54 ਸਾਲ ਪਹਿਲਾਂ ਚੰਦ ‘ਤੇ ਪੈਰ ਰੱਖਣ ਵਾਲੇ ਦੂਜੇ ਵਿਅਕਤੀ ਨੇ 30 ਸਾਲ ਛੋਟੀ ਲੜਕੀ ਨੂੰ ਬਣਾਇਆ ਜੀਵਨ ਸਾਥੀ, 93 ਸਾਲਾ ਦੀ ਉਮਰ ‘ਚ ਕਰਵਾਇਆ ਚੌਥਾ ਵਿਆਹ

ਚੰਦ ‘ਤੇ ਜਾਣ ਵਾਲੇ ਪਹਿਲੇ ਵਿਅਕਤੀ ਨੀਲ ਆਰਮਸਟਰਾਂਗ ਨੂੰ ਤੋਂ ਤਾਂ ਹਰ ਕੋਈ ਜਾਣਦਾ ਹੈ ਪਰ ਬਜ਼ ਐਲਡ੍ਰਿਨ ਨੂੰ ਬਹੁਤ ਘੱਟ ਲੋਕ ਜਾਣਦੇ ਹਨ, ਜੋ ਉਸ ਨਾਲ ਇਸ ਮਿਸ਼ਨ ‘ਤੇ ਗਏ ਸੀ।

Buzz Aldrin: ਚੰਦ ‘ਤੇ ਪੈਰ ਰੱਖਣ ਵਾਲੇ ਦੂਜੇ ਵਿਅਕਤੀ Buzz Aldrin ਨੇ ਆਪਣੇ 93ਵੇਂ ਜਨਮ ਦਿਨ ‘ਤੇ ਚੌਥੀ ਵਾਰ ਵਿਆਹ ਕਰਵਾਇਆ। ਦੱਸ ਦਈਏ ਕਿ ਸਾਬਕਾ ਅਮਰੀਕੀ ਪੁਲਾੜ ਯਾਤਰੀ ਬਜ਼ ਐਲਡ੍ਰਿਨ 1969 ਵਿੱਚ ਨਾਸਾ ਦੇ ਇਤਿਹਾਸਕ ਅਪੋਲੋ 11 ਮਿਸ਼ਨ ਦਾ ਹਿੱਸਾ ਸੀ। ਜਿਸ ਨੇ ਸਭ ਤੋਂ ਪਹਿਲਾਂ ਚੰਦਰਮਾ ‘ਤੇ ਕਦਮ ਰੱਖਿਆ ਸੀ। ਇਸ ਮਿਸ਼ਨ ਦੀ ਅਗਵਾਈ ਨੀਲ ਆਰਮਸਟ੍ਰਾਂਗ ਨੇ ਕੀਤੀ ਸੀ, ਜੋ ਚੰਦਰਮਾ ‘ਤੇ ਉਤਰਨ ਵਾਲਾ ਦੁਨੀਆ ਦਾ ਪਹਿਲਾ ਮਨੁੱਖ ਸੀ। ਜਦੋਂ ਕਿ ਨੀਲ ਆਰਮਸਟਰਾਂਗ ਤੋਂ ਬਾਅਦ ਚੰਦ ‘ਤੇ ਚੱਲਣ ਵਾਲਾ ਬਜ਼ ਐਲਡ੍ਰਿਨ ਦੂਜਾ ਵਿਅਕਤੀ ਸੀ।

ਬਜ਼ ਐਲਡ੍ਰਿਨ ਚੰਦਰਮਾ ‘ਤੇ ਸੈਰ ਕਰਨ ਵਾਲੇ ਚਾਰ ਜੀਵਿਤ ਲੋਕਾਂ ਚੋਂ ਇੱਕ ਹੈ। ਬੀਬੀਸੀ ਮੁਤਾਬਕ ਸਾਬਕਾ ਅਮਰੀਕੀ ਪੁਲਾੜ ਯਾਤਰੀ ਬਜ਼ ਐਲਡਰਿਨ ਨੇ ਆਪਣੇ 93ਵੇਂ ਜਨਮਦਿਨ ‘ਤੇ ਲਾਸ ਏਂਜਲਸ ਵਿੱਚ ਆਪਣੇ ਤੋਂ 30 ਸਾਲ ਛੋਟੇ ਡਾਕਟਰ ਐਂਕਾ ਫੌਰ ਨਾਲ ਵਿਆਹ ਕੀਤਾ।


ਟਵਿੱਟਰ ‘ਤੇ ਆਪਣੇ ਵਿਆਹ ਦਾ ਐਲਾਨ ਕਰਦਿਆਂ ਸਾਬਕਾ ਅਮਰੀਕੀ ਪੁਲਾੜ ਯਾਤਰੀ ਨੇ ਕਿਹਾ: ‘ਮੇਰੇ 93ਵੇਂ ਜਨਮਦਿਨ ‘ਤੇ ਜਿਸ ਦਿਨ ਮੈਨੂੰ ਲਿਵਿੰਗ ਲੈਜੇਂਡਸ ਆਫ ਏਵੀਏਸ਼ਨ ਦੁਆਰਾ ਸਨਮਾਨਿਤ ਕੀਤਾ ਜਾਵੇਗਾ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਅਤੇ ਡਾ: ਐਂਕਾ ਫੌਰ ਇਸ ਦਿਨ ਵਿਆਹ ਦੇ ਬੰਧਨ ਵਿਚ ਬੱਝ ਗਏ ਹਾਂ।’

ਬਜ਼ ਐਲਡਰਿਨ ਦੀ 63 ਸਾਲਾ ਪਤਨੀ ਨੇ ਕੈਮੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਕੀਤੀ ਹੈ ਤੇ ਇਸ ਸਮੇਂ ਉਹ ਆਪਣੇ ਪਤੀ ਦੀ ਕੰਪਨੀ ਦੀ ਉਪ ਪ੍ਰਧਾਨ ਹੈ। ਚੰਦਰਮਾ ‘ਤੇ ਕਦਮ ਰੱਖਣ ਤੋਂ ਪਹਿਲਾਂ ਐਲਡਰਿਨ ਕੋਰੀਆਈ ਯੁੱਧ ਦੌਰਾਨ ਅਮਰੀਕੀ ਹਵਾਈ ਸੈਨਾ ਲਈ ਲੜਾਕੂ ਮਿਸ਼ਨਾਂ ‘ਤੇ ਲੜਾਕੂ ਪਾਇਲਟ ਸੀ।