ਸਿੰਘੂ ਬਾਰਡਰ ਘਟਨਾ – ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜਿਆ..ਨਵੀਂ ਦਿੱਲੀ, 16 ਅਕਤੂਬਰ – ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਰਵਜੀਤ ਸਿੰਘ ਨੂੰ ਅਦਾਲਤ ਨੇ ਸੱਤ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ।
ਸਾਡੇ ਹੀ ਪੁੱਛਦੇ ਸੀ ਕਿ ਬੇਅਦਬੀਆਂ ਹੋਈ ਜਾਂਦੀਆਂ, ਗੁਰੂ ਕੀਆਂ ਲਾਡਲੀਆਂ ਫ਼ੌਜਾਂ ਹੁਣ ਕਿੱਥੇ ਨੇ? ਨਿਹੰਗਾਂ ਨੂੰ ਭੰ ਗ ਪੀਣੇ, ਵਿਹਲੜ, ਨਿਕੰਮੇ ਕਹਿੰਦੇ ਸਨ। ਹੁਣ ਜਦ ਨਿਹੰਗਾਂ ਨੇ ਬੇਅਦਬੀ ਕਰਨ ਵਾਲਾ ਦੁਸ਼ਟ ਸੋਧ ਦਿੱਤਾ, ਹੁਣ ਉਹੀ ਮਿਆਂਕ ਰਹੇ ਨੇ ਕਿ ਕਨੂੰਨ ਹੱਥ ‘ਚ ਨਹੀਂ ਸੀ ਲੈਣਾ।
ਸਹੀ ਗੱਲ ਹੈ ਕਿ ਕਨੂੰਨ ਹੱਥ ‘ਚ ਨਹੀਂ ਲੈਣਾ ਚਾਹੀਦਾ ਪਰ ਕਨੂੰਨ ਦਾ ਵੀ ਫਰਜ਼ ਬਣਦਾ ਸੀ ਕਿ ਬੀਤੇ ਛੇ ਸਾਲਾਂ ‘ਚ ਹੋਈਆਂ ਦੋ ਸੌ ਤੋਂ ਵੱਧ ਬੇਅਦਬੀਆਂ ਦਾ ਇਨਸਾਫ਼ ਦਿੰਦਾ। ਨਾਲੇ ਕਨੂੰਨ ਤਹਿਤ ਹੀ ਤਾਂ ਮੋਦੀ ਨੇ ਕਾਲੇ ਖੇਤੀ ਬਿਲ ਬਣਾਏ ਨੇ, ਆਪਾਂ ਫਿਰ ਉਸ ਕਨੂੰਨ ਦਾ ਵਿਰੋਧ ਕਿਓਂ ਕਰ ਰਹੇ ਹਾਂ?
ਹੁਣ ਹਿੰਦੂਤਵੀਆਂ ਦੀ ਗੋਦ ‘ਚ ਬੈਠੇ ਕਈ ਅਖੌਤੀ ਦਲਿਤ ਮੋਹਰੀ ਇਸ ਨੂੰ ਸਿੱਖ-ਦਲਿਤ ਦਾ ਮਸਲਾ ਬਣਾ ਰਹੇ ਹਨ, ਪਰ ਇਹ ਭੁੱਲ ਰਹੇ ਹਨ ਕਿ ਸਿੱਖਾਂ ਨੇ ਪੰਥ ਦੇ ਵੈਰੀ ਜਾਤ ਪਾਤ ਤੋਂ ਉੱਪਰ ਉੱਠ ਕੇ ਸੋਧੇ ਹਨ; ਬੇਅੰਤ ਸਿਹੁੰ ਮੁੱਖ ਮੰਤਰੀ ਜੱਟ ਹੀ ਸੀ।
ਕੋਈ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਥੋੜਾ, ਸਰਬ ਲੋਹ ਗ੍ਰੰਥ ਸੀ। ਸੱਜਣੋ ਜਦ ਉਹ ਦੁਸ਼ਟ ਬੇਅਦਬੀ ਕਰਨ ਦੀ ਤੱਕ ਕੇ ਪਾਲਕੀ ਕੋਲ ਪਹੁੰਚ ਹੀ ਗਿਆ, ਸਰੂਪ ਚੁੱਕ ਕੇ ਕੱਛ ‘ਚ ਦੇ ਲਿਆ, ਕੀ ਉਹ ਪਹਿਲਾਂ ਰੇਕੀ ਕਰਕੇ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਨਹੀਂ, ਸਰਬ ਲੋਹ ਗ੍ਰੰਥ ਹੈ? ਜਿਹੜਾ ਵੀ ਹੁੰਦਾ, ਉਹਨੇ ਬੇਅਦਬੀ ਕਰਨੀ ਹੀ ਕਰਨੀ ਸੀ।
ਲਖੀਮਪੁਰ ਖੀਰੀ ਸਾਡੇ ਚਾਰ ਬੰਦੇ ਉਨ੍ਹਾਂ ਗੱਡੀ ਚਾੜ੍ਹ ਕੇ ਮਾਰ ਦਿੱਤੇ। ਮੌਕੇ ‘ਤੇ ਸਾਡੇ ਬੰਦਿਆਂ ਨੇ ਵੀ ਤਿੰਨ ਭਾਜਪਈ ਠੋਕ ਦਿੱਤੇ। ਉਦੋਂ ਤਾਂ ਕਿਸੇ ਨੇ ਨੀ ਕਿਹਾ ਕਿ ਕਨੂੰਨ ਹੱਥ ‘ਚ ਨਹੀਂ ਸੀ ਲੈਣਾ ਚਾਹੀਦਾ।
ਬੇਅਦਬੀਆਂ ਦੇ ਕਿੰਨੇ ਦੋਸ਼ੀ ਤੁਸੀਂ ਫੜ ਫੜ ਕਨੂੰਨ ਨੂੰ ਸੌਂਪੇ, ਕੁਝ ਬਣਿਆ। ਹੁਣ ਸੋਚ ਕੇ ਹੱਥ ਪਾਉਣਗੇ।
ਗੁਰੂ ਗ੍ਰੰਥ ਸਾਹਿਬ ਸਾਡਾ ਹਾਜ਼ਰ ਨਾਜ਼ਰ ਗੁਰੂ ਹੈ, ਇਹ ਨਾ ਭੁੱਲੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ