Sara Tendulkar ਜਾਂ Sara Ali Khan? ਕਿਸ ਨੂੰ ਡੇਟ ਕਰ ਰਹੇ Shubman Gill? ਪੰਜਾਬੀ ਐਕਟਰਸ Sonam Bajwa ਨੇ ਖੋਲ੍ਹੀ ਪੋਲ
Shubhman Gill Dating News: ਕ੍ਰਿਕਟਰ ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹਨ। ਕਦੇ ਸ਼ੁਭਮਨ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨੂੰ ਡੇਟ ਕਰਕੇ ਚਰਚਾ ‘ਚ ਹੈ ਤਾਂ ਬਾਲੀਵੁੱਡ ਐਕਟਰਸ ਸਾਰਾ ਅਲੀ ਖ਼ਾਨ ਨਾਲ।
Sonam teases Shubman Gill because of Sara: ਭਾਰਤੀ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਦਾ ਨਾਂ ਕਾਫੀ ਸਮੇਂ ਤੋਂ ਐਕਟਰਸ ਸਾਰਾ ਅਲੀ ਖ਼ਾਨ ਨਾਲ ਜੁੜਿਆ ਹੋਇਆ ਹੈ। ਜਦੋਂ ਤੋਂ ਸ਼ੁਭਮਨ ਗਿੱਲ ਨੇ ਦੋਹਰਾ ਸੈਂਕੜਾ ਮਾਰਿਆ ਹੈ, ਉਦੋਂ ਤੋਂ ਹਰ ਕਿਸੇ ਦੀ ਜ਼ੁਬਾਨ ‘ਤੇ ਸ਼ੁਭਮਨ ਤੇ ਸਾਰਾ ਦਾ ਨਾਂ ਹੈ।
ਸਾਰਾ ਅਲੀ ਖ਼ਾਨ ਕਾਰਨ ਸ਼ੁਭਮਨ ਗਿੱਲ ਇੰਟਰਨੈੱਟ ‘ਤੇ ਲਗਾਤਾਰ ਟ੍ਰੋਲ ਵੀ ਹੋ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਹੁਣ ਫਿਲਮ ਇੰਡਸਟਰੀ ਦੇ ਲੋਕ ਵੀ ਉਸ ਦੀ ਲੱਤ ਖਿੱਚਣ ਲੱਗ ਪਏ ਹਨ। ਲੱਗਦਾ ਹੈ ਕਿ ਹਰ ਕੋਈ ਆਪਣੇ ਤਰੀਕੇ ਨਾਲ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਉਹ ਸਾਰਾ ਅਲੀ ਖ਼ਾਨ ਨੂੰ ਡੇਟ ਕਰ ਰਿਹਾ ਹੈ ਤੇ ਦੋਵੇਂ ਪਿਆਰ ਵਿੱਚ ਹਨ।
Ye sara ka sara jhoot hai 😂 https://t.co/XNgLbQYPSq
— Sonam Bajwa (@bajwasonam) January 19, 2023
ਦਰਅਸਲ ਪੰਜਾਬੀ ਸਟਾਰ ਸੋਨਮ ਬਾਜਵਾ (Sonam Bajwa) ਨੇ ਸ਼ੁਭਮਨ ਗਿੱਲ ਨੂੰ ਲੈ ਕੇ ਟਵਿਟਰ ‘ਤੇ ਇੱਕ ਟਵੀਟ ਕੀਤਾ ਹੈ, ਜਿਸ ਕਾਰਨ ਸਾਰਾ ਅਲੀ ਖ਼ਾਨ ਦਾ ਨਾਂ ਮੀਡੀਆ ‘ਚ ਚਰਚਾ ‘ਚ ਆਉਣ ਲੱਗਾ ਹੈ। ਸੋਨਮ ਬਾਜਵਾ ਤੇ ਸ਼ੁਭਮਨ ਗਿੱਲ ਦੀ ਇੱਕ ਤਸਵੀਰ ਇੰਟਰਨੈੱਟ ‘ਤੇ ਇੱਕ ਫੈਨ ਨੇ ਸ਼ੇਅਰ ਕੀਤੀ, ਜਿਸ ‘ਚ ਦੋਵੇਂ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਸ਼ੁਭਮਨ ਅਤੇ ਸੋਨਮ ਦੀ ਇਹ ਫੋਟੋ ਇੱਕ ਪੰਜਾਬੀ ਚੈਟ ਸ਼ੋਅ ਦੀ ਹੈ, ਜਿਸ ਵਿੱਚ ਸ਼ੁਭਮਨ ਗਿੱਲ ਵੀ ਨਜ਼ਰ ਆਏ ਸੀ। ਚੈਟ ਸ਼ੋਅ ਦੌਰਾਨ ਸੋਨਮ ਨੇ ਸ਼ੁਭਮਨ ਨੂੰ ਸਾਰਾ ਬਾਰੇ ਪੂਰੀ ਸੱਚਾਈ ਦੱਸਣ ਲਈ ਕਿਹਾ, ਜਿਸ ਦਾ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ।
ਸੋਨਮ ਅਤੇ ਸ਼ੁਭਮਨ ਦੀ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਫੈਨਸ ਨੇ ਟਵਿਟਰ ‘ਤੇ ਲਿਖਿਆ ਕਿ ਸ਼ਾਇਦ ਇਸੇ ਲਈ ਸ਼ੁਭਮਨ ਗਿੱਲ ਲਗਾਤਾਰ ਵਧੀਆ ਖੇਡ ਰਿਹਾ ਹੈ ਤੇ ਸੈਂਕੜਾ ‘ਤੇ ਸੈਂਕੜਾ ਲਗਾ ਰਿਹਾ ਹੈ। ਸੋਨਮ ਬਾਜਵਾ ਨੇ ਫੈਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਯੇ ਸਾਰਾ ਕਾ ਸਾਰਾ ਝੂਠ ਹੈ।’
ਸੋਨਮ ਬਾਜਵਾ ਨੇ ਆਪਣੇ ਅੰਦਾਜ਼ ‘ਚ ਸਾਰੀ ਗੱਲ ਕਹੀ, ਜਿਸ ਦਾ ਜਵਾਬ ਸ਼ੁਭਮਨ ਗਿੱਲ ਕੋਲ ਵੀ ਨਹੀਂ ਹੈ। ਸ਼ੁਭਮਨ ਗਿੱਲ ਨੇ ਸੋਨਮ ਨਾਲ ਗੱਲ ਕਰਦੇ ਹੋਏ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਹ ਸਾਰਾ ਅਲੀ ਖ਼ਾਨ ਨਾਲ ਪਿਆਰ ਵਿੱਚ ਹੈ। ਹਾਲਾਂਕਿ ਸੋਨਮ ਬਾਜਵਾ ਦਾ ਇਹ ਟਵੀਟ ਦੱਸ ਰਿਹਾ ਹੈ ਕਿ ਸ਼ੁਭਮਨ ਗਿੱਲ ਤੇ ਸਾਰਾ ਦੋਵਾਂ ‘ਚ ਜ਼ਰੂਰ ਕੁਝ ਤਾਂ ਪੱਕ ਰਿਹਾ ਹੈ।