ਸਟੇਟ ਸਿੱਖਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਦੇਣ’ਚ ਫੇਲ ਹੋਈ ਹੈ। ਸਟੇਟ ਇਹ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ’ਚ ਵੀ ਅਸਫ਼ਲ ਹੋਈ ਹੈ। ਜਦ ਕੋਈ ਸਟੇਟ ਦਾ ਹੀਲਾ-ਵਸੀਲਾ ਕੰਮ ਨਾ ਕੀਤਾ ਤਾਂ ਸਿੱਖਾਂ ਨੇ ਅੱਕ ਕੇ ਆਪਣਾ ਹੱਕ ਆਪ ਲੈ ਲਿਆ। ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਸਮੇਤ ਟਕਸਾਲਾਂ-ਸੰਪਰਦਾਵਾਂ, ਸਮੂਹ ਜੱਥੇਬੰਦੀਆਂ ਤੇ ਕਿਸਾਨ ਜੱਥੇਬੰਦੀਆਂ ਨੂੰ ਨਿਹੰਗ ਸਿੰਘਾਂ ਨਾਲ ਖੜਨਾ ਚਾਹੀਦਾ ਹੈ। ਇਹ ਸਟੇਟ ਦਾ ਫੇਲੀਅਰ ਹੈ। ਜਿਸ ਕਰਕੇ ਸਿੱਖਾਂ ਨੂੰ ਆਪ ਇੰਨਸਾਫ਼ ਕਰਨਾ ਪਿਆ।-Deep Sidhu
ਨਵੀਂ ਦਿੱਲੀ: ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੌਰਾਨ ਇਕ 35 ਸਾਲਾ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਦੀ ਨਿਹੰਗ ਸਿੰਘਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ। ਇਸ ਦੇ ਚਲਦਿਆਂ ਨਿਹੰਗ ਸਿੰਘਾਂ ਨੇ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਗੁੱਟ ਤੇ ਲੱਤ ਵੱ ਢ ਦਿੱਤੀ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ।
ਨਿਹੰਗਾਂ ਨੇ ਦੋਸ਼ ਲਗਾਇਆ ਹੈ ਕਿ ਵਿਅਕਤੀ ਨੇ ਪੈਸੇ ਲੈ ਕੇ ਬੇਅਦਬੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਵਿਅਕਤੀ ਦੀ ਲਾ ਸ਼ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ ਤੇ ਸੋਨੀਪਤ ਵਿਚ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਸਿੰਘੂ ਬਾਰਡਰ ’ਤੇ ਮਾਹੌਲ ਤਣਾਅਪੂਰਨ ਹੋ ਗਿਆ। ਕਿਸਾਨ ਆਗੂਆਂ ਵਲੋਂ ਇਸ ਸਬੰਧੀ ਮੀਟਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵਲੋਂ ਪ੍ਰੈੱਸ ਕਾਨਫਰੰਸ ਜ਼ਰੀਏ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸੋਧੇ ਗਏ ਦੁਸ਼ਟ ਦੀ ਪਛਾਣ ਲਖਬੀਰ ਸਿੰਘ ਉਰਫ ਟੀਟੂ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ ਵਜੋਂ ਹੋਈ ਹੈ, ਜੋ ਚੋਲਾ ਤੇ ਕਛਹਿਰਾ ਪਾ ਕੇ ਇਹ ਬੇਅਦਬੀ ਕਰਨ ਗਿਆ ਸੀ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਜਿਨ੍ਹਾਂ ਨੇ ਯੂ.ਪੀ. ‘ਚ ਮੁਹੰਮਦ ਅਖ਼ਲਾਕ ਦੇ ਘਰ ਫ਼ਰਿੱਜ ‘ਚ ਪਏ ਬੱਕਰੇ ਦੇ ਮਾਸ ਨੂੰ ਗਊ ਦਾ ਮਾਸ ਦੱਸ ਕੇ, ਸ਼ਰੇਆਮ ਉਸਨੂੰ ਮਾਰ ਦਿੱਤਾ ਸੀ, ਇਤਰਾਜ਼ ਰੂਪ ‘ਚ ਪੁੱਛ ਰਹੇ ਨੇ ਕਿ ਕਿਸਾਨ ਮੋਰਚੇ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੀ ਨਿਹੰਗਾਂ ਨੇ ਬਾਂਹ ਕਿਓਂ ਵੱ ਢੀ।
ਛੇ ਸਾਲ, ਦੋ ਸੌ ਤੋਂ ਵੱਧ ਬੇਅਦਬੀਆਂ, ਸਜ਼ਾ ਕਿਸੇ ਨੂੰ ਨਹੀਂ……. ਕਿਤੇ ਤਾਂ ਜਾ ਕੇ ਸਬਰ ਦਾ ਪਿਆਲਾ ਛਲਕਣਾ ਸੀ।
ਜਿਹੜੇ ਕਹਿ ਰਹੇ ਨੇ ਕਿ ਇਸ ਨਾਲ ਕਿਸਾਨ ਮੋਰਚੇ ਦਾ ਨੁਕਸਾਨ ਹੋਣਾ, ਜਾਇਜ਼ ਤਰਕ ਹੈ, ਵਿਰੋਧੀ ਇਸ ਮਾਮਲੇ ਨੂੰ ਵਰਤਣਗੇ ਪਰ ਜ਼ਰਾ ਇਹ ਸੋਚੋ ਕਿ ਜੇਕਰ ਕਿਸਾਨ ਮੋਰਚੇ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ, ਫਿਰ ਮੋਰਚੇ ਦਾ ਕੀ ਬਣਦਾ?
ਸਿੰਘੂ ਬਾਰਡਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਬੰਦਾ ਨਿਹੰਗ ਸਿੰਘਾਂ ਨੇ ਗੁੱਟ ਵੱ ਢ ਕੇ ਟੰਗਿਆ ਹੋਇਆ ਹੈ।
ਰਾਜੇਵਾਲ ਨੇ ਜਿਵੇਂ ਨਿਹੰਗ ਸਿੰਘਾਂ ਦੇ ਉਲਟ ਬੋਲਕੇ,ਬੇਅਦਬੀ ਕਰਨ ਵਾਲੇ ਨੂੰ ਈ ਨਿਹੰਗ ਦੱਸਤਾ,ਬਹੁਤ ਮਾੜਾ ਕੀਤਾ । ਰਾਜੇਵਾਲ ਨੇ ਤਾਂ ਬੇਅਦਬੀ ਵਾਲੀ ਗੱਲ ਮੰਨਣ ਦੀ ਥਾਂ ਨਿਹੰਗ ਸਿੰਘਾਂ ਨੂੰ ਈ ਦੋਸ਼ੀ ਗਰਦਾਨ ਦਿਤਾ ਕਿ ਇਹ ਪਹਿਲਾਂ ਵੀ ਇਉਂ ਲੋਕਾਂ ਦੇ ਹੱਥ ਪੈਰ ਵੱ ਢੀ ਜਾਂਦੇ ਸੀ ਤੇ ਅਸੀਂ ਇਲਾਜ ਕਰਵਾਉਂਦੇ ਰਹੇ।