ਲਖਨਊ – ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਗਾਂਜੇ ਨਾਲ ਭਰੀ ਕਾਰ 25 ਲੋਕਾਂ ਨੂੰ ਕੁਚਲਦੀ ਹੋਈ ਨਿਕਲ ਗਈ। ਜਿਸ ਵਿਚ 4 ਲੋਕਾਂ ਦੀ ਮੌਤ ਤੇ 20 ਜ਼ਖਮੀ ਹੋ ਗਏ। ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਇਹ ਭੀੜ ਪਥਲਗਾਓਂ ਵਿਚ ਦੁਰਗਾ ਵਿਸਰਜਨ ਲਈ ਇਕੱਠੀ ਹੋਈ ਸੀ। ਇੱਥੇ ਲੋਕ ਕਿਲ੍ਹੇ ਦੇ ਪੰਡਾਲਾਂ ਤੋਂ ਮਾਂ ਦੁਰਗਾ ਦੀ ਮੂਰਤੀ ਦੇ ਨਾਲ ਵਿਸਰਜਨ ਲਈ ਬਾਹਰ ਆਏ। ਇਸ ਦੌਰਾਨ ਪਿੱਛੇ ਤੋਂ ਇਕ ਤੇਜ ਰਫ਼ਤਾਰ ਗੱਡੀ ਆਈ ਤੇ ਲੋਕਾਂ ਨੂੰ ਕੁਚਲਦੀ ਹੋਈ ਲੰਘ ਗਈ। ਹਾਦਸੇ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਇਹ ਘਟਨਾ ਪਥਲਗਾਓਂ ਥਾਣਾ ਖੇਤਰ ਦੀ ਹੈ।
ਦੁਰਗਾ ਵਿਸਰਜਨ ਲਈ ਜਾ ਰਹੇ ਲੋਕਾਂ ਦੇ ਇਕੱਠ ਨੂੰ ਕਾਰ ਚਾਲਕ ਨੇ ਕੁਚਲਿਆ, 4 ਦੀ ਮੌਤ, ਕਈ ਜ਼ਖ਼ਮੀ pic.twitter.com/ovjziJiCs7
— Punjab Spectrum (@punjab_spectrum) October 15, 2021
ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 1.30 ਵਜੇ ਵਾਪਰਿਆ। ਉਸ ਸਮੇਂ ਲੋਕ 7 ਦੁਰਗਾ ਪੰਡਾਲਾਂ ਦੀਆਂ ਮੂਰਤੀਆਂ ਨੂੰ ਪਥਲਗਾਂਵ ਵਿਚ ਵਿਸਰਜਨ ਲਈ ਨਦੀ ਵਿਚ ਲੈ ਜਾ ਰਹੇ ਸਨ ਕਿ ਅਚਾਨਕ ਇੱਕ ਤੇਜ਼ ਰਫਤਾਰ ਕਾਰ ਨੇ ਵਿਸਰਜਨ ਲਈ ਜਾ ਰਹੀ ਭੀੜ ਨੂੰ ਕੁਚਲ ਦਿੱਤਾ ਜਿਸ ਵਿਚ 4 ਲੋਕਾਂ ਦੀ ਮੌਤ ਤੇ ਕਈ ਜਖ਼ਮੀ ਹੋ ਗਏ। ਇਸ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ‘ਚ ਸ਼ਹਿਰ ਦੇ ਗੌਰਵ ਅਗਰਵਾਲ (21) ਦੀ ਮੌਕੇ’ ਤੇ ਹੀ ਮੌਤ ਹੋ ਗਈ। ਜਦਕਿ ਬੈਂਡ ਵਜਾ ਰਹੇ 4 ਲੋਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ -ਦਫੜੀ ਮਚ ਗਈ ਅਤੇ ਜ਼ਖਮੀਆਂ ਨੂੰ ਆਲੇ -ਦੁਆਲੇ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਇਸ ਘਟਨਾ ਸਮੇਂ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕਾਰ ਦੀ ਸਪੀਡ 100 ਤੋਂ 120 ਦੇ ਕਰੀਬ ਹੋਵੇਗੀ ਅਤੇ ਇਹ ਲੋਕਾਂ ਨੂੰ ਸਿੱਧਾ ਕੁਚਲਦੀ ਹੋਈ ਲੰਘ ਗਈ। ਘਟਨਾ ਦੇ ਵਿਰੋਧ ਵਿਚ ਲੋਕਾਂ ਨੇ ਪਥਲਗਾਓਂ ਥਾਣੇ ਦਾ ਘਿਰਾਓ ਕੀਤਾ। ਇਸ ਤੋਂ ਇਲਾਵਾ ਮ੍ਰਿਤਕ ਦੀ ਲਾਸ਼ ਰੱਖ ਕੇ ਗੁਮਲਾ-ਕਟਨੀ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇੱਕ ਏਐਸਆਈ ਉੱਤੇ ਗਾਂਜੇ ਦੀ ਤਸਕਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀ ਕਾਰ ਸਵਾਰ ਏਐਸਆਈ ਨਾਲ ਮਿਲ ਕੇ ਗਾਂਜੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲਈ ਅਸੀਂ ਏਐਸਆਈ ਦੇ ਵਿਰੁੱਧ ਵੀ ਕਾਰਵਾਈ ਦੀ ਮੰਗ ਕਰਦੇ ਹਾਂ।