ਸਾਰਾ ਅਲੀ ਖ਼ਾਨ ਨਾਲ ਪ੍ਰੇਮ ਪ੍ਰਸੰਗਾਂ ਬਾਰੇ ਸ਼ੁਭਮਨ ਗਿੱਲ ਨੇ ਤੋੜੀ ਚੁੱਪੀ – Cricketer Shubman Gill has broken his silence over rumours that he is dating actor Sara Ali Khan. He addressed the rumours during his appearance on the Punjabi chat show Dil Diyan Gallan. ਕ੍ਰਿਕਟਰ ਸ਼ੁਭਮਨ ਗਿੱਲ ਅਤੇ ਫਿਲਮ ਅਦਾਕਾਰਾ ਸਾਰਾ ਅਲੀ ਖ਼ਾਨ ਪਹਿਲਾਂ ਵੀ ਕਈ ਵਾਰ ਇਕੱਠੇ ਦੇਖੇ ਗਏ ਹਨ, ਹੁਣ ਗਿੱਲ ਨੇ ਇਨ੍ਹਾਂ ਚਰਚਾਵਾਂ ਦਾ ਜਵਾਬ ਦਿੱਤਾ ਹੈ ..ਕ੍ਰਿਕਟਰ ਸ਼ੁਭਮਨ ਗਿੱਲ ਅਤੇ ਅਭਿਨੇਤਰੀ ਸਾਰਾ ਅਲੀ ਖ਼ਾਨ ਦੀ ਕਹਾਣੀ ਇੱਕ ਵਾਰ ਫ਼ਿਰ ਤੋਂ ਚਰਚਾ ਵਿੱਚ ਹੈ।ਕਾਫ਼ੀ ਲੰਮੇ ਸਮੇਂ ਤੋਂ ਸਾਰਾ ਅਲੀ ਖ਼ਾਨ ਅਤੇ ਸ਼ੁਭਮਨ ਗਿੱਲ ਦੇ ਮੇਲ-ਮਿਲਾਪ (ਡੇਟ) ਦੀਆਂ ਖ਼ਬਰਾਂ ਚੱਲ ਰਹੀਆਂ ਸਨ।ਗਿੱਲ ਪਿਛਲੇ ਦਿਨੀ ਇੱਕ ਚੈਟ ਸ਼ੋਅ ‘ਦਿਲ ਦੀਆਂ ਗੱਲਾਂ-2’ ਵਿੱਚ ਆਏ ਸਨ।
ਜਦੋਂ ਸ਼ੋਅ ਦੀ ਮੇਜ਼ਬਾਨ ਅਤੇ ਅਦਾਕਾਰਾ ਸੋਨਮ ਬਾਜਵਾ ਨੇ ਸ਼ੁਭਮਨ ਗਿੱਲ ਨੂੰ ਸਾਰਾ ਅਲੀ ਬਾਰੇ ਇੱਕ ਸਵਾਲ ਕੀਤਾ ਤਾਂ ਉਹਨਾਂ ਦੇ ਮੇਲ ਮਿਲਾਪ ਦੀ ਮੁੜ ਤੋਂ ਚਰਚਾ ਹੋਣ ਲੱਗੀ।ਸੋਨਮ ਬਾਜਵਾ ਨੇ ਪੁੱਛਿਆ ਕਿ ਬਾਲੀਵੁੱਡ ਦੀ ਸਭ ਤੋਂ ਫ਼ਿਟ ਅਭਿਨੇਤਰੀ ਕੌਣ ਹੈ ਤਾਂ ਗਿੱਲ ਨੇ ਸਾਰਾ ਅਲੀ ਖ਼ਾਨ ਦਾ ਨਾਮ ਲਿਆ।ਇਸ ਤੋਂ ਇੱਕ ਦਮ ਬਾਅਦ ਬਾਅਦ ਸੋਨਮ ਨੇ ਪੁੱਛਿਆ ਕਿ ਕੀ ਤੁਸੀਂ ਦੋਵੇਂ ਡੇਟ ਕਰ ਰਹੇ ਹਨ ਤਾਂ ਸ਼ੁਭਮਨ ਗਿੱਲ ਨੇ ਕਿਹਾ, “ਹੋ ਸਕਦਾ।”ਫ਼ਿਰ ਜਦੋਂ ਬਾਜਵਾ ਨੇ ਦੁਬਾਰਾ ਕਿਹਾ, “ਸਾਰਾ ਦਾ ਸਾਰਾ ਸੱਚ ਬੋਲੋ ਪਲੀਜ਼?”
ਇਸ ਉੱਤੇ ਕ੍ਰਿਕਟਰ ਸ਼ੁਭਮਨ ਗਿੱਲ ਨੇ ਕਿਹਾ, “ਸਾਰਾ ਦਾ ਸਾਰਾ ਸੱਚ ਹੀ ਬੋਲ ਰਿਹਾ ਹਾਂ, ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ।”ਇਸ ਸਾਲ ਅਗਸਤ ਵਿੱਚ ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖ਼ਾਨ ਪਹਿਲੀ ਵਾਰ ਇਕੱਠੇ ਦੇਖੇ ਗਏ ਸਨ।ਮੁੰਬਈ ਦੇ ਇੱਕ ਹੋਟਲ ਵਿੱਚ ਉਹਨਾਂ ਦੇ ਇਕੱਠੇ ਕੁਝ ਖਾਂਦਿਆਂ ਦੀ ਵੀਡੀਓ ਵਾਇਰਲ ਹੋਈ ਸੀ।ਦੋਵਾਂ ਹੀ ਸਿਤਾਰਿਆਂ ਦੇ ਆਪਣੇ-ਆਪਣੇ ਖੇਤਰ ਵਿੱਚ ਕਾਫ਼ੀ ਚਾਹੁੰਣ ਵਾਲੇ ਹਨ ਅਤੇ ਇਸ ਨੇ ਸਭ ਪ੍ਰਸੰਸਕਾਂ ਨੂੰ ਹੈਰਾਨ ਕੀਤਾ ਸੀ।
ਇਸ ਤੋਂ ਬਾਅਦ ਇੱਕ ਫ਼ਲਾਈਟ ਵਿੱਚ ਵੀ ਦੋਵਾਂ ਦੀ ਵੀਡੀਓ ਸਾਹਮਣੇ ਆਈ ਸੀ।ਉਹਨਾਂ ਦੇ ਇਕੋ ਹੋਟਲ ਵਿੱਚੋਂ ਅਲੱਗ-ਅਲੱਗ ਜਾਂਦਿਆਂ ਅਤੇ ਫ਼ਲਾਈਟ ਵਿੱਚ ਹੋਣ ਨੇ ਮੇਲ ਮਿਲਾਪ (ਡੇਟਿੰਗ)ਦੀਆਂ ਅਫ਼ਵਾਹਾਂ ਨੂੰ ਹੋਰ ਵੀ ਪੁਖਤਾ ਕੀਤਾ ਸੀ।ਸਾਰਾ ਅਲੀ ਖ਼ਾਨ ਦੇ ਇਸ ਤੋਂ ਪਹਿਲਾਂ ਫਿਲਮ ‘ਲਵ ਆਜ ਕੱਲ੍ਹ’ ਦੇ ਸਹਿ ਅਦਾਕਾਰ ਕਾਰਤਿਕ ਆਰੀਅਨ ਨਾਲ ਡੇਟ ਕਰਨ ਦੀਆਂ ਵੀ ਅਫ਼ਵਾਹਾਂ ਸਨ।
ਸ਼ੁਭਮਨ ਗਿੱਲ ਦੇ ਵੀ ਕ੍ਰਿਕਟਰ ਸਚਿਨ ਤੇਂਦੂਲਕਰ ਦੀ ਧੀ ਸਾਰਾ ਨਾਲ ਡੇਟਿੰਗ ਦੀਆਂ ਖ਼ਬਰਾਂ ਆ ਰਹੀਆਂ ਸਨ।ਸਾਰਾ ਅਲੀ ਖ਼ਾਨ ਨੇ ਸਾਲ 2018 ਵਿੱਚ ਆਪਣੀ ਪਹਿਲੀ ਫ਼ਿਲਮ ਕੇਦਾਰਨਾਥ ਨਾਲ ਸਿਨਮਾ ਜਗਤ ਵਿੱਚ ਐਟਰੀ ਕੀਤੀ ਸੀ।ਸਾਰਾ ਅਲੀ ਖ਼ਾਨ ਐਕਟਰ ਸੈਫ਼ ਅਲੀ ਖ਼ਾਨ ਅਤੇ ਅਭਿਨੇਤਰੀ ਅੰਮ੍ਰਿਤਾ ਸਿੰਘ ਦੀ ਧੀ ਹੈ।
ਸਾਰਾ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੈ।ਸ਼ੁਭਮਨ ਗਿੱਲ ਦਾ ਸਬੰਧ ਪੰਜਾਬ ਦੇ ਫ਼ਾਜ਼ਿਲਕਾ ਨਾਲ ਹੈ।ਉਸ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਫ਼ਾਜ਼ਿਲਕਾ ਤੋਂ ਮੋਹਾਲੀ ਇਸ ਲਈ ਰਹਿਣ ਲੱਗ ਪਏ ਸਨ ਤਾਂ ਕਿ ਉਹਨਾਂ ਦੇ ਪੁੱਤਰ ਨੂੰ ਕ੍ਰਿਕਟ ਦੇ ਅਭਿਆਸ ਲਈ ਪੀਏਸੀ ਸਟੇਡੀਆਮ ਨਜ਼ਦੀਕ ਪਵੇ।ਫਰਵਰੀ 2018 ਵਿਚ ਅੰਡਰ-19 ਕ੍ਰਿਕਟ ਵਰਲਡ ਕੱਪ ਵਿਚ ਦੌਰਾਨ ਬੀਬੀਸੀ ਪੰਜਾਬੀ ਨੇ ਸ਼ੁਬਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਮਾਤਾ ਕੀਰਤ ਕੌਰ ਗਿੱਲ ਨਾਲ ਗੱਲਬਾਤ ਕੀਤੀ।ਪਰਿਵਾਰ ਦਾ ਪਿਛੋਕੜ ਫਿਰੋਜ਼ਪੁਰ ਦੇ ਜਲਾਲਾਬਾਦ ਦਾ ਹੈ ਤੇ ਸ਼ੁਬਮਨ ਦੇ ਦਾਦਾ-ਦਾਦੀ ਉੱਥੇ ਹੀ ਰਹਿੰਦੇ ਹਨ। ਸ਼ੁਬਮਨ ਦਾ ਪਰਿਵਾਰ ਉਸ ਨੂੰ ਕ੍ਰਿਕਟ ਦੀ ਸਿਖਲਾਈ ਦਿਵਾਉਣ ਲਈ ਮੁਹਾਲੀ ਰਹਿਣ ਲੱਗ ਪਿਆ ਸੀ।
ਗੇਂਦ-ਬੱਲੇ ਵਿੱਚ ਜ਼ਿਆਦਾ ਦਿਲਚਸਪੀ…ਮਾਂ ਕੀਰਤ ਕੌਰ ਨੇ ਦੱਸਿਆ ਕਿ ਸ਼ੁਬਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਂਕ ਸੀ ਤੇ ਉਹ ਬਾਕੀ ਖਿਡੌਣਿਆਂ ਦੇ ਮੁਕਾਬਲੇ ਗੇਂਦ-ਬੱਲੇ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਸੀ।”ਇਸ ਕਾਰਨ ਅਸੀਂ ਸ਼ੁਬਮਨ ਨੂੰ ਇਸ ਪਾਸੇ ਲਾਉਣ ਦਾ ਫ਼ੈਸਲਾ ਕੀਤਾ।ਉਸਦੇ ਪਿਤਾ ਉਸ ਦੀ ਸਿਖਲਾਈ ਲਈ ਗੰਭੀਰ ਸਨ ਪਰ ਕਈ ਵਾਰ ਜਦੋਂ ਗੇਂਦ ਲੱਗ ਜਾਂਦੀ ਤਾਂ ਉਸ ਨੂੰ ਦੇਖਣਾ ਔਖਾ ਹੋ ਜਾਂਦਾ।”
“ਸ਼ੁਬਮਨ ਆਪਣੀ ਕਾਮਯਾਬੀ ਤੋਂ ਖੁਸ਼ ਹੈ ਕਿ ਇੰਨੇ ਸਾਲਾਂ ਦੀ ਮਿਹਨਤ ਰਾਸ ਆਈ ਹੈ।”ਉਹਨਾਂ ਨੇ ਸ਼ੁਬਮਨ ਦੀਆਂ ਖਾਣ ਪੀਣ ਦੀਆਂ ਆਦਤਾਂ ਬਾਰੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਘਰ ਵਿੱਚ ਖਾਧੀਆਂ ਜਾਣ ਵਾਲੀਆਂ ਕਈ ਚੀਜ਼ਾਂ ਪਸੰਦ ਸਨ ਪਰ ਹੁਣ ਤਾਂ ਉਹ ਵਿਰਾਟ ਕੋਹਲੀ ਦਾ ਫੈਨ ਹੈ ਤੇ ਖਾਣ ਪੀਣ ਬਾਰੇ ਕਾਫ਼ੀ ਸੁਚੇਤ ਹੈ।