Jasmine Sandlas ਨੇ ਫੈਨਸ ਨੂੰ ਕੀਤਾ ਹੈਰਾਨ, ਗਜ਼ਬ ਦਾ ਟ੍ਰਾਂਸਫਰਮੈਂਸਨ ਵੇਖ ਹੋ ਜਾਓਗੇ ਹੈਰਾਨ

Jasmine Sandlas ਦੀਆਂ ਹਾਲੀਆ ਪੋਸਟਾਂ ਚੋਂ ਇੱਕ ਨੇ ਉਸ ਦੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਜੈਸਮੀਨ ਵਲੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਉਹ ਬੈਕਗ੍ਰਾਉਂਡ ਵਿੱਚ ਆਪਣੇ ਸੁਪਰਹਿੱਟ ਟਰੈਕ ‘Bamb Jatt’ ‘ਤੇ ਨੱਚਦੀ ਦਿਖਾਈ ਦੇ ਰਹੀ ਹੈ।

Jasmine Sandlas Transformation: ਪੰਜਾਬੀ ਸਿੰਗਰ Jasmine Sandlas ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਨਾਲ ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਬਣੀ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਕਾਰਨ ਜੈਸਮੀਨ ਆਪਣੀ ਡੈਲੀ ਲਾਈਫ ਦੀਆਂ ਅਪਡੇਟਸ ਆਪਣੇ ਫੈਨਸ ਤੇ ਫੋਲੋਅਰਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਉਸ ਦੀਆਂ ਹਾਲੀਆ ਪੋਸਟਾਂ ਚੋਂ ਇੱਕ ਨੇ ਉਸ ਦੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਜੈਸਮੀਨ ਵਲੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਉਹ ਬੈਕਗ੍ਰਾਉਂਡ ਵਿੱਚ ਆਪਣੇ ਸੁਪਰਹਿੱਟ ਟਰੈਕ ‘Bamb Jatt’ ‘ਤੇ ਨੱਚਦੀ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਜੈਸਮੀਨ ਨੂੰ ਬਲੈਕ ਐਂਡ ਵ੍ਹਾਈਟ ਡਰੈੱਸ ਪਹਿਨੀ ਦੇਖਿਆ ਜਾ ਸਕਦਾ ਹੈ। ਅਸਲ ਵਿੱਚ, ਇਹ ਉਹੀ ਡਰੈੱਸ ਹੈ ਜੋ ਉਸਨੇ ਟਰੈਕ ਵਿੱਚ ਵੀ ਪਾਈ ਸੀ।

ਪੋਸਟ ਦੇ ਨਾਲ Jasmine ਨੇ ਇੱਕ ਲੰਮਾ ਕੈਪਸ਼ਨ ਦਿੱਤਾ। ਸਿੰਗਰ ਨੇ ‘ਫੁੱਲ ਸਰਕਲ ਵਾਈਬਸ’ ਕਹਿੰਦੇ ਹੋਏ, ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਲਿਖਿਆ, “ਪਿਛਲੇ 7 ਸਾਲ ਵੱਡੀ ਸੰਸਾਰਕ ਸਫਲਤਾ, ਵਿਸ਼ਵ ਭਰ ਦੇ ਮੇਰੇ ਪੰਜਾਬੀ ਲੋਕਾਂ ਤੋਂ ਪ੍ਰਮਾਣਿਕਤਾ, ਮੇਰੇ ਪ੍ਰਸ਼ੰਸਕਾਂ ‘ਤੇ ਡੂੰਘਾ ਪ੍ਰਭਾਵ, ਚਰਿੱਤਰ ਨਿਰਮਾਣ ਦੇ ਸਬਕ, ਜ਼ਰੂਰੀ ਭਟਕਣਾ, ਮਿੱਠੇ ਵਿਸ਼ਵਾਸਘਾਤ ਨਾਲ ਭਰੇ ਹੋਏ ਸੀ।

ਕੌੜੇ ਅਹਿਸਾਸ, ਇਮਾਨਦਾਰ ਗੱਲਬਾਤ, ਪਰਦੇ ਪਿੱਛੇ ਮੇਰੀ ਟੀਮ, ਮੇਰੀ ਮਾਂ ਦਾ ਮਾਣ, ਮੇਰੇ ਭੈਣ-ਭਰਾ ਦੀ ਵਫ਼ਾਦਾਰੀ, ਦੋਸਤ ਜੋ ਰੁਕੇ ਅਤੇ ਸਭ ਤੋਂ ਵੱਧ ਇਸ ਸਭ ਦੇ ਹੇਠਾਂ ਟਿੰਨੀ ਨੂੰ ਲੱਭਣਾ। ਤੁਹਾਡੇ ਵਿੱਚੋਂ ਹਰ ਇੱਕ ਨੂੰ ਪਿਆਰ ਭੇਜਣਾ ਤੇ ਅਜੇ ਵੀ ਮੇਰੇ ਲਈ ਬਹੁਤ ਕੁਝ ਬਾਕੀ ਹੈ। ਵਾਹਿਗੁਰੂ, ਕਿਰਪਾ ਕਰਕੇ ਮੇਰੀ ਰੱਖਿਆ ਕਰੋ। ਮੈਂ ਫਿਰ ਤਿਆਰ ਹਾਂ।”

ਇਸ ਤੋਂ ਪਹਿਲਾਂ ਗਾਇਕਾ ਵੱਲੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਹ ਯੈਲੋ ਕਲਰ ਦੇ ਲਹਿੰਗੇ ਵਿੱਚ ਦਿਖਾਈ ਦੇ ਰਹੀ ਹੈ। ਜੈਸਮੀਨ ਦੀਆਂ ਇਹ ਤਸਵੀਰਾਂ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਹੀਆਂ ਹਨ।

ਦੱਸ ਦੇਈਏ ਕਿ ਅਕਸਰ ਆਪਣੇ ਬੋਲਡ ਅਤੇ ਹੋਟ ਅੰਦਾਜ਼ ਵਿੱਚ ਨਜ਼ਰ ਆਉਣ ਵਾਲੀ ਜੈਸਮੀਨ ਦਾ ਇਹ ਲੁੱਕ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਜਿਸ ਨੂੰ ਦੇਖ ਪ੍ਰਸ਼ੰਸ਼ਕ ਵੀ ਹੈਰਾਨ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਜੈਸਮੀਨ ਦਾ ਗਿੱਪੀ ਗਰੇਵਾਲ ਨਾਲ ਗੀਤ ‘ਜ਼ਹਿਰੀ ਵੇ’ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਹ ਗੀਤ ਫਿਲਮ ‘ਮਿੱਤਰਾਂ ਦਾ ਨਾ ਚੱਲਦਾ’ ਦਾ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਨਾਲ ਐਕਟਰਸ ਤਾਨੀਆ ਨਜ਼ਰ ਆਵੇਗੀ।