Hardik Pandya: ਮੁੜ ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹੈ ਪੰਡਿਯਾ! ਪਹਿਲਾਂ ਤੋਂ ਨੇ ਇੱਕ ਬੱਚੇ ਦੇ ਪਿਤਾ, ਸਾਹਮਣੇ ਆਇਆ ਵੱਡਾ ਅਪਡੇਟ

Hardik Pandya and Natasa Stankovic Wedding: ਟੀਮ ਇੰਡੀਆ ਦੇ ਕ੍ਰਿਕਟਰ ਹਾਰਦਿਕ ਪੰਡਿਯਾ ਮੁੜ ਤੋਂ ਵਿਆਹ ਕਰਨ ਜਾ ਰਹੇ ਹਨ। ਸਾਲ 2020 ‘ਚ ਪੰਡਿਯਾ ਨੇ ਬਾਲੀਵੁੱਡ ਐਕਟਰਸ ਨਤਾਸ਼ਾ ਸਟੈਨਕੋਵਿਚ ਨਾਲ ਕੋਰਟ ਮੈਰਿਜ ਕੀਤੀ ਸੀ।

Hardik Pandya And Natasha stankovic Wedding: ਟੀਮ ਇੰਡੀਆ ਦੇ ਕ੍ਰਿਕਟਰ ਹਾਰਦਿਕ ਪੰਡਿਯਾ ਇਸ ਸਮੇਂ ਬ੍ਰੇਕ ‘ਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਪੰਡਿਯਾ ਮੁੜ ਵਿਆਹ ਕਰਨ ਲਈ ਤਿਆਰ ਹਨ। ਹਾਰਦਿਕ ਪੰਡਿਯਾ ਨੇ ਸਾਲ 2020 ਵਿੱਚ ਬਾਲੀਵੁੱਡ ਐਕਟਰਸ ਨਤਾਸ਼ਾ ਸਟੈਨਕੋਵਿਚ ਨਾਲ ਕੋਰਟ ਮੈਰਿਜ ਕੀਤੀ ਸੀ। ਇਹ ਜੋੜਾ ਇੱਕ ਬੱਚੇ ਅਗਸਤਿਆ ਦੇ ਮਾਤਾ-ਪਿਤਾ ਵੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਪੰਡਿਯਾ ਤੇ ਨਤਾਸ਼ਾ ਸਟੈਨਕੋਵਿਚ ਇੱਕ ਦੂਜੇ ਨਾਲ ਦੁਬਾਰਾ ਵਿਆਹ ਕਰਨ ਜਾ ਰਹੇ ਹਨ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਜੋੜਾ 14 ਫਰਵਰੀ ਨੂੰ ਉਦੈਪੁਰ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। ਹਾਰਦਿਕ ਪੰਡਿਯਾ ਅਤੇ ਨਤਾਸ਼ਾ ਸਟੈਨਕੋਵਿਚ ਦੇ ਵਿਆਹ ਦੀ ਰਸਮ 13 ਫਰਵਰੀ ਤੋਂ ਸ਼ੁਰੂ ਹੋਵੇਗੀ ਤੇ 16 ਤੱਕ ਚੱਲੇਗੀ।

ਸਾਹਮਣੇ ਆਇਆ ਇਹ ਵੱਡਾ ਅਪਡੇਟ – ਸੂਤਰ ਮੁਤਾਬਕ, ‘ਹਾਰਦਿਕ ਪੰਡਿਯਾ ਤੇ ਨਤਾਸ਼ਾ ਸਟੈਨਕੋਵਿਚ ਨੇ ਪਹਿਲਾਂ ਕੋਰਟ ‘ਚ ਵਿਆਹ ਕੀਤਾ ਸੀ। ਜਦੋਂ ਇਹ ਵਾਪਰਿਆ ਤਾਂ ਸਭ ਕੁਝ ਕਾਹਲੀ ਵਿੱਚ ਸੀ। ਉਦੋਂ ਤੋਂ ਹੀ ਉਨ੍ਹਾਂ ਦੇ ਮਨ ‘ਚ ਸ਼ਾਨਦਾਰ ਵਿਆਹ ਦਾ ਖਿਆਲ ਆਇਆ। ਸਾਰੇ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਸਮਾਗਮ ਵਿੱਚ ਹਲਦੀ, ਮਹਿੰਦੀ ਅਤੇ ਸੰਗੀਤ ਹੋਵੇਗਾ। ਇਹ ਵ੍ਹਾਈਟ ਵੈਡਿੰਗ ਹੋਣ ਜਾ ਰਿਹਾ ਹੈ ਅਤੇ ਇਸ ਦੀਆਂ ਤਿਆਰੀਆਂ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋ ਗਈਆਂ ਸੀ।

ਕੌਣ ਹੈ ਨਤਾਸ਼ਾ ਸਟੈਨਕੋਵਿਕ ? ਨਤਾਸ਼ਾ ਸਟੈਨਕੋਵਿਚ ਫਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਹ ਸਾਲ 2014 ਵਿੱਚ ਬਿੱਗ ਬੌਸ ਦੇ ਸੀਜ਼ਨ 8 ਵਿੱਚ ਨਜ਼ਰ ਆਈ ਸੀ। ਨਤਾਸ਼ਾ ਸੱਤਿਆਗ੍ਰਹਿ, ਡੈਡੀ ਤੇ ਫੁਕਰੇ ਰਿਟਰਨਜ਼ ਵਿੱਚ ਕੰਮ ਕਰ ਚੁੱਕੀ ਹੈ। 2018 ਵਿੱਚ, ਨਤਾਸ਼ਾ ਸ਼ਾਹਰੁਖ ਖ਼ਾਨ ਦੀ ਜ਼ੀਰੋ ਵਿੱਚ ਇੱਕ ਕੈਮਿਓ ਰੋਲ ਵਿੱਚ ਨਜ਼ਰ ਆਈ ਸੀ।

2019 ਵਿੱਚ, ਨਤਾਸ਼ਾ ਨੇ ਰਿਸ਼ੀ ਕਪੂਰ ਤੇ ਇਮਰਾਨ ਹਾਸ਼ਮੀ ਦੀ ਦ ਬਾਡੀ ਵਿੱਚ ਇੱਕ ਆਈਟਮ ਨੰਬਰ ਕੀਤਾ ਸੀ। ਨਤਾਸ਼ਾ ਸਟੈਨਕੋਵਿਕ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹੈ। ਨਤਾਸ਼ਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਨਤਾਸ਼ਾ ਆਪਣੀ ਹੌਟਨੈੱਸ ਅਤੇ ਗਲੈਮਰ ਲਈ ਜਾਣੀ ਜਾਂਦੀ ਹੈ।