ਸਾਹਮਣੇ ਆਈ Sanjay Leela Bhansali ਦੀ ਅਗਲੀ ਫਿਲਮ Heeramandi ਦੀ ਪਹਿਲੀ ਝਲਕ, ਪੋਸਟਰ ‘ਤੇ ਨਜ਼ਰ ਆਈਆਂ ਹਸੀਨਾਵਾਂ ਨੇ ਲੁੱਟਿਆ ਦਿਲ

Sanjay Leela Bhansali ਬਾਲੀਵੁੱਡ ਦੇ ਟੌਪ ਡਾਇਰੈਕਟਰਸ ‘ਚ ਗਿਣੇ ਜਾਂਦੇ ਹਨ। ਹੁਣ ਇਹ ਦਿੱਗਜ ਡਾਇਰੈਕਟਰ ਆਪਣਾ ਅਗਲਾ ਪ੍ਰੋਜੈਕਟ ਰਿਲੀਜ਼ ਕਰਨ ਲਈ ਤਿਆਰ ਹੈ। ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ‘ਹੀਰਾਮੰਡੀ’ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।

Heeramandi First Look by Sanjay Leela Bhansali: ‘ਹਮ ਦਿਲ ਦੇ ਚੁਕੇ ਸਨਮ’, ‘ਰਾਮ ਲੀਲਾ’, ‘ਬਾਜੀਰਾਓ ਮਸਤਾਨੀ’ ਤੇ ‘ਗੰਗੂਬਾਈ ਕਾਠੀਆਵਾੜੀ’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਹੁਣ ਆਪਣਾ ਨਵਾਂ ਪ੍ਰੋਜੈਕਟ ਰਿਲੀਜ਼ ਕਰਨ ਲਈ ਤਿਆਰ ਹੈ, ਉਸਦੀ ਨਵੀਂ ਫਿਲਮ ਲਈ ਤਿਆਰ ਹਨ। ਦੱਸ ਦੇਈਏ ਕਿ ਇਹ ਨਿਰਦੇਸ਼ਕ ਆਪਣੀ ਨਵੀਂ ਫਿਲਮ ਨਾਲ OTT ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਹਨ।

ਸੰਜੇ ਲੀਲਾ ਭੰਸਾਲੀ ਦੀ ਨਵੀਂ ਫਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ ਤੇ ਇਸ ਫਿਲਮ ‘ਚ ਜ਼ਿਆਦਾਤਰ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨਾਲ ਸੰਜੇ ਲੀਲਾ ਭੰਸਾਲੀ ਨੇ ਪਹਿਲਾਂ ਕੰਮ ਨਹੀਂ ਕੀਤਾ ਹੈ। ਦੱਸ ਦੇਈਏ ਕਿ ਇਸ ਫਿਲਮ ਦੇ ਪਹਿਲੇ ਲੁੱਕ ਵਿੱਚ ਤੁਹਾਨੂੰ ਇੱਕ ਮਸ਼ਹੂਰ ਟੈਲੀਵਿਜ਼ਨ ਐਕਟਰਸ ਵੀ ਨਜ਼ਰ ਆਵੇਗੀ। ਆਓ ਜਾਣਦੇ ਹਾਂ ਸੰਜੇ ਲੀਲਾ ਭੰਸਾਲੀ ਦੀ ਨਵੀਂ ਫਿਲਮ ਕਿਸ ਬਾਰੇ ਹੈ ਤੇ ਇਸ ‘ਚ ਕਿਹੜੇ ਸਟਾਰਸ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ।

ਦੱਸ ਦੇਈਏ ਕਿ ਸੰਜੇ ਲੀਲਾ ਭੰਸਾਲੀ ਦੀ ਅਗਲੀ ਫਿਲਮ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ‘Heeramandi’ ਹੈ। ਇਸ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਫਿਲਮ ਦੀ ਪਹਿਲੀ ਝਲਕ ‘ਚ ਇਸ ਦੇ ਮੋਸ਼ਨ ਪੋਸਟਰ ‘ਚ ਇਹ ਜ਼ਰੂਰ ਲਿਖਿਆ ਗਿਆ ਹੈ ਕਿ ਕਹਾਣੀ ਉਸ ਸਮੇਂ ਦੀ ਹੈ ਜਦੋਂ ‘ਕੋਠੇਵਾਲੀਆਂ ਵੀ ਰਾਣੀਆਂ ਹੁੰਦੀਆਂ ਸੀ।’ (When courtesans were queens)

‘ਹੀਰਾਮੰਡੀ’ ਦੇ ਪੋਸਟਰ ‘ਚ ਤੁਸੀਂ ਮੁੱਖ ਤੌਰ ‘ਤੇ ਪੰਜ ਐਕਟਰਸ ਨੂੰ ਦੇਖ ਸਕਦੇ ਹੋ। ਫਿਲਮ ‘ਚ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਦੀ ਗੱਲ ਕਰੀਏ ਤਾਂ ਫਿਲਮ ‘ਚ ਮਨੀਸ਼ਾ ਕੋਇਰਾਲਾ, ਅਦਿਤੀ ਰਾਓ ਹੈਦਰੀ, ਸੋਨਾਕਸ਼ੀ ਸਿਨਹਾ, ਰਿਚਾ ਚੱਢਾ ਅਤੇ ਸ਼ਰਮੀਨ ਸੇਗਲ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਦੱਸ ਦੇਈਏ ਕਿ ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ਦੇ ਪੋਸਟਰ ਵਿੱਚ ਟੀਵੀ ਐਕਟਰਸ ਸੰਜੀਦਾ ਸ਼ੇਖ ਵੀ ਨਜ਼ਰ ਆ ਰਹੀ ਹੈ।