅਮੀਰਾਤ), 15 ਨਵੰਬਰ-ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਨੂੰ ਉਸ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਸ਼ੋਏਬ ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਜਾ ਕੇ ਸਾਨੀਆ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਾਫੀ ਮਜ਼ੇਦਾਰ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, “ਤੁਹਾਨੂੰ ਜਨਮਦਿਨ ਦੀਆਂ ਮੁਬਾਰਕਾਂ ਸਾਨੀਆ ਮਿਰਜ਼ਾ। ਤੁਹਾਡੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦਾ ਹਾਂ! ਦਿਨ ਦਾ ਪੂਰਾ ਆਨੰਦ ਮਾਣੋ…”
ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੋਅ ਲਈ ਹੀ ਇੱਕ ਸਟੰਟ ਸੀ ਅਤੇ ਉਹ ਸੱਚ ਵਿੱਚ ਤਲਾਕ ਨਹੀਂ ਲੈ ਰਹੇ ਹਨ। ਦੋਵੇਂ ਇਸ ਸ਼ੋਅ ਵਿੱਚ ਹੋਸਟ ਵਜੋਂ ਭੂਮਿਕਾ ਨਿਭਾਉਣਗੇ ਅਤੇ ਇਸ ਸ਼ੋਅ ਵਿੱਚ ਕਈ ਮਸ਼ਹੂਰ ਹਸਤੀਆਂ ਹਿੱਸਾ ਲੈਣਗੀਆਂ। ਇਹ ਇੱਕ ਟਾਕ ਸ਼ੋਅ ਹੋਵੇਗਾ।
ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟਰ ਸ਼ੋਏਬ ਮਲਿਕ ਦੇ ਵਿਆਹ ਨੂੰ ਲੈ ਕੇ ਜਿੰਨੀ ਚਰਚਾ ਹੋਈ ਸੀ, ਓਨੀ ਹੀ ਚਰਚਾ ਦੋਵਾਂ ਨੂੰ ਲੈ ਕੇ ਫਿਰ ਚਾਲ ਰਹੀ ਹੈ। ਦਰਅਸਲ ਵਿੱਚ ਖਬਰਾਂ ਆ ਰਹੀਆਂ ਹਨ ਕਿ ਮਸ਼ਹੂਰ ਜੋੜੀ ਹੁਣ ਵਿਆਹ ਦੇ ਬੰਧਨ ਤੋਂ ਆਜ਼ਾਦ ਹੋਣ ਲਈ ਇੱਕ ਦੂਸਰੇ ਨੂੰ ਤਲਾਕ ਦੇਣ ਦੀਆਂ ਤਿਆਰੀਆਂ ਕਰ ਰਹੇ ਹਨ ਜਿਸ ਨੂੰ ਲੈ ਕੇ ਕੁੱਝ ਕਾਨੂੰਨੀ ਕਾਰਵਾਈਆਂ ਵੀ ਪੂਰੀਆਂ ਹੋ ਗਈਆਂ ਹਨ।
ਦੋਹਾਂ ਖਿਡਾਰੀਆਂ ਦੇ ਫੈਨ ਇਸ ਨੂੰ ਲੈ ਕੇ ਦੁਖੀ ਹਨ। ਪਰ ਹੁਣ ਇੱਕ ਨਵੀਂ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਇੱਕ OTT ਪਲੇਟਫਾਰਮ ‘ਤੇ ਇੱਕ ਸ਼ੋਅ ਆ ਰਿਹਾ ਹੈ ਜਿਸਦਾ ਨਾਮ ਹੈ ‘ਦਿ ਮਿਰਜ਼ਾ ਮਲਿਕ ਸ਼ੋਅ’ ਜਿਸਨੂੰ ਲੈ ਕੇ ਫੈਨਸ ਨੂੰ ਲੱਗ ਰਿਹਾ ਹੈ ਕਿ ਦੋਹਾਂ ਵਿੱਚ ਸਭ ਠੀਕ ਹੈ।ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਸ਼ੋਅ ਲਈ ਹੀ ਇੱਕ ਸਟੰਟ ਸੀ ਅਤੇ ਉਹ ਸੱਚ ਵਿੱਚ ਤਲਾਕ ਨਹੀਂ ਲੈ ਰਹੇ ਹਨ। ਦੋਵੇਂ ਇਸ ਸ਼ੋਅ ਵਿੱਚ ਹੋਸਟ ਵਜੋਂ ਭੂਮਿਕਾ ਨਿਭਾਉਣਗੇ ਅਤੇ ਇਸ ਸ਼ੋਅ ਵਿੱਚ ਕਈ ਮਸ਼ਹੂਰ ਹਸਤੀਆਂ ਹਿੱਸਾ ਲੈਣਗੀਆਂ। ਇਹ ਇੱਕ ਟਾਕ ਸ਼ੋਅ ਹੋਵੇਗਾ।ਕੁੱਝ ਫੈਨਸ ਨੇ ਲਿਖਿਆ ਹੈ ਕਿ ਚਲੋ ਸ਼ੁੱਕਰ ਹੈ ਅੱਲ੍ਹਾ ਦਾ! ਇਹ ਦੇਖ ਕੇ ਚੰਗਾ ਲਗਾ ਕੇ ਦੋਹਾਂ ਵਿਚਕਾਰ ਸਭ ਠੀਕ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਹ ਸਾਰਾ ਕੁੱਝ ਪਬਲੀਸਿਟੀ ਲਈ ਸੀ ਅਤੇ ਇਹ ਇੱਕ ਸ਼ਰਮਨਾਕ ਗੱਲ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸ਼ੋਅ ਬਹੁਤ ਪਹਿਲਾਂ ਦਾ ਹੈ ਜਦੋਂ ਜੋੜੀ ਵਿਚਕਾਰ ਸਭ ਕੁੱਝ ਠੀਕ ਸੀ। ਦੋਹਾਂ ਵਿੱਚੋਂ ਨਾ ਤਾਂ ਸ਼ੋਏਬ ਮਲਿਕ ਅਤੇ ਨਾ ਹੀ ਸਾਨੀਆ ਮਿਰਜ਼ਾ ਨੇ ਇਸ ਨੂੰ ਆਪਣੇ ਸੋਸ਼ਲ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਹਾਲ ਹੀ ਵਿੱਚ ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਬੇਟੇ ਇਜ਼ਹਾਨ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਤਲਾਕ ਦੀਆਂ ਅਟਕਲਾਂ ਵਿਚਕਾਰ, ਸਾਨੀਆ -ਸ਼ੋਏਬ ਇਸ ਰਿਐਲਿਟੀ ਸ਼ੋਅ ਤੇ ਇਕੱਠੇ ਆਉਣਗੇ ਨਜ਼ਰ – ਮੀਡੀਆ ਰਿਪੋਰਟਾਂ ਮੁਤਾਬਕ ਮਲਿਕ ਨੇ ਸਾਨੀਆ ਨਾਲ ਧੋਖਾ ਕੀਤਾ ਹੈ ਅਤੇ ਇਹ ਉਨ੍ਹਾਂ ਦੇ ਵੱਖ ਹੋਣ ਦਾ ਇੱਕ ਵੱਡਾ ਕਾਰਨ ਹੈ ਪਰ ਜਦੋਂ ਤੱਕ ਸਾਨੀਆ ਅਤੇ ਸ਼ੋਏਬ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਹੁੰਦਾ, ਉਦੋਂ ਤੱਕ ਪ੍ਰਸ਼ੰਸਕ ਉਲਝਣ ਵਿੱਚ ਹੀ ਰਹਿਣਗੇ ਅਤੇ ਅੰਦਾਜ਼ੇ ਲਗਾ ਰਹੇ ਹਨ।
ਅਜਿਹੀਆਂ ਅਫਵਾਹਾਂ ਹਨ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਤਲਾਕ ਹੋਣ ਵਾਲਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਜੋੜੇ ਨੇ ਕੁਝ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਅਧਿਕਾਰਤ ਤੌਰ ‘ਤੇ ਤਲਾਕ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਅਨੁਸਾਰ, ਜੋੜਾ ਆਪਣੇ ਵੱਖ ਹੋਣ ਦੀ ਘੋਸ਼ਣਾ ਕਰਨ ਤੋਂ ਪਹਿਲਾਂ ਸਾਂਝੇਦਾਰ ਵਜੋਂ ਕੁਝ ਸ਼ੋਅ ਲਈ ਇਕੱਠੇ ਸ਼ੂਟ ਕਰਨ ਲਈ ਵੀ ਸਹਿਮਤ ਹੋ ਗਿਆ ਹੈ।
ਦੱਸਣਯੋਗ ਹੈ ਕਿ ਹੁਣ ਪਾਕਿਸਤਾਨ ਦੇ ਇੱਕ ਓਟੀਟੀ ਪਲੇਟਫਾਰਮ ਨੇ ਅੱਜ ਇੱਕ ਨਵੇਂ ਸ਼ੋਅ ਦਾ ਐਲਾਨ ਕੀਤਾ ਹੈ, ਜਿਸਦਾ ਨਾਮ ਹੈ ‘ਦਿ ਮਿਰਜ਼ਾ ਮਲਿਕ ਸ਼ੋਅ’। ਜ਼ਾਹਰ ਤੌਰ ‘ਤੇ ਇਹ ਇੱਕ ਟਾਕ ਸ਼ੋਅ ਹੈ, ਜਿਸ ਦੀ ਮੇਜ਼ਬਾਨੀ ਸਾਨੀਆ ਅਤੇ ਸ਼ੋਏਬ ਕਰਨਗੇ ਅਤੇ ਇਸ ਵਿੱਚ ਵੱਖ-ਵੱਖ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।
ਹਾਲਾਂਕਿ ਇਸ ਕਾਰਨ ਇਸ ਜੋੜੀ ਦੇ ਪ੍ਰਸ਼ੰਸਕ ਦੁਚਿੱਤੀ ‘ਚ ਫਸ ਗਏ ਹਨ। ਜਦੋਂ ਕਿ ਕੁਝ ਪ੍ਰਸ਼ੰਸਕ ਇਹ ਸੋਚ ਕੇ ਰਾਹਤ ਦਾ ਸਾਹ ਲੈ ਰਹੇ ਹਨ ਕਿ ਦੋਵਾਂ ਵਿਚਕਾਰ ਸਭ ਕੁਝ ਠੀਕ ਹੈ, ਕੁਝ ਪ੍ਰਸ਼ੰਸਕ ਤਲਾਕ ਦੀਆਂ ਅਫਵਾਹਾਂ ਨੂੰ ਸ਼ੋਅ ਲਈ ਪ੍ਰਚਾਰ ਸਟੰਟ ਵਜੋਂ ਵਿਚਾਰ ਰਹੇ ਹਨ। ਇਕ ਯੂਜ਼ਰ ਨੇ ਟਿੱਪਣੀ ਕੀਤੀ, ‘ਸ਼ੁਕਰ ਅੱਲ੍ਹਾ! ਇਹ ਦੇਖ ਕੇ ਰਾਹਤ ਮਿਲੀ। ਇਕ ਹੋਰ ਯੂਜ਼ਰ ਨੇ ਲਿਖਿਆ, ‘ਤਲਾਕ ਪਬਲੀਸਿਟੀ ਦੇ ਮਕਸਦ ਲਈ ਸੀ। ਇਹ ਸ਼ਰਮਨਾਕ ਗੱਲ ਹੈ!’ਕਿਸੇ ਨੇ ਇਹ ਵੀ ਟਿੱਪਣੀ ਕੀਤੀ ਕਿ ਇਹ ਸ਼ੂਟ ਅੱਠ ਮਹੀਨੇ ਪਹਿਲਾਂ ਕੀਤਾ ਗਿਆ ਸੀ ਜਦੋਂ ਜੋੜੇ ਵਿਚਕਾਰ ਸਭ ਠੀਕ ਸੀ। ਨਾ ਤਾਂ ਸ਼ੋਏਬ ਅਤੇ ਨਾ ਹੀ ਸਾਨੀਆ ਨੇ ਇਸ ਨੂੰ ਆਪਣੇ ਸੋਸ਼ਲ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਅਫਵਾਹਾਂ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਬੇਟੇ ਇਜ਼ਹਾਨ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਮਲਿਕ ਨੇ ਸਾਨੀਆ ਨਾਲ ਧੋਖਾ ਕੀਤਾ ਹੈ ਅਤੇ ਇਹ ਉਨ੍ਹਾਂ ਦੇ ਵੱਖ ਹੋਣ ਦਾ ਇੱਕ ਵੱਡਾ ਕਾਰਨ ਹੈ ਪਰ ਜਦੋਂ ਤੱਕ ਸਾਨੀਆ ਅਤੇ ਸ਼ੋਏਬ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਹੁੰਦਾ, ਉਦੋਂ ਤੱਕ ਪ੍ਰਸ਼ੰਸਕ ਉਲਝਣ ਵਿੱਚ ਹੀ ਰਹਿਣਗੇ ਅਤੇ ਅੰਦਾਜ਼ੇ ਲਗਾ ਰਹੇ ਹਨ।