Deepika Padukone and Ranveer Singh have purchased a new house in Banda Mumbai worth around INR 119 crore. The duo bought the house in Mumbai’s posh area Bandra. The sea-facing lavish property has four floors in high-rise at Bandstand. ਦੀਪਿਕਾ-ਰਣਵੀਰ ਨੇ ਮੁੰਬਈ ‘ਚ ਖ੍ਰੀਦਿਆ 119 ਕਰੋੜ ਦੀ ਕੀਮਤ ਦਾ ਆਲੀਸ਼ਨ ਘਰ, ਵੀਡੀਓ ਆਈ ਸਾਹਮਣੇ

Ranveer Singh, Deepika Padukone purchase sea-facing house in Mumbai – ਰਣਵੀਰ-ਦੀਪਿਕਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।ਦੋਵੇਂ ਹੀ ਕਲਾਕਾਰਾਂ ਨੇ ਆਪਣੀ ਦਮਦਾਰ ਐਕਟਿੰਗ ਨਾਲ ਫੈਨਜ਼ ਦਾ ਖੂਬ ਮਨੋਰੰਜਨ ਕੀਤਾ ਹੈ।

Deepika and Ranvir : ਰਣਵੀਰ-ਦੀਪਿਕਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।ਦੋਵੇਂ ਹੀ ਕਲਾਕਾਰਾਂ ਨੇ ਆਪਣੀ ਦਮਦਾਰ ਐਕਟਿੰਗ ਨਾਲ ਫੈਨਜ਼ ਦਾ ਖੂਬ ਮਨੋਰੰਜਨ ਕੀਤਾ ਹੈ।ਹਾਲਾਂਕਿ ਇਹ ਦੋਵੇਂ ਐਕਟਰ ਇਕ ਦੂਜੇ ਤੋਂ ਕਾਫੀ ਵੱਖ ਹਨ ਫਿਰ ਇਕ ਕਪਲ ਦੇ ਤੌਰ ‘ਤੇ ਇਹ ਦੋਵੇਂ ਇਕ ਦੂਜੇ ਦੇ ਨਾਲ ਬਹੁਤ ਖੂਬਸੂਰਤ ਲਗਦੇ ਹਨ।ਹਾਲ ਹੀ ‘ਚ ਦੋਵੇਂ ਨੇ ਮੁੰਬਈ ‘ਚ ਇਕ ਆਲੀਸ਼ਾਨ ਘਰ ਖ੍ਰੀਦਿਆ ਹੈ।ਇਨ੍ਹਾਂ ਦੇ ਫਲੈਟ ਦਾ ਵੀਡੀਓ ਸਾਹਮਣੇ ਆਇਆ ਹੈ।

ਦੀਪਿਕਾ- ਰਣਵੀਰ ਦੇ ਘਰ ਦਾ ਵੀਡੀਓ – 24 ਨਵੰਬਰ ਨੂੰ ਪੈਪਸ ਨੇ ਦੀਪਿਕਾ -ਰਣਵੀਰ ਦੇ ਨਵੇਂ ਘਰ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ।ਜਿਵੇਂ ਕਿ ਤੁਸੀਂ ਵੀਡੀਓ ‘ਚ ਦੇਖ ਸਕਦੇ ਹੋ ਕਿ ਦੀਪਵੀਰ ਦਾ ਨਵਾਂ ਘਰ ਅਜੇ ਬਣ ਰਿਹਾ ਹੈ।ਉਸ ਬਿਲਡਿੰਗ ਦੇ ਗੇਟ ਦੇ ਅੱਗੇ ਇਕ ਐਲਈਡੀ ਲੱਗੀ ਹੋਈ ਹੈ ਜਿਸ ‘ਚ ਸਾਫ ਦਿਸ ਰਿਹਾ ਹੈ ਕਿ ਉਨ੍ਹਾਂ ਦਾ ਘਰ ਬਣਨ ਦੇ ਬਾਅਦ ਕਿਵੇਂ ਲੱਗੇਗਾ।

ਅਗਸਤ ‘ਚ ਰਣਵੀਰ ਤੇ ਦੀਪਿਕਾ ਨੇ ਆਪਣੇ ਘਰ ਦੀ ਗ੍ਰਹਿ ਪ੍ਰਵੇਸ਼ ਪੂਜਾ ਦੀ ਫੋਟੇਜ਼ ਨੂੰ ਸ਼ੇਅਰ ਕੀਤਾ ਸੀ ਜੋ ਇੰਟਰਨੈਟ ‘ਤੇ ਖੂਬ ਵਾਇਰਲ ਹੋਈ ਸੀ।ਫੁਟੇਜ਼ ‘ਚ ਰਣਵੀਰ ਤੇ ਦੀਪਿਕਾ ਹਵਨ ਕਰਦੇ ਦਿਖਾਈ ਦੇ ਰਹੇ ਸੀ।ਫੈਨਜ਼ ਬਹੁਤ ਬੇਸਬਰੀ ਨਾਲ ਇਨ੍ਹਾਂ ਦੇ ਨਵੇਂ ਘਰ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ।

10 ਸਾਲ ਤੋਂ ਰਿਲੇਸ਼ਨਸ਼ਿਪ ‘ਚ ਹਨ ਦੀਪਿਕਾ-ਰਣਵੀਰ – ਦੀਪਿਕਾ-ਰਣਵੀਰ ਆਪਣੀ ਪਰਸਨਲ ਲਾਈਫ ਨੂੰ ਪ੍ਰਾਈਵੇਟ ਰੱਖਦੇ ਹਨ।ਇਨ੍ਹਾਂ ਨੂੰ ਇਕ ਦੂਜੇ ਦੇ ਨਾਲ ਰਹਿੰਦੇ 10 ਸਾਲ ਹੋ ਚੁੱਕੇ ਹਨ।ਰਣਵੀਰ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਤੇ ਉਨ੍ਹਾਂ ਦੀ ਵਾਈਫ ਦੀਪਿਕਾ 2012 ਤੋਂ ਰਿਲੇਸ਼ਨਸ਼ਿਪ ‘ਚ ਹਨ।ਬਾਲੀਵੁਡ ਦੇ ਇਸ ਚਹੀਤੇ ਕਪਲ ਦੇ ਲਾਈਫ ‘ਚ ਕਾਫੀ ਉਤਾਰ ਚੜਾਅ ਹੋਏ ਹਨ ‘ਤੇ ਇਨਾਂ੍ਹ ਦੋਵਾਂ ਨੇ ਹਮੇਸ਼ਾਂ ਇਕ ਦੂਜੇ ਦਾ ਸਾਥ ਦਿੱਤਾ ਹੈ।