ਫਿਲਮ Gadar 2 ਤੋਂ Sunny Deol ਦੀ ਪਹਿਲੀ ਲੁੱਕ, ਹੈਂਡਪੰਪ ਉਖਾੜਨ ਦੀ ਜਗ੍ਹਾ ਕੀਤਾ ਇਹ ਕਾਰਨਾਮਾ

Gadar 2: ਫਿਲਮ ਨਾਲ ਜੁੜੇ ਐਕਟਰ ਦੀ ਪਹਿਲੀ ਲੁੱਕ ਦੇਖਣ ਨੂੰ ਮਿਲੀ ਹੈ। ਜਿਸ ‘ਚ ਇਕ ਵਾਰ ਫਿਰ ਤਾਰਾ ਸਿੰਘ ਦਾ ਕਰਾਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਦਰ 2 ਨਾਲ ਜੁੜੇ ਸੰਨੀ ਦਿਓਲ ਦੇ ਲੁੱਕ ਨੂੰ ਦੇਖ ਕੇ ਫ਼ੈਨਜ ਦਾ ਇਸ ਫਿਲਮ ਨੂੰ ਲੈ ਕੇ ਉਤਸ਼ਾਹ ਵਧੇਗਾ।

Gadar 2: ਬਾਲੀਵੁੱਡ ਦੇ ਦਿੱਗਜ ਐਕਟਰ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ ‘ਗਦਰ 2’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੇ ਫ਼ੈਨਜ ਵੀ ਗਦਰ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਫਿਲਮ ਨਾਲ ਜੁੜੇ ਐਕਟਰ ਦਾ ਫਸਟ ਲੁਕ ਸਾਹਮਣੇ ਆਇਆ। ਜਿਸ ‘ਚ ਇਕ ਵਾਰ ਫਿਰ ਤਾਰਾ ਸਿੰਘ ਦਾ ਕਰਾਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗਦਰ 2 ਨਾਲ ਜੁੜੇ ਸੰਨੀ ਦਿਓਲ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਇਸ ਫਿਲਮ ਨੂੰ ਲੈ ਕੇ ਉਤਸ਼ਾਹ ਵਧੇਗਾ।

ਜ਼ੀ ਸਟੂਡੀਓ ਨੇ ਸਾਲ 2023 ‘ਚ ਆਉਣ ਵਾਲੀਆਂ ਫਿਲਮਾਂ ਨਾਲ ਸਬੰਧਤ ਇੱਕ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਟੀਜ਼ਰ ‘ਚ ਬਾਲੀਵੁੱਡ ਤੋਂ ਇਲਾਵਾ ਸਾਊਥ ਸਿਨੇਮਾ ਦੀਆਂ ਕਈ ਫਿਲਮਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਜਿਨ੍ਹਾਂ ਵਿੱਚੋਂ ਇੱਕ ਗਦਰ 2 ਨਾਲ ਸਬੰਧਤ ਸਨੀ ਦਿਓਲ ਦਾ ਲੁੱਕ ਵੀ ਹੈ। ਇਸ ਲੁੱਕ ‘ਚ ਉਹ ਇਕ ਵਾਰ ਫਿਰ ਪੂਰੀ ਤਰ੍ਹਾਂ ਤਾਰਾ ਸਿੰਘ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਸੰਨੀ ਦਿਓਲ ਨੇ ਗਦਰ 2 ‘ਚ ਉਹ ਇੱਕ ਰੱਥ ਦਾ ਇੱਕ ਵੱਡਾ ਪਹੀਆ ਚੁੱਕਦੇ ਹੋਏ ਨਜ਼ਰ ਆਉਣਗੇ।


ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਵੀ ਸੰਨੀ ਦਿਓਲ ਦੇ ਇਸ ਲੁੱਕ ਨੂੰ ਸ਼ੇਅਰ ਕੀਤਾ ਹੈ ਤੇ ਇਸਨੂੰ ਗਦਰ 2 ਦਾ ਪਹਿਲਾ ਲੁੱਕ ਦੱਸਿਆ ਹੈ। ਐਕਟਰ ਦਾ ਇਹ ਲੁੱਕ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੰਨੀ ਦਿਓਲ ਦੇ ਫੈਨਜ਼ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ, ਕਮੈਂਟ ਕਰਕੇ ਵੀ ਆਪਣੇ ਵਿਚਾਰ ਦਿਓ। ਦੱਸ ਦੇਈਏ ਕਿ ਗਦਰ ਸਾਲ 2001 ‘ਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਕਾਫੀ ਸੁਰਖੀਆਂ ਬਟੋਰੀਆਂ। ਹੁਣ ਗਦਰ 2 ਵੀ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ।