Masaba Gupta Wedding: ਨੀਨਾ ਗੁਪਤਾ ਦੀ ਬੇਟੀ ਮਸਾਬਾ ਦਾ ਹੋਇਆ ਵਿਆਹ, ਜਾਣੋ ਕੌਣ ਬਣਿਆ ਹਮਸਫਰ… ਤੁਸੀ ਵੀ ਵੇਖੋ ਵਿਆਹ ਦੀਆਂ ਸ਼ਾਨਦਾਰ ਤਸਵੀਰਾਂ…ਨੀਨਾ ਗੁਪਤਾ ਦੀ ਬੇਟੀ ਮਸਾਬਾ ਨੇ ਚੁੱਪ-ਚਪੀਤੇ ਕੀਤਾ ਵਿਆਹ, ਤਲਾਕ ਤੋਂ ਬਾਅਦ ਇਸ ਐਕਟਰ ਨੂੰ ਬਣਾਇਆ ਹਮਸਫ਼ਰ..ਨੀਨਾ ਗੁਪਤਾ ਦੀ ਬੇਟੀ ਮਸਾਬਾ ਗੁਪਤਾ ਨੇ ਕੀਤਾ ਦੂਜਾ ਵਿਆਹ , ਗੁਲਾਬੀ ਲਹਿੰਗਾ ਅਤੇ ਮਾਂ ਦੇ ਗਹਿਣਿਆਂ ਵਿੱਚ ਸਜੀ ਦੁਲਹਨ ਲੱਗ ਰਹੀ ਬੇਹੱਦ ਖੂਬਸੂਰਤ

Masaba Gupta Wedding : ਅਦਾਕਾਰਾ ਨੀਨਾ ਗੁਪਤਾ ਦੀ ਬੇਟੀ ਮਸਾਬਾ ਗੁਪਤਾ ਬਾਰੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਮਸਾਬਾ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰ ਲਿਆ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸੀਕ੍ਰੇਟ ਵੈਡਿੰਗ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਵਿਆਹ ਦਾ ਐਲਾਨ ਕੀਤਾ ਹੈ। ਮਸਾਬਾ ਨੇ ਆਪਣੇ ਵਿਆਹ ਨੂੰ ਲੋ-ਪ੍ਰੋਫਾਈਲ ਰੱਖਿਆ, ਜਿੱਥੇ ਉਨ੍ਹਾਂ ਦੇ ਕੁਝ ਕਰੀਬੀ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਹੀ ਸ਼ਿਰਕਤ ਕੀਤੀ।

ਇਸ ਐਕਟਰ ਨੂੰ ਬਣਾਇਆ ਹਮਸਫਰ

ਮਸਾਬਾ ਗੁਪਤਾ ਨੇ 27 ਜਨਵਰੀ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਸੀ। ਮਸਾਬਾ ਨੇ ਅਦਾਕਾਰ ਸਤਯਦੀਪ ਮਿਸ਼ਰਾ ਨੂੰ ਆਪਣਾ ਹਮਸਫ਼ਰ ਬਣਾਇਆ ਹੈ। ਤਸਵੀਰਾਂ ‘ਚ ਨਵੀਂ ਵਿਆਹੀ ਜੋੜੀ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ ਮਸਾਬਾ ਨੇ ਇਕ ਖ਼ੂਬਸੂਰਤ ਕੈਪਸ਼ਨ ਲਿਖਿਆ, “ਅੱਜ ਸਵੇਰੇ ਮੈਂ ਆਪਣੇ ਸ਼ਾਂਤੀ ਦੇ ਸਮੁੰਦਰ ਨਾਲ ਵਿਆਹ ਕਰਵਾ ਲਿਆ। ਸਾਡੀਆਂ ਆਉਣ ਵਾਲੀਆਂ ਢੇਰਾਂ ਜ਼ਿੰਦਗੀਆਂ ਪਿਆਰ, ਸ਼ਾਂਤੀ, ਸਥਿਰਤਾ ਅਤੇ ਸਭ ਤੋਂ ਮਹੱਤਵਪੂਰਨ ਮੁਸਕਰਾਹਟ ਨਾਲ ਭਰੀਆਂ ਹੋਣ।” ਮੈਨੂੰ ਕੈਪਸ਼ਨ ਲਿਖਣ ‘ਚ ਮਦਦ ਕਰਨ ਲਈ ਵੀ ਸ਼ੁਕਰੀਆ। ਇਹ ਜਰਨੀ ਬਹੁਤ ਵਧੀਆ ਹੋਣ ਵਾਲੀ ਹੈ।’

ਤਲਾਕ ਦੇ ਚਾਰ ਸਾਲ ਬਾਅਦ ਮਸਾਬਾ ਨੇ ਕੀਤਾ ਦੂਜਾ ਵਿਆਹ

ਤਲਾਕ ਦੇ ਚਾਰ ਸਾਲ ਬਾਅਦ ਮਸਾਬਾ ਗੁਪਤਾ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਪਹਿਲਾ ਵਿਆਹ ਸਾਲ 2015 ਵਿਚ ਫਿਲਮ ਨਿਰਮਾਤਾ ਮਧੂ ਮੰਤੇਨਾ ਵਰਮਾ ਨਾਲ ਹੋਇਆ ਸੀ, ਪਰ ਸਾਲ 2019 ‘ਚ ਦੋਵਾਂ ਦਾ ਤਲਾਕ ਹੋ ਗਿਆ। ਦੂਜੇ ਪਾਸੇ ਸਤਯਦੀਪ ਮਿਸ਼ਰਾ ਦੀ ਗੱਲ ਕਰੀਏ ਤਾਂ ਇਹ ਉਨ੍ਹਾਂ ਦਾ ਵੀ ਦੂਜਾ ਵਿਆਹ ਹੈ। ਮਸਾਬਾ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2009 ਵਿੱਚ ਅਦਾਕਾਰਾ ਅਦਿਤੀ ਰਾਓ ਹੈਦਰੀ ਨਾਲ ਵਿਆਹ ਕੀਤਾ ਤੇ ਸਾਲ 2013 ਵਿੱਚ ਦੋਵੇਂ ਵੱਖ ਹੋ ਗਏ।

ਮਸਾਬਾ ਦਾ ਵੈਡਿੰਗ ਲੁੱਕ

ਮਸਾਬਾ ਗੁਪਤਾ ਪੇਸ਼ੇ ਵਜੋਂ ਇਕ ਮਸ਼ਹੂਰ ਡਰੈੱਸ ਡਿਜ਼ਾਈਨਰ ਹੈ। ਵਿਆਹ ਲਈ ਉਨ੍ਹਾਂ ਨੇ ਆਪਣੇ ਬ੍ਰਾਂਡ ਹਾਊਸ ਤੋਂ ਰਾਣੀ ਕੋਰ ਲਹਿੰਗਾ ਸੈੱਟ ਕੈਰੀ ਕੀਤਾ, ਜੋ ਖਾਸ ਤੌਰ ‘ਤੇ ਉਨ੍ਹਾਂ ਲਈ ਤਿਆਰ ਕੀਤਾ ਗਿਆ ਸੀ। ਦੂਜੇ ਪਾਸੇ ਗਹਿਣਿਆਂ ਦੀ ਗੱਲ ਕਰੀਏ ਤਾਂ ਮਸਾਬਾ ਨੇ ਵਿਆਹ ‘ਚ ਮਾਂ ਨੀਨਾ ਗੁਪਤਾ ਦੀ ਟ੍ਰੈਡਿਸ਼ਨਲ ਜਿਊਲਰੀ ਪਹਿਨੀ। ਲਾੜੇ ਰਾਜਾ ਸਤਯਦੀਪ ਨੇ ਵੀ ਹਾਉਸ ਆਫ ਮਸਾਬਾ ਤੋਂ ਬਰਫੀ ਪਿੰਕ ਰੰਗ ਦਾ ਕੁਰਤਾ-ਪਜਾਮਾ ਪਾਇਆ ਸੀ। ਇਸ ਦੇ ਨਾਲ ਉਨ੍ਹਾਂ ਨੇ ਉੱਪਰ ਇੱਕ ਬੰਡੀ ਜੈਕੇਟ ਪਾਈ ਹੋਈ ਸੀ।