ਪਾਕਿਸਤਾਨ ਬਾਡਰ ‘ਤੇ ਆਖਰੀ ਪਿੰਡ ਦਾ ਇਕ ਨ ਸ਼ੇ ੜੀ ਬੰਦਾ ਕਿਸੇ ਵੱਡੇ ਬੰਦੇ ਨਾਲ ਫੋਨ ‘ਤੇ ਸੰਪਰਕ ‘ਚ ਸੀ। ਉਸਦੀ ਜੇਬ ਵਿਚ 50 ਰੁਪਈਏ ਵੀ ਨਹੀੰ ਸੀ। ਪਿੱਛਲੇ ਬੁੱਧਵਾਰ ਤੱਕ ਉਸਨੇ ਪਿੰਡ ਈ ਮੰਗਵੀੰ ਸ਼ ਰਾ ਬ ਪੀਤੀ।


ਫਿਰ ਅਚਾਨਕ ਗਾਇਬ ਹੋ ਗਿਆ। ਮ੍ਰਿਤਕ ਦੀ ਭੈਣ ਕਹਿੰਦੀ ਉਹ ਫੋਨ ਤੇ ਕਿਸੇ ਨੂੰ “ਸੰਧੂ ਸਾਬ” ਕਹਿਕੇ ਗੱਲ ਕਰਦਾ ਸੀ। ਉਹ ਕਿਸੇ ਵੱਡੇ ਗੇੜ ‘ਚ ਆ ਗਿਆ।

ਇਸ ਗੱਲ ਤੋੰ ਸਪੱਸ਼ਟ ਆ ਕਿ ਉਸਨੂੰ ਸਿੰਘੂ ਬਾਡਰ ‘ਤੇ ਬੇਅਦਬੀ ਕਰਨ ਲਈ ਕੋਈ “ਵੱਡਾ ਬੰਦਾ” ਲੈਕੇ ਗਿਆ। ਬੇਅਦਬੀਆਂ ਕਿਸੇ ਜਥੇਬੰਦਕ ਧਿਰ ਦਾ ਕੰਮ ਹੈ। ਪੁਲਿਸ ਚਾਹਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਦੀ ਆ, ਪਰ ਜੇ ਦੋਸ਼ੀ ਦੀ ਪੈੜ ਸਰਕਾਰੇ ਦਰਬਾਰੇ ਨਾ ਜਾਂਦੀ ਹੋਵੇ ?


ਇਹੋ ਜਿਹੇ ਹੋਰ ਕਿੰਨੇ ਮੋਹਰੇ ਹੋਣਗੇ ਜੋ ਨ ਸ਼ੇ ਪੱਤੇ ਲਈ ਇਹ ਗੁਨਾਹ ਕਰਨ ਲਈ ਤਿਆਰ ਕੀਤੇ ਗਏ ਹੋਣਗੇ, ਵਾਹਿਗੁਰੂ ਜਾਣਦਾ!
#ਮਹਿਕਮਾ_ਪੰਜਾਬੀ