ਸਿੱਖਾਂ ਨੂੰ ਦਲਿਤ ਜੱਟਾਂ ਵਿਚ ਵੰਡ ਕੇ ਪਾੜ ਪਾਉਣ ਵਾਲਾ ਡਾ. ਗੁਰਿੰਦਰ ਰੰਗਰੇਟਾ ਬੇਅਦਬੀ ਦੇ ਦੋਸ਼ੀਆਂ ਦੇ ਹੱਕ ਵਿਚ ਨਿੱਤਰਿਆ
ਜੋ ਸਵਾਲ ਸਭ ਤੋੰ ਅਹਿਮ ਹੈ ਉਹ ਦਬਾਇਆ ਜਾ ਰਿਹਾ…?
ਸਿੰਘੂ ਬਾਡਰ ‘ਤੇ ਬੇਅਦਬੀ ਕਰਨ ਕਰਕੇ ਨਿਹੰਗ ਸਿੰਘਾਂ ਹੱਥੋੰ ਮਾਰੇ ਜਾਣ ਵਾਲੇ ਲਖਬੀਰ ਦਾ ਸਾਰਾ ਪਿੰਡ ਹੈਰਾਨ ਆ ਕਿ ਜਿਹੜਾ ਬੰਦਾ ਕਦੇ ਅੰਮ੍ਰਿਤਸਰ ਤੱਕ ਨਹੀੰ ਸੀ ਜਾਂਦਾ ਉਹ ਦਿੱਲੀ ਕਿਵੇੰ ਪਹੁੰਚ ਗਿਆ ? ਜਿੰਨੇ ਸਾਰੀ ਉਮਰ ਟੀ-ਸ਼ਰਟ ਕੈਪਰੀ ‘ਚ ਕੱਢ ਲਈ ਉਹਨੇ ਕਛਿਹਰਾ ਚੋਲ਼ਾ ਕਿਵੇੰ ਪਾ ਲਿਆ ? ਜਿਹੜਾ ਨ ਸ਼ੇ ਬਿਨਾਂ ਪਲ ਨਹੀਂ ਸੀ ਕੱਢਦਾ ਉਹ ਦਿੱਲੀ ਜਾ ਕੇ ਮੋਰਚੇ ‘ਚ ਕਿਵੇੰ ਸ਼ਾਮਲ ਹੋ ਗਿਆ।
ਇਸ ਬੰਦੇ ਨੂੰ ਕੋਈ ਸਪੈਸ਼ਲ ਦਿੱਲੀ ਲੈ ਕੇ ਗਿਆ। ਫੇਰ ਓਥੇ ਬੇਅਦਬੀ ਲਈ ਵਰਤਿਆ, ਪਰ ਨਿਹੰਗਾਂ ਦੀ ਕਾਰਵਾਈ ਦਾ ਅੰਦਾਜਾ ਸ਼ਾਇਦ ਇਹਨੂੰ ਨਾ ਹੋਵੇ।
ਜੇ ਨਿਹੰਗ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਤਾਂ ਉਸਨੂੰ ਪਿੰਡੋੰ ਦਿੱਲੀ ਲੈਕੇ ਜਾਣ ਵਾਲੇ ਤਿੰਨ ਮਹੀਨਿਆਂ ‘ਚ ਉਸਦੀ ਜਮਾਨਤ ਕਰਵਾ ਲੈੰਦੇ। ਜਿਵੇੰ ਬੇਅਦਬੀ ਦੇ ਮਾਮਲਿਆਂ ‘ਚ ਪਹਿਲਾਂ ਹੁੰਦਾ ਆਇਆ।
ਚੀਮਾ ਕਲਾਂ ਪਿੰਡ ਤੋੰ ਪਤਾ ਲੱਗਾ ਕਿ ਇਹ ਬਹੁਤ ਨ ਸ਼ੇ ੜੀ ਬੰਦਾ ਸੀ। ਇਸਦੇ ਮਾਂ ਪਿਉ ਇਸਦੇ ਨ ਸ਼ਾ ਕਰਨ ਦੇ ਦੁੱਖ ‘ਚ ਮਰ ਗਏ। ਇਸ ਦੀ ਘਰ ਵਾਲੀ ਇਸ ਦੀ ਨ ਸ਼ੇ ਦੀ ਲੱਤ ਤੋਂ ਦੁਖੀ ਹੋ ਕੇ ਤਿੰਨ ਕੁੜੀਆਂ ਸਮੇਤ ਘਰ ਛੱਡ ਕੇ ਚਲੀ ਗਈ। ਇਸ ਨੂੰ ਪਿੰਡ ‘ਚ ਕੋਈ ਮੂੰਹ ਨਹੀਂ ਲਾਓਂਦਾ ਸੀ। ਕੋਈ ਇਸ ਦੀਆਂ ਹਰਕਤਾਂ ਕਰਕੇ ਦਿਹਾੜੀ ਵੀ ਨਹੀਂ ਲ਼ੈਕੇ ਜਾਂਦਾ ਸੀ।
ਕੋਈ ਹੈਰਾਨੀ ਨਹੀਂ ਕਿ ਨ ਸ਼ੇ ਦੀ ਤੋੜ ‘ਚ ਇਸ ਨੇ ਪੈਸਿਆਂ ਖਾਤਰ ਬੇਅਦਬੀ ਵਰਗਾ ਪਾ ਪ ਕਰਨ ਦੀ ਕਿਸੇ ਨੂੰ ਹਾਮੀ ਭਰੀ ਹੋਵੇ। ਪਰ ਇਹਨਾ ਸਵਾਲਾਂ ਦੀ ਥਾਂ ਤੇ ਤਮਾਮ ਤੋਪਾਂ ਦੇ ਮੂੰਹ ਸਿੱਖਾਂ ਵੱਲ ਨੇ।
#ਮਹਿਕਮਾ_ਪੰਜਾਬੀ