Fatima Sana Shaikh: ਫਾਤਿਮਾ ਸਨਾ ਸ਼ੇਖ ਹੋਈ ਇਸ ਭਿਆਨਕ ਬਿਮਾਰੀ ਦੀ ਸ਼ਿਕਾਰ, ਲੋਕਾਂ ਨੂੰ ਦੇ ਰਹੀ ਇਹ ਸਲਾਹ Fatima Sana Shaikh opens up about her struggle with epilepsy, says she has learnt to “live around it” Epilepsy is a neurological condition that affect your day-to-day life. Fatima Sana Shaikh recently opened up about her struggle with it.

ਬਾਲੀਵੁੱਡ ਅਭਿਨੇਤਰੀ ਫਾਤਿਮਾ ਸਨਾ ਸ਼ੇਖ, ਜੋ ਜਲਦੀ ਹੀ ‘ਸੈਮ ਬਹਾਦਰ’ ਵਿੱਚ ਇੰਦਰਾ ਗਾਂਧੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੀ ਹੈ, ਨੇ ਹਾਲ ਹੀ ਵਿੱਚ ਮਿਰਗੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਨਵੰਬਰ ਦਾ ਮਹੀਨਾ ਮਿਰਗੀ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਫਾਤਿਮਾ ਸਨਾ ਸ਼ੇਖ ਇਸ ਬਿਮਾਰੀ ਦੇ ਇਲਾਜ ਤੇ ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਬਾਲੀਵੁੱਡ ਅਭਿਨੇਤਰੀ ਫਾਤਿਮਾ ਸਨਾ ਸ਼ੇਖ, ਜੋ ਜਲਦੀ ਹੀ ‘ਸੈਮ ਬਹਾਦਰ’ ਵਿੱਚ ਇੰਦਰਾ ਗਾਂਧੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੀ ਹੈ, ਨੇ ਹਾਲ ਹੀ ਵਿੱਚ ਮਿਰਗੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਨਵੰਬਰ ਦਾ ਮਹੀਨਾ ਮਿਰਗੀ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਫਾਤਿਮਾ ਸਨਾ ਸ਼ੇਖ ਇਸ ਬਿਮਾਰੀ ਦੇ ਇਲਾਜ ਤੇ ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਅਦਾਕਾਰਾ ਨੇ ਇਸ ਬਿਮਾਰੀ ਨਾਲ ਸਬੰਧਤ ਆਪਣੀ ਕਹਾਣੀ, ਸੰਘਰਸ਼ ਅਤੇ ਚੁਣੌਤੀਆਂ ਨੂੰ ਸਾਂਝਾ ਕਰਨ ਲਈ ਆਪਣੇ ਸੋਸ਼ਲ ਮੀਡੀਆ ‘ਤੇ ਲੋਕਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ। ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਉਨ੍ਹਾਂ ਲਿਖਿਆ ਕਿ ਇਹ ਮਿਰਗੀ ਜਾਗਰੂਕਤਾ ਦਾ ਮਹੀਨਾ ਹੈ। ਆਪਣੀ ਕਹਾਣੀ, ਸੰਘਰਸ਼, ਚੁਣੌਤੀਆਂ ਸਾਂਝੀਆਂ ਕਰੋ। ਅਦਾਕਾਰਾ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਫਿਲਮ ਦੰਗਲ ਦੀ ਤਿਆਰੀ ਦੌਰਾਨ ਉਸ ਨੂੰ ਆਪਣੇ ਅੰਦਰ ਇਸ ਬਿਮਾਰੀ ਦਾ ਪਤਾ ਲੱਗਿਆ ਸੀ।

ਅਦਾਕਾਰਾ ਨੇ ਪੋਸਟ ਸ਼ੇਅਰ ਕਰਕੇ ਲੋਕਾਂ ਨਾਲ ਆਪਣੀਆਂ ਕਹਾਣੀਆਂ, ਸੰਘਰਸ਼ ਅਤੇ ਚੁਣੌਤੀਆਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ, ‘ਇਹ ਮਿਰਗੀ ਬਾਰੇ ਜਾਗਰੂਕਤਾ ਫੈਲਾਉਣ ਦਾ ਮਹੀਨਾ ਹੈ। ਆਪਣੀ ਕਹਾਣੀ, ਸੰਘਰਸ਼, ਚੁਣੌਤੀਆਂ ਸਾਂਝੀਆਂ ਕਰੋ ਜਾਂ ਸਿਰਫ਼ ਪੁੱਛੋ। ਫਾਤਿਮਾ ਸਨਾ ਸ਼ੇਖ ਨੇ ਇਹ ਵੀ ਦੱਸਿਆ ਕਿ ਉਸ ਨੂੰ ‘ਦੰਗਲ’ ਦੀ ਤਿਆਰੀ ਦੌਰਾਨ ਇਸ ਬੀਮਾਰੀ ਬਾਰੇ ਪਤਾ ਲੱਗਾ।

ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਦੇ ਇੱਕ ਫਾਲੋਅਰਜ਼ ਵੱਲੋਂ ਪੁੱਛਿਆ ਗਿਆ ਤਾਂ ਅਭਿਨੇਤਰੀ ਨੇ ਲਿਖਿਆ, “ਇਹ ਬਿਮਾਰੀ ਉਦੋਂ ਸਾਹਮਣੇ ਆਈ ਜਦੋਂ ਮੈਂ ‘ਦੰਗਲ’ ਫਿਲਮ ਦੀ ਤਿਆਰੀ ਲਈ ਟ੍ਰੇਨਿੰਗ ਲੈ ਰਹੀ ਸੀ। ਮੈਨੂੰ ਦੌਰਾ ਪਿਆ ਅਤੇ ਮੇਰੀ ਜਾਗ ਸਿੱਧਾ ਹਸਪਤਾਲ ਵਿੱਚ ਜਾ ਕੇ ਖੁੱਲ੍ਹੀ। ਪਹਿਲੇ ਪੰਜ ਸਾਲ ਮੈਂ ਇਸ ਨੂੰ ਸਵੀਕਾਰ ਨਾ ਕਰ ਸਕੀ ਪਰ ਹੁਣ ਮੈਂ ਇਸ ਬਿਮਾਰੀ ਦੇ ਨਾਲ ਰਹਿਣਾ, ਕੰਮ ਕਰਨਾ ਸਿੱਖ ਲਿਆ ਹੈ।

ਜਦੋਂ ਫਾਤਿਮਾ ਸਨਾ ਸ਼ੇਖ ਤੋਂ ਪੁੱਛਿਆ ਗਿਆ ਕਿ ਉਹ ਅਜਿਹੀ ਸਥਿਤੀ ਵਿੱਚ ਕਿਵੇਂ ਕਰ ਰਹੀ ਹੈ ਤਾਂ ਫਾਤਿਮਾ ਨੇ ਲਿਖਿਆ ਕਿ ਉਹ ਆਪਣੇ ਸਾਰੇ ਨਿਰਦੇਸ਼ਕਾਂ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਉਸ ਨੂੰ ਮਿਰਗੀ ਹੈ। ਫਾਤਿਮਾ ਨੇ ਕਿਹਾ “ਮੇਰੀ ਇਸ ਕੰਡੀਸ਼ਨ ਨੂੰ ਲੈ ਕੇ ਹਰ ਕੋਈ ਹਮੇਸ਼ਾ ਬਹੁਤ ਮਦਦਗਾਰ ਅਤੇ ਸਮਝਦਾਰ ਰਿਹਾ ਹੈ। ਉਹ ਉਨ੍ਹਾਂ ਚੁਣੌਤੀਆਂ ਤੋਂ ਜਾਣੂ ਹੁੰਦੇ ਹਨ ਜਿਨ੍ਹਾਂ ਦਾ ਮੈਨੂੰ ਦੌਰਾ ਪੈਣ ‘ਤੇ ਸਾਹਮਣਾ ਕਰਨਾ ਪੈ ਸਕਦਾ ਹੈ।”