ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਨਿਹੰਗ ਨਰੈਣ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਨਿਹੰਗ ਨਰੈਣ ਸਿੰਘ ਨੇ ਆਪਣੇ ਪਿੰਡ ਅਮਰਕੋਟ (ਰੱਖ ਦੇਵੀਦਾਸਪੁਰਾ ) ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਚ ਅਰਦਾਸ ਕਰਨ ਉਪਰੰਤ ਆਪਣੀ ਗ੍ਰਿਫ਼ਤਾਰੀ ਦਿੱਤੀ |

ਭਾਰਤੀ ਮੀਡੀਆ ਤੇ ਰਾਜਨੀਤਕ ਪਾਰਟੀਆਂ ਖੁੱਲੇ ਰੂਪ ਵਿੱਚ ਬੇਅਦਵੀ ਦੇ ਦੋਸ਼ੀ ਦੀ ਹਮਾਇਤ ਕਰ ਰਹੀਆਂ ਹਨ, ਕੀ ਆਪਾਂ ਨੂੰ ਹਾਲੇ ਵੀ ਸ਼ਕ ਹੈ ਕਿ ਬੇਅਦਵੀਆਂ ਪਿੱਛੇ ਹਿੰਦੂਤਵੀ ਸਰਕਾਰ ਤੇ ਇਹਨਾਂ ਦੀਆਂ ਖੂਫੀਆ ਏਜੰਸੀਆਂ ਦਾ ਹੱਥ ਨਹੀਂ। ਭਾਰਤੀ ਮੀਡੀਏ ਦਾ ਹਾਲ ਵੇਖੋ ਬੇਅਦਵੀ ਦੋਸ਼ੀ ਦਾ ਨਾਮ ਸਤਿਕਾਰ ਤੇ ਧੱਕੇ ਨਾਲ ਲਖਬੀਰ ਸਿੰਘ ਲਿਖ ਰਹੇ ਹਨ ਜਦਕਿ ਦੁਸ਼ਟ ਸੋਧਣ ਵਾਲੇ ਜਥੇਦਾਰ ਬਾਬਾ ਨਰੈਣ ਸਿੰਘ ਦਾ ਨਾਮ “ਨਿਹੰਗ ਨਰਾਇਣ” ਲਿਖ ਰਹੇ ਹਨ। ਇਥੇ ਬਸ ਨਹੀਂ ਹਿੰਦੂ ਜਥੇਬੰਦੀਆਂ ਤੇ Zee News ਵਰਗੇ ਘਟੀਆ ਹਿੰਦੂਤਵੀ ਚੈਨਲ Justic For Lakbir Singh ਨਾਂ ਦਾ ਹੈ ਟੈਗ ਸ਼ੋਸ਼ਲ ਮੀਡੀਆ ਤੇ ਚਲਾ ਰਹੇ ਹਨ। ਸ਼ਪਸ਼ਟ ਹੈ ਕਿ ਹਿੰਦੋਸਤਾਨ ਦੇ ਕੁਲ ਹਿੰਦੂਤਵੀ ਮੀਡੀਆ ਏਜੰਸੀਆਂ ਅਤੇ ਸਰਕਾਰ 2015 ਤੋਂ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਹੈ।

ਸਿੰਘੂ ਬਾਰਡਰ ਦੀ ਘਟਨਾ ਬੇਅਦਬੀ ਦੇ ਦੋਸ਼ੀਆਂ ਪ੍ਰਤੀ ਸਰਕਾਰ ਦੀ ਨਰਮੀ ਦਾ ਨਤੀਜਾ – ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੁੰਡਲੀ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਸੰਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਘਟਨਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਹੈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਪੂਰਵ ਵਾਪਰੀਆਂ ਹਿਰਦੇਵੇਧਕ ਘਟਨਾਵਾਂ ਪ੍ਰਤੀ ਸਰਕਾਰਾਂ ਵਲੋਂ ਗੰਭੀਰਤਾ ਨਾਲ ਨਾ ਲੈਣ ਅਤੇ ਦੋਸ਼ੀਆਂ ਪ੍ਰਤੀ ਦਿਖਾਈ ਗਈ ਨਰਮੀ ਦੇ ਸਿੱਟੇ ਵਜੋਂ ਆਪਣੇ ਧਰਮ ਗ੍ਰੰਥਾਂ ਦੀ ਰਾਖੀ ਅਤੇ ਸਤਿਕਾਰ ਬਣਾਈ ਰੱਖਣ ਲਈ ਇਕ ਸਿੰਘ ਵਲੋਂ ਮਜਬੂਰੀ ਵੱਸ ਚੁੱਕਿਆ ਗਿਆ ਕਦਮ ਹੈ।