Aryan Khan launches luxury brand D’YAVOL; to unveil premium beverage and capsule collection in 2023
Aryan Khan and cofounders Bunty Singh and Leti Blagoeva marked their foray into the luxury lifestyle business by unveiling D’YAVOL, their passion project. The three entrepreneurs aim to bring consumers the best global experiences and authentic products across fashion, beverages, and exclusive events.
ਵਿਦੇਸ਼ੀ ਸ਼ਰਾਬ ਵੇਚਣ ਦੀ ਤਿਆਰੀ ‘ਚ ਸ਼ਾਹਰੁਖ ਖ਼ਾਨ ਦਾ ਬੇਟਾ Aryan Khan, ਅਗਲੇ ਸਾਲ ਹੋਵੇਗੀ ਲਾਂਚ- Aryan Khan In Liquor Business: ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਜਲਦ ਹੀ ਸ਼ਰਾਬ ਦੇ ਕਾਰੋਬਾਰ ‘ਚ ਐਂਟਰੀ ਕਰਨ ਜਾ ਰਿਹਾ ਹੈ। ਆਰੀਅਨ ਖ਼ਾਨ ਆਪਣੇ 2 ਸਾਥੀਆਂ ਦੇ ਨਾਲ 2023 ਵਿੱਚ ਭਾਰਤ ਵਿੱਚ ਪ੍ਰੀਮੀਅਮ ਵਿਦੇਸ਼ੀ ਵੋਡਕਾ ਵੇਚਦੇ ਹੋਏ ਨਜ਼ਰ ਆਉਣਗੇ।
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਹੁਣ ਵਿਦੇਸ਼ੀ ਸ਼ਰਾਬ ਵੇਚੇਗਾ। ਕਾਰੋਬਾਰੀ ਜਗਤ ‘ਚ ਐਂਟਰੀ ਲੈਂਦਿਆਂ ਉਸ ਨੇ ਦੁਨੀਆ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ AB InBev ਦੀ ਭਾਰਤੀ ਇਕਾਈ ਨਾਲ ਡੀਲ ਕੀਤੀ ਹੈ। ਦੱਸ ਦੇਈਏ ਕਿ ਇਹ ਕੰਪਨੀ ਕੋਰੋਨਾ ਵਰਗੇ ਬੀਅਰ ਬ੍ਰਾਂਡਾਂ ਦੀ ਵੰਡ ਤੇ ਮਾਰਕੀਟਿੰਗ ਕਰਦੀ ਹੈ।
ਰਿਪੋਰਟ ਮੁਤਾਬਕ 25 ਸਾਲਾ ਆਰੀਅਨ ਖ਼ਾਨ ਆਪਣੇ ਕਾਰੋਬਾਰੀ ਭਾਈਵਾਲਾਂ ਨਾਲ ਮਿਲ ਕੇ ਭਾਰਤ ‘ਚ ਪ੍ਰੀਮੀਅਮ ਵੋਡਕਾ ਬ੍ਰਾਂਡ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਆਰੀਅਨ ਨੇ ਵੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦਾ ਐਲਾਨ ਕੀਤਾ ਹੈ। ਉਸ ਨੇ ਜੋ ਵੋਡਕਾ ਬ੍ਰਾਂਡ ਲਾਂਚ ਕੀਤਾ ਹੈ, ਉਸ ਦਾ ਨਾਂ AB InBev ਹੈ। ਜਿਸ ਨੂੰ ਉਹ ਆਪਣੇ ਸਾਥੀਆਂ ਬੰਟੀ ਸਿੰਘ ਅਤੇ ਲੈਟੀ ਬਲਾਗੋਏਵਾ ਨਾਲ ਲਾਂਚ ਕਰਨਗੇ।
ਇੰਸਟਾਗ੍ਰਾਮ ‘ਤੇ ਫੋਟੋਆਂ ਸ਼ੇਅਰ ਕਰਕੇ ਕੀਤਾ ਐਲਾਨ-ਆਰੀਅਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ D’Yavol ਦੇ ਲੋਗੋ ਨਾਲ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਦੋ ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ ‘ਚ ਇੱਕ ‘ਚ ਉਹ ਇਕੱਲਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ‘ਚ ਉਹ ਆਪਣੇ ਸਾਥੀਆਂ ਨਾਲ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, ‘ਇਸਦੇ ਲਈ ਲਗਪਗ ਪੰਜ ਸਾਲ ਲੱਗ ਗਏ। ਡੀ’ਯਾਵੋਲ ਆਖਰਕਾਰ ਆ ਗਿਆ ਹੈ…’ ਯੂਜ਼ਰਸ ਉਸ ਦੀ ਇਸ ਪੋਸਟ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ।
ਪ੍ਰੀਮੀਅਮ ਪ੍ਰੋਡਕਟ ਵੀ ਕੀਤੇ ਜਾਣਗੇ ਲਾਂਚ-ਆਰੀਅਨ ਖ਼ਾਨ ਅਤੇ ਉਸ ਦਾ ਕਾਰੋਬਾਰੀ ਭਾਈਵਾਲ ਭਾਰਤ ਵਿੱਚ ਕਈ ਪ੍ਰੀਮੀਅਮ ਬ੍ਰਾਂਡ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਵਿੱਚ ਕੱਪੜੇ ਅਤੇ ਅਸੈਸਰੀਜ਼ ਵੀ ਸ਼ਾਮਲ ਹੋਣਗੇ। ਅਗਲੇ ਸਾਲ, ਉਹ ਆਪਣੇ ਵੋਡਕਾ ਬ੍ਰਾਂਡ ਨੂੰ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਦੇ ਬਾਜ਼ਾਰਾਂ ਵਿੱਚ ਵੀ ਲੈ ਜਾਵੇਗਾ।
ਆਰੀਅਨ ਖ਼ਾਨ ਤੇ ਉਸ ਦੇ ਕਾਰੋਬਾਰੀ ਭਾਈਵਾਲ ਕਰੀਬੀ ਦੋਸਤ ਹਨ। ਤਿੰਨਾਂ ਦੀ ਮੁਲਾਕਾਤ 2018 ਵਿੱਚ ਜਰਮਨੀ ਵਿੱਚ ਹੋਈ ਸੀ। ਉਸ ਸਮੇਂ ਤਿੰਨਾਂ ਨੇ ਭਾਰਤ ਵਿੱਚ ਲਗਜ਼ਰੀ ਉਤਪਾਦ ਅਤੇ ਸੇਵਾਵਾਂ ਸ਼ੁਰੂ ਕਰਨ ਬਾਰੇ ਚਰਚਾ ਕੀਤੀ ਸੀ। ਆਰੀਅਨ ਨੇ ਕਿਹਾ ਕਿ ਇਹ ਇੱਕ ਵੱਡਾ ਮੌਕਾ ਹੈ ਤੇ ਕਾਰੋਬਾਰ ਵਿਚ ਮੌਕਾ ਸਭ ਤੋਂ ਅਹਿਮ ਹੁੰਦਾ ਹੈ।
ਆਰੀਅਨ ਖ਼ਾਨ ਨੇ ਹਾਲ ਹੀ ਵਿੱਚ ਪਹਿਲੀ ਸਕ੍ਰਿਪਟ ਕੀਤੀ ਪੂਰੀ-ਦੱਸ ਦੇਈਏ ਕਿ ਆਰੀਅਨ ਖ਼ਾਨ ਨੇ ਸਾਊਥ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਹੁਣ ਆਰੀਅਨ ਜਲਦ ਹੀ ਬਾਲੀਵੁੱਡ ‘ਚ ਕਦਮ ਰੱਖਣਗੇ। ਪਹਿਲਾਂ ਖ਼ਬਰ ਸੀ ਕਿ ਆਰੀਅਨ ਹੀਰੋ ਦੇ ਤੌਰ ‘ਤੇ ਡੈਬਿਊ ਕਰਨਗੇ ਪਰ ਇਹ ਗਲਤ ਹੈ, ਆਰੀਅਨ ਖ਼ਾਨ ਸਕ੍ਰਿਪਟ ਰਾਈਟਰ ਅਤੇ ਡਾਇਰੈਕਟਰ ਦੇ ਤੌਰ ‘ਤੇ ਕੰਮ ਕਰਨਗੇ। ਹਾਲ ਹੀ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਸਕ੍ਰਿਪਟ ਪੂਰੀ ਹੋ ਗਈ ਹੈ।