Rakhi Sawant exposes hubby Adil Khan’s girlfriend, says ‘Shame on you Tanu, mera husband chura ke kitne din rakhogi’- ਰਾਖੀ ਸਾਵੰਤ ਨੇ ਪਤੀ ‘ਤੇ ਲਾਏ ਗੰਭੀਰ ਦੋਸ਼, 4 ਲੱਖ ਦੀ ਨਕਦੀ ‘ਤੇ ਗਹਿਣੇ ਚੋਰੀ ਕਰਕੇ ਭੱਜਿਆ ਆਦਿਲ ਖਾਨ

Rakhi Sawant Viral Video: ਰਾਖੀ ਨੇ ਆਦਿਲ ‘ਤੇ ਘਰ ‘ਚੋਂ 4 ਲੱਖ ਦੀ ਨਕਦੀ ‘ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਭੱਜਣ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਕਿਹਾ ਕਿ ਆਦਿਲ ਹੁਣ ਮੇਰੇ ਨਾਲ ਮੇਰੇ ਘਰ ਨਹੀਂ ਰਹਿ ਰਹੇ ਹਨ। ਉਹ ਮੇਰੇ ਘਰੋਂ 4 ਲੱਖ ਦੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ ਹੈ। ਇੰਨਾ ਹੀ ਨਹੀਂ ਰਾਖੀ ਨੇ ਆਦਿਲ ‘ਤੇ ਕਰੀਬ 1 ਕਰੋੜ ਰੁਪਏ ਹੜੱਪਣ ਦਾ ਵੀ ਦੋਸ਼ ਲਗਾਇਆ ਹੈ।

ਟੀਵੀ ਅਦਾਕਾਰਾ ਰਾਖੀ ਸਾਵੰਤ ਦੀ ਜ਼ਿੰਦਗੀ ‘ਚ ਦੁੱਖ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਪਹਿਲਾਂ ਆਦਿਲ ਖਾਨ ਦਾ ਸ਼ਾਦੀ ਤੋਂ ਮੁਕਰ ਜਾਣਾ , ਫਿਰ ਆਪਣੀ ਮਾਂ ਨੂੰ ਖੋਣਾ। ਹੁਣ ਇਕ ਵਾਰ ਫਿਰ ਰਾਖੀ ਸਾਵੰਤ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਰਾਖੀ ਸਾਵੰਤ ਨੇ ਆਦਿਲ ਖਾਨ ‘ਤੇ ਗੰਭੀਰ ਦੋਸ਼ ਲਾਏ ਹਨ। ਹਾਲ ਹੀ ‘ਚ ਰਾਖੀ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਸ ਨੇ ਆਦਿਲ ਨਾਲ ਆਪਣਾ ਰਿਸ਼ਤਾ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਦਿਲ ‘ਤੇ 1 ਕਰੋੜ ਰੁਪਏ ਹੜੱਪਣ ਅਤੇ ਘਰ ਦਾ ਸਾਮਾਨ ਚੋਰੀ ਕਰਕੇ ਭੱਜਣ ਵਰਗੇ ਗੰਭੀਰ ਦੋਸ਼ ਲਾਏ ਹਨ।

ਰਾਖੀ ਸਾਵੰਤ ਨੇ ਵਾਹਿਦ ਅਲੀ ਨਾਂ ਦੇ ਯੂਟਿਊਬਰ ਨਾਲ ਗੱਲਬਾਤ ਦੌਰਾਨ ਆਪਣੇ ਪਤੀ ਆਦਿਲ ਦੁਰਾਨੀ ਖਾਨ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਰਾਖੀ ਦਾ ਕਹਿਣਾ ਹੈ ਕਿ ਆਦਿਲ ਦਾ ਤਨੂ ਚੰਦੇਲ ਨਾਲ ਅਫੇਅਰ ਚੱਲ ਰਿਹਾ ਹੈ। ਜਦੋਂ ਰਾਖੀ ਬਿੱਗ ਬੌਸ ਮਰਾਠੀ ਦਾ ਹਿੱਸਾ ਸੀ ਤਾਂ ਉਸ ਨੇ ਆਦਿਲ ਨੂੰ 10 ਲੱਖ ਨਕਦ ਦਿੱਤੇ ਸਨ, ਇਹ ਪੈਸੇ ਰਾਖੀ ਨੇ ਆਪਣੀ ਮਾਂ ਜਯਾ ਭੇਡਾ ਦੇ ਇਲਾਜ ਲਈ ਦਿੱਤੇ ਸਨ, ਜਿਸ ਨੂੰ ਆਦਿਲ ਨੇ ਹਸਪਤਾਲ ‘ਚ ਖਰਚ ਨਹੀਂ ਕੀਤੇ।

ਇਸ ਤੋਂ ਇਲਾਵਾ ਰਾਖੀ ਨੇ ਆਦਿਲ ‘ਤੇ ਘਰ ‘ਚੋਂ 4 ਲੱਖ ਦੀ ਨਕਦੀ ‘ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਭੱਜਣ ਦਾ ਦੋਸ਼ ਲਗਾਇਆ ਹੈ। ਅਦਾਕਾਰਾ ਨੇ ਕਿਹਾ ਕਿ ਆਦਿਲ ਹੁਣ ਮੇਰੇ ਨਾਲ ਮੇਰੇ ਘਰ ਨਹੀਂ ਰਹਿ ਰਹੇ ਹਨ। ਉਹ ਮੇਰੇ ਘਰੋਂ 4 ਲੱਖ ਦੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ ਹੈ। ਇੰਨਾ ਹੀ ਨਹੀਂ ਰਾਖੀ ਨੇ ਆਦਿਲ ‘ਤੇ ਕਰੀਬ 1 ਕਰੋੜ ਰੁਪਏ ਹੜੱਪਣ ਦਾ ਵੀ ਦੋਸ਼ ਲਗਾਇਆ ਹੈ।

ਦੱਸ ਦੇਈਏ ਕਿ ਰਾਖੀ ਨੇ ਆਦਿਲ ਦੇ ਇੱਕ ਹੋਰ ਅਫੇਅਰ ਦਾ ਖੁਲਾਸਾ ਕੀਤਾ ਹੈ। ਰਾਖੀ ਨੇ ਕਿਹਾ ਕਿ ਰਾਚੇਲ ਨਾਂ ਦੀ ਰੂਸੀ ਔਰਤ ਨੇ ਆਦਿਲ ਖਿਲਾਫ ਐੱਫ.ਆਈ.ਆਰ. ਆਦਿਲ ਦਰਜ਼ ਕਰਵਾਈ ਸੀ। ਉਸ ਨੇ ਵਿਆਹ ਦੇ ਬਹਾਨੇ ਧੋਖਾਧੜੀ ਦੇ ਦੋਸ਼ ਲਾਏ ਹਨ। ਰਾਖੀ ਨੇ ਮੀਡੀਆ ਦੇ ਸਾਹਮਣੇ ਐਫਆਈਆਰ ਦੀ ਕਾਪੀ ਲਾਉਣ ਦੀ ਗੱਲ ਕੀਤੀ ਹੈ।