ਕਨੇਡਾ – ਭਿਆਨਕ ਕਾਰ ਟਰੇਨ ਹਾਦਸੇ ਵਿੱਚ ਦੋ ਪੰਜਾਬੀ ਸਟੂਡੈਂਟ ਕੁੜੀਆਂ ਦੀ ਮੌਤ,ਤਿੰਨ ਗੰਭੀਰ ਜ਼ਖਮੀ
ਟਰਾਂਟੋ ,ੳਨਟਾਰੀਉ: ਨਾਰਥ ਟਰਾਂਟੋ ਲਾਗੇ ਹੋਏ ਕਾਰ ਅਤੇ ਟਰੇਨ ਦੇ ਭਿਆਨਕ ਹਾਦਸੇ ਵਿੱਚ ਦੋ ਕੁੜੀਆਂ ਦੀ ਮੌਤ ਅਤੇ ਤਿੰਨ ਜਣੇ ਸਖ਼ਤ ਜਖਮੀ ਹੋਏ ਹਨ। ਇਹ ਹਾਦਸਾ ਵੀਰਵਾਰ ਰਾਤ ਸਿਮਕੋ ਕਾਉਂਟੀ ਨਿਉ ਮਾਰਕੀਟ(5th Line of New Tecumseth in Simcoe County, west of Newmarket) ਲਾਗੇ ਹੋਇਆ ਹੈ । ਪੁਲਿਸ ਵੱਲੋ ਮ੍ਰਿਤਕਾ ਦੇ ਨਾਮ ਜਨਤਕ ਨਹੀਂ ਕੀਤੇ ਗਏ ਹਨ ਪਰ ਜਾਣਕਾਰੀ ਅਨੁਸਾਰ ਮ੍ਰਿਤਕਾ ਅਤੇ ਜਖਮੀਆਂ ਚ ਪੰਜਾਬ ਤੋ ਪੜਨ ਆਈਆਂ ਵਿਦਿਆਰਥਣਾ ਵੀ ਸ਼ਾਮਲ ਹਨ ,ਹਾਦਸੇ ਵਿੱਚ ਕੁੱਲ ਪੰਜ ਜਣੇ ਸ਼ਾਮਲ ਹਨ। ਹਾਦਸੇ ਚ ਸ਼ਾਮਲ ਸਾਰਿਆ ਦੀ ਉਮਰ 19 ਤੋਂ 28 ਸਾਲ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਆਖਿਰ ਕਿਵੇਂ ਹੋਇਆ ਹੈ ।
ਕੁਲਤਰਨ ਸਿੰਘ ਪਧਿਆਣਾ
ਪਿਛਲੇ ਵੀਰਵਾਰ ਵਾਲੇ ਦਿਨ ਆਪਣੇ ਘਰ (Williams Parkway and Whitewash Way ) ਦੇ ਬਾਹਰ ਖੜੀ ਔਰਤ ਨਾਲ ਕਥਿਤ ਛੇ-ੜ-ਛਾ-ੜ ਕਰਨ ਤੇ ਮੌਕੇ ਤੋਂ ਫ਼ ਰਾ ਰ ਹੋਣ ਦੇ ਦੋਸ਼ ਹੇਠ ਪੀਲ ਪੁਲਿਸ ਵੱਲੋ ਹਰਪ੍ਰੀਤ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਪੀੜਤ ਦੇ ਮਾਮੂਲੀ ਸੱ ਟਾ ਲੱਗੀਆ ਹਨ। ਕਥਿਤ ਦੋਸ਼ੀ ਹਰਪ੍ਰੀਤ ਭੁੱਲਰ ਦੀਆਂ ਬਰੈਂਪਟਨ ਕਚਿਹਰੀ ਵਿਖੇ ਪੇਸ਼ੀਆ ਪੈੰਦੀਆ ਰਹਿਣਗੀਆਂ।
ਕੁਲਤਰਨ ਸਿੰਘ ਪਧਿਆਣਾ