ਦੋਵੇਂ ਹੁਣ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਹਨ। ਉਹ ਅੱਗੇ ਵੀ ਇਕੱਠੇ ਰਹਿਣਾ ਚਾਹੁੰਦੇ ਹਨ। ਇਸ ਦੇ ਲਈ ਉਹ ਕਾਨੂੰਨ ਦਾ ਸਹਾਰਾ ਲੈਣ ਲਈ ਐਸ.ਪੀ. ਦੇ ਦਫ਼ਤਰ ਪੁੱਜੇ ਅਤੇ ਸੁਰੱਖਿਆ ਦੀ ਮੰਗ ਕੀਤੀ। ਜਦੋਂ ਔਰਤ ਦੇ ਮਾਤਾ-ਪਿਤਾ ਅਤੇ ਸਹੁਰੇ ਵਾਲਿਆਂ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਰਾਜਸਥਾਨ ਵਿਚ ਇਕ ਵਾਰ ਫਿਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਿੰਨ ਬੱਚਿਆਂ ਦੀ ਮਾਂ ਨੂੰ ਆਪਣੇ 19 ਸਾਲਾ ਭਾਂਣਜੇ (Nephew) ਨਾਲ ਪਿਆਰ ਹੋ ਗਿਆ। ਭਾਂਣਜੇ ਦੇ ਪਿਆਰ ‘ਚ ਪਾਗਲ ਹੋਈ ਮਾਮੀ ਆਪਣੇ ਪਤੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਭਾਣਜੇ ਕੋਲ ਚਲੀ ਗਈ।

ਦੋਵੇਂ ਹੁਣ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਹਨ। ਉਹ ਅੱਗੇ ਵੀ ਇਕੱਠੇ ਰਹਿਣਾ ਚਾਹੁੰਦੇ ਹਨ। ਇਸ ਦੇ ਲਈ ਉਹ ਕਾਨੂੰਨ ਦਾ ਸਹਾਰਾ ਲੈਣ ਲਈ ਐਸ.ਪੀ. ਦੇ ਦਫ਼ਤਰ ਪੁੱਜੇ ਅਤੇ ਸੁਰੱਖਿਆ ਦੀ ਮੰਗ ਕੀਤੀ। ਜਦੋਂ ਔਰਤ ਦੇ ਮਾਤਾ-ਪਿਤਾ ਅਤੇ ਸਹੁਰੇ ਵਾਲਿਆਂ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੋਵਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਪ੍ਰੇਮੀ ਜੋੜੇ ਨੇ ਦੱਸਿਆ ਕਿ ਉਹ ਦੋਵੇਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਇਕ ਸਾਲ ਪਹਿਲਾਂ ਜਦੋਂ ਔਰਤ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਪਤੀ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ।

ਇਸ ਤੋਂ ਬਾਅਦ 19 ਦਸੰਬਰ ਨੂੰ ਔਰਤ ਆਪਣੇ ਸਹੁਰਾ ਪਰਿਵਾਰ ਨੂੰ ਦੱਸੇ ਬਿਨਾਂ ਰਤਨਗੜ੍ਹ ਵਿਚ ਆਪਣੇ ਪ੍ਰੇਮੀ ਕੋਲ ਪਹੁੰਚ ਗਈ। ਇਸ ਤੋਂ ਬਾਅਦ ਦੋਵਾਂ ਨੂੰ ਸੋਮਵਾਰ ਨੂੰ ਰਤਨਗੜ੍ਹ ਅਦਾਲਤ ਤੋਂ ਰਿਲੇਸ਼ਨਸ਼ਿੱਪ ਦਾ ਸਰਟੀਫਿਕੇਟ ਮਿਲਿਆ।

ਔਰਤ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ..ਔਰਤ ਨੇ ਦੱਸਿਆ ਕਿ ਉਹ ਚੁਰੂ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਕਰੀਬ 11 ਸਾਲ ਪਹਿਲਾਂ ਸੀਕਰ ਦੇ ਇਕ ਨੌਜਵਾਨ ਨਾਲ ਹੋਇਆ ਸੀ। ਸਾਢੇ ਚਾਰ ਸਾਲ ਪਹਿਲਾਂ ਉਸ ਦਾ ਭਾਣਜਾ ਸੀਕਰ ਆਪਣੇ ਨਾਨਕੇ ਆਇਆ ਸੀ। ਉਹ ਰਤਨਗੜ੍ਹ ਦਾ ਰਹਿਣ ਵਾਲਾ ਹੈ।

ਇਸ ਦੌਰਾਨ ਦੋਵਾਂ ਵਿਚਾਲੇ ਗੱਲਬਾਤ ਜਲਦੀ ਹੀ ਪਿਆਰ ‘ਚ ਬਦਲ ਗਈ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੇ। ਪਰ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਹੰਗਾਮਾ ਹੋ ਗਿਆ। ਔਰਤ ਨੇ ਦੱਸਿਆ ਕਿ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਚੇਤਾਵਨੀ ਦਿੱਤੀ ਕਿ ਉਹ ਭਾਂਣਜੇ ਨੂੰ ਨਾ ਮਿਲੇ।