ਸਿੱਖਾਂ ਦੀਆਂ ਬੀਬੀਆਂ ਕਹਿ ਰਹੀਆਂ ਹਨ ਕਿ ਜਦੋੰ ਕੋਈ ਸਾਡੇ ਗੁਰੂ ਨੂੰ ਹੱਥ ਪਾਵੇਗਾ ਅਸੀਂ ਨਹੀੰ ਬਖ਼ਸ਼ਾਂਗੇ। ਸਾਡੇ ਸਿੰਘਾਂ ਨੇ ਸੋਧਾ ਲਗਾਇਆ ਤੇ ਸਾਨੂੰ ਉਹਨਾਂ ਤੇ ਪੂਰਾ ਫ਼ਕਰ ਹੈ। ਇੱਕ ਬੀਬੀ ਤਾਂ ਨਿਹੰਗ ਸਿੰਘਾਂ ਨੂੰ ਕਹਿੰਦੀ ਸੁਣੀ ਗਈ ਕਿ ਤੁਸੀੰ ਕੋਈ ਟੈਨਸ਼ਨ ਨਾ ਲਵੋ ਭਾਵੇਂ ਨਿਹੰਗ ਚੜ੍ਹਦੀ ਕਲਾ’ਚ ਹੀ ਸਨ।

ਦੂਜੇ ਪਾਸੇ ਫੈਮਨਿਸਟ ਚਵਲਾਂ ਆਖ ਰਹੀਆਂ ਹਨ ਕਿ ਇਸ ਤਰਾਂ ਧਰਮ ਜਾਂ ਰੱਬ ਦੀ ਬੇਅਦਬੀ ਨਹੀੰ ਹੁੰਦੀ। ਆਖ ਰਹੀਆਂ ਹਨ ਉਹ ਧਰਮ ਕਾਹਦਾ ਜਿਸ ਦੀ ਰਾਖੀ ਕਰਨੀ ਪਵੇ। ਇਹ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਇਹ ਕਿਤਾਬ ਮਾਤਰ ਹੀ ਦੱਸਦੀਆਂ ਹਨ। ਕਿ ਇਸ ਤਰਾਂ ਬੇਅਦਬੀ ਨਾਲ ਕੁਝ ਨਹੀਂ ਹੁੰਦਾ।

ਇਹਨਾਂ ਅਖੌਤੀ ਫੈਮਨਿਸਟ ਚਵਲਾਂ ਨੂੰ ਨਾ ਤਾਂ ਗੁਰੂ ਦੇ ਦੈਵੀ ਸੁਹਜ ਦਾ ਅਹਿਸਾਸ ਹੈ ਅਤੇ ਨਾ ਹੀ ਸਿੱਖ ਔਰਤਾਂ ਦੇ ਉੱਚੇ ਕਿਰਦਾਰ ਤੇ ਅਣਖ ਇੱਜ਼ਤ ਦਾ ਅੰਨਦਾਜ਼ਾ। ਮੌਡਰਨ ਐਜੂਕੇਸ਼ਨ ਦੀ ਪੈਦਾਇਸ਼ ਇਹ ਚਵਲਾਂ ਨੂੰ ਆਪਣੀ ਇੱਜ਼ਤ ਵਰਗੀ ਹੀ ਗੁਰੂ ਦੀ ਅਜ਼ਮਤ ਲੱਗਦੀ ਹੈ ਉਸੇ ਹਿਸਾਬ ਨਾਲ ਆਪਣੇ ਆਪ ਨੂੰ ਸਭ ਤੋੰ ਦਾਨਿਸ਼ ਸਮਝ ਕੇ ਉਹਨਾਂ ਮਸਲਿਆਂ’ਚ ਗਿਆਨ ਘੋਟਦੀਆਂ ਹਨ ਜਿਸ ਵਾਰੇ ਇਹਨਾਂ ਨੂੰ ਕੱਖ ਦਾ ਪਤਾ ਨਹੀਂ।
– ਸਤਵੰਤ ਸਿੰਘ

ਕਾਮਰੇਡ ਕਹਿੰਦੇ ਕਣ ਕਣ ਚ ਪ੍ਰਮਾਤਮਾਂ ਵੱਸਦਾ ਹੈ ਅਖੇ ਸਿੱਖਾਂ ਨੇਂ ਬੇਅਦਬੀ ਦਾ ਦੋਸ਼ੀ ਸੋਧ ਕੇ ਪ੍ਰਮਾਤਮਾ ਦਾ ਕ ਤ ਲ ਕਰਤਾ .. ਪਹਿਲਾਂ ਇਹ ਦੱਸੋ ਕਿ ਜਿਹੜਾ ਗੋਰਾ ਭਗਤ ਸਿੰਘ ਨੇਂ ਮਾਰਿਆ ਸੀ ਤੇ ਚੰਨਣ ਸਿੰਘ ਨਿਹੱਥਾ ਸਿਪਾਹੀ ਉਹਨਾਂ ਵਿੱਚ ਵੀ ਪ੍ਰਮਾਤਮਾ ਵੱਸਦਾ ਸੀ ਜਾਂ ਓਹ ਦੋਵੇਂ ਲੱਕੜ ਦੇ ਸਨ ? ਜੇ ਉਹਨਾਂ ਦਾ ਕ ਤ ਲ ਜਾਇਜ ਹੈ ਫਿਰ ਅੱਜ ਕੀ ਮਾਂ ਮਰ ਗਈ ਤੁਹਾਡੀ ? ਅਖੇ ਗਰੀਬਾਂ ਨੂੰ ਮਾਰਦੇ ਹੋ ਤਗੜੇ ਨਾਲ ਪੰਗੇ ਲਓ .. ਤਗੜੇ ਵੀ ਬਥੇਰੇ ਮਾਰੇ ਸੀ ਓਦੋਂ ਤੁਸੀ ਕਹਿੰਦੇ ਸੀ ਕਿ ਸਾਡੀ ਮਾਂ ਇੰਦਰਾ ਮਾਰਤੀ .. ਕਿਸੇ ਪਾਸੇ ਤਾਂ ਲਗਜੋ ਚਵਲੋ .. ਜਿਹੜੇ ਕਹਿੰਦੇ ਸੀ ਨਿਹੰਗ ਵਿਹਲੜ ਆ ਇਹ ਬੇਅਦਬੀ ਦਾ ਇਨਸਾਫ ਕਰਨ ਅੱਜ ਉਹਨਾਂ ਕੀਤਾ ਤੇ ਇਹ ਮਕਾਣੇ ਜਾਣ ਵਾਲੀਆਂ ਬੀਬੀਆਂ ਵਾਂਗ ਪਿੱਟਣ ਪਾ ਕੇ ਬੈਠ ਗਏ .. ਸੋ ਕਾਮਰੇਡੋ ਮੁੱਕਦੀ ਗੱਲ ਤੁਸੀ ਸਿੱਖੀ ਖਿਲਾਫ ਭੁਗਤਣਾ ਸਹੀ ਗਲਤ ਦਾ ਪੈਮਾਨਾ ਕੋਈ ਨਹੀਂ ਤੁਹਾਡਾ … ਜਿਹੜੇ ਪੁੱਛਦੇ ਸਨ ਕਿ ਕਾਮਰੇਡਾਂ ਦਾ ਸੋਧਾ ਕਿਉ ਲਗਦਾ ਸੀ ਖਾੜਕੂਆਂ ਵੱਲੋਂ ਉਹ ਆਪ ਹੀ ਵੇਖ ਲੈਣ …।
– ਅਮ੍ਰਿਤਪਾਲ ਸਿੰਘ