Munawar Faruqui, Shehnaaz Gill’s pics go viral, fans say ‘Mashallah’ – Munawar Faruqui ਨਾਲ ਨਜ਼ਰ ਆਈ Shehnaaz Gill, ਕਾਮੇਡੀਅਨ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ- ‘ਅਬ ਨਹੀਂ ਹਮ ਚਰਾਗੋਂ ਕੇ ਮੋਹਤਾਜ..’
ਸ਼ਹਿਨਾਜ਼ ਗਿੱਲ ਅਕਸਰ ਲਾਈਮਲਾਈਟ ‘ਚ ਰਹਿੰਦੀ ਹੈ। ਹੁਣ ਉਹ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨਾਲ ਨਜ਼ਰ ਆਈ। ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਤੇ ਮੁਨੱਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Shehnaaz Gill Spotted With Lock Upp Fame Munawar Faruqui, Hint At A Collaboration – ਪੰਜਾਬੀ ਐਕਟਰਸ ਤੇ ਸਿੰਗਰ ਸ਼ਹਿਨਾਜ਼ ਗਿੱਲ ਨੇ ਲੋਕਾਂ ‘ਚ ਇੱਕ ਵੱਖਰੀ ਪਛਾਣ ਬਣਾ ਲਈ ਹੈ। ਆਪਣੀ ਕਿਊਟ ਮੁਸਕਰਾਹਟ ਅਤੇ ਗੱਲਾਂ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ ਬੇਸ਼ੱਕ ਹੀ ਫਿਲਮਾਂ ‘ਚ ਨਜ਼ਰ ਨਾ ਆਈ ਹੋਵੇ ਪਰ ਉਸ ਦੀ ਪੋਪਲੈਰਿਟੀ ਕਿਸੇ ਤੋਂ ਘੱਟ ਨਹੀਂ ਹੈ।
ਸ਼ਹਿਨਾਜ਼ ਗਿੱਲ ਅਕਸਰ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਲਈ ਲਾਈਮਲਾਈਟ ਵਿੱਚ ਰਹਿੰਦੀ ਹੈ। ਹੁਣ ਉਹ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨਾਲ ਨਜ਼ਰ ਆਈ। ਇਸ ਤੋਂ ਬਾਅਦ ਸ਼ਹਿਨਾਜ਼ ਅਤੇ ਮੁਨੱਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਸ਼ੋਅ ਲਾਕ ਅੱਪ ਦੇ ਵਿਜੇਤਾ ਤੇ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ਹਿਨਾਜ਼ ਗਿੱਲ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ। ਦੋਵਾਂ ਦੀ ਮੁਲਾਕਾਤ ਰਾਘਵ ਸ਼ਰਮਾ ਦੇ ਜਨਮਦਿਨ ਦੀ ਪਾਰਟੀ ਦੌਰਾਨ ਹੋਈ। ਸ਼ਹਿਨਾਜ਼ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਮੁਨੱਵਰ ਫਾਰੂਕੀ ਨੇ ਕੈਪਸ਼ਨ ‘ਚ ਲਿਖਿਆ, ‘ ਅਬ ਹਮ ਨਹੀਂ ਚਰਾਗੋਂ ਕੇ ਮੋਹਤਾਜ, ਉਸ ਕੀ ਆਂਖਏ ਮਹਫਿਲੇ ਰੋਸ਼ਨ ਕਰਦੀ ਹੈ। ਮੈਂ ਕਿਤਾਬੇ ਅਲਮਾਰੀ ਮੇਂ ਰੱਖ ਆਇਆ ਹੁੰ, ਸੁਨਾ ਹੈ ਵੋ ਬਾ-ਕਮਾਨ ਇੰਸਾਨ ਪੜ੍ਹਤਾ ਹੈ- ਮੁਨੱਵਰ,,, ਵੋ ਦਿਲ ਸੇ ਭੀ ਖੂਬਸੂਰਤ ਹੈ।” ਸ਼ੇਅਰ ਕੀਤੀਆਂ ਤਸਵੀਰਾਂ ‘ਚ ਮੁਨੱਵਰ ਫਾਰੂਕੀ ਅਤੇ ਸ਼ਹਿਨਾਜ਼ ਗਿੱਲ ਮੁਸਕਰਾਉਂਦੇ ਨਜ਼ਰ ਆ ਰਹੇ ਹਨ।
ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਕਮੈਂਟ ਕਰਨ ਤੋਂ ਖੁਦ ਨੂੰ ਰੋਕ ਨਹੀਂ ਪਾ ਰਹੇ। ਕੁਝ ਯੂਜ਼ਰਸ ਨੇ ਲਿਖਿਆ, ‘ਦੋ ਮਨਪਸੰਦਿਦਾ ਇੱਕ ਫਰੇਮ ‘ਚ’, ‘ਰੀਅਲ ਬੰਦੇ.. ਰੀਅਲ ਬੰਦੇ ਨਾਲ ਕਨੈਕਟ ਕਰਦੇ ਹਨ’, ‘ਭਾਈ ਅੱਜ ਅੱਗ ਲਗੇਗੀ’, ‘ਸ਼ਾਨਦਾਰ ਜੋੜੀ ਜੇਕਰ ਇਹ ਟੀਵੀ ‘ਤੇ ਆ ਇੱਕਠੇ ਆ ਜਾਣ.. ਬਵਾਲ’। ਇਸੇ ਤਰ੍ਹਾਂ, ਸਾਰੇ ਉਪਭੋਗਤਾ ਆਪਣੇ ਫੀਡਬੈਕ ਦੇ ਰਹੇ ਹਨ।
ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੀ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ ‘ਚ ਸਲਮਾਨ ਅਤੇ ਸ਼ਹਿਨਾਜ਼ ਤੋਂ ਇਲਾਵਾ ਪੂਜਾ ਹੇਗੜੇ, ਵੈਂਕਟੇਸ਼ ਡੱਗੂਬਾਤੀ ਅਤੇ ਪਾਰਥ ਸਿੱਧਪੁਰਾ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਅਗਲੇ ਸਾਲ ਈਦ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
Standup comedian Munawar Faruqui said actor-singer Shehnaaz Gill has a ‘beautiful heart’ apart from being an amazing person.
At a recent birthday celebration, stand-up comedian Munawar Faruqui and Shehnaaz Gill met, and they immediately clicked. Later on, Munawar Faruqui even posted photos of the singer-actor with her, describing her as “beautiful at heart.”