ਪੰਜਾਬੀ ਸਿੰਗਰ-ਐਕਟਰ Parmish Verma ਨੇ ਖਰੀਦੀ Mercedes-Benz AMG G63, ਫੈਨਸ ਨਾਲ ਵੀਡੀਓ ਸ਼ੇਅਰ ਕਰ ਦਿੱਤੀ ਖੁਸ਼ਖਬਰੀ

Parmish Verma New Car: ਗੱਲ ਕਰ ਰਹੇ ਹਾਂ ਲਗਜ਼ਰੀ ਲਾਈਫ ਅਤੇ ਮਹਿੰਗੀਆਂ ਗੱਡੀਆਂ ਦੇ ਸ਼ੌਕਿਨ ਪਰਮੀਸ਼ ਵਰਮਾ ਦੀ। ਜਿਨ੍ਹਾਂ ਨੇ ਹਾਲ ਹੀ ‘ਚ ਇੱਕ ਹੋਰ ਲਗਜ਼ਰੀ ਕਾਰ ਖਰੀਦੀ ਹੈ।

ਪੰਜਾਬੀ ਸਿੰਗਰ-ਐਕਟਰ Parmish Verma ਨੇ ਖਰੀਦੀ Mercedes-Benz AMG G63, ਫੈਨਸ ਨਾਲ ਵੀਡੀਓ ਸ਼ੇਅਰ ਕਰ ਦਿੱਤੀ ਖੁਸ਼ਖਬਰੀ

Parmish buy Mercedes-Benz AMG G63: ਜਦੋਂ ਪੰਜਾਬੀ ਮਨੋਰੰਜਨ ਉਦਯੋਗ ਦੀ ਗੱਲ ਆਉਂਦੀ ਹੈ, ਤਾਂ ਇਹ ਬ੍ਰਾਂਡਡ ਕਾਰਾਂ ਤੇ ਹੋਰ ਚੀਜ਼ਾਂ ਦਾ ਕਾਫੀ ਕਰੈਜ਼ ਵੇਖਣ ਨੂੰ ਮਿਲਦਾ ਹੈ। ਤੇ ਇਸ ਲਈ ਅਕਸਰ ਸੰਗੀਤ ਵੀਡੀਓਜ਼ ਵਿੱਚ ਲਗਜ਼ਰੀ ਕਾਰਾਂ ਤੇ iPhones ਅਤੇ ਹੋਰ ਬ੍ਰਾਂਡ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਪਰ ਇੱਥੇ ਅਸੀਂ ਕਿਸੇ ਮਿਊਜ਼ਿਕ ਵੀਡੀਓ ਜਾਂ ਪ੍ਰੋਜੈਕਟ ਦੀ ਗੱਲ ਨਹੀਂ ਕਰ ਰਹੇ।

ਅੱਜ ਗੱਲ ਕਰ ਰਹੇ ਹਾਂ ਲਗਜ਼ਰੀ ਲਾਈਫ ਅਤੇ ਮਹਿੰਗੀਆਂ ਗੱਡੀਆਂ ਦੇ ਸ਼ੌਕਿਨ ਪਰਮੀਸ਼ ਵਰਮਾ ਦੀ। ਜਿਨ੍ਹਾਂ ਨੇ ਹਾਲ ਹੀ ‘ਚ ਇੱਕ ਹੋਰ ਲਗਜ਼ਰੀ ਕਾਰ ਖਰੀਦੀ ਹੈ। ਦੱਸ ਦਈਏ ਕਿ ਪਰਮੀਸ਼ ਵਰਮਾ ਹਾਲ ਹੀ ਵਿੱਚ ਇੱਕ Mercedes G-Wagon ਦੇ ਮਾਲਕ ਬਣੇ ਹਨ। ਜੀ ਹਾਂ, ਪਰਮੀਸ਼ ਨੇ ਇੱਕ ਮਰਸੀਡੀਜ਼-ਬੈਂਜ਼ AMG G63 ਖਰੀਦੀ ਹੈ। ਕਾਰ ਦੀ ਆਨ-ਰੋਡ ਕੀਮਤ ਲਗਪਗ 2.5 ਕਰੋੜ ਰੁਪਏ ਹੈ।

ਪਰਮੀਸ਼ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਹਨ। ਪਰਮੀਸ਼ ਦੇ ਇਹ ਲਗਜ਼ਰੀ ਕਾਰ ਬਲੈਕ ਕਲਰ ‘ਚ ਖਰੀਦੀ ਹੈ। ਪਰਮੀਸ਼ ਹੀ ਨਹੀਂ, ਸਗੋਂ ਲਾਡੀ ਚਾਹਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਰਮੀਸ਼ ਤੇ ਉਸ ਦੀ ਨਵੀਂ ਕਾਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਇਹ ਪਰਮੀਸ਼ ਦੀ ਦੂਜੀ ਜੀ ਵੈਗਨ ਹੈ ਅਤੇ ਹੁਣ ਇਸ ਨਾਲ ਉਸ ਦਾ ਬ੍ਰਾਂਡਿਡ ਤੇ ਲਗਜ਼ਰੀ ਕਾਰਾਂ ਲਈ ਪਿਆਰ ਸਾਫ਼ ਹੋ ਗਿਆ ਹੈ। ਕਲਾਕਾਰ ਕੋਲ ਪਹਿਲਾਂ ਹੀ ਟਾਟਾ ਸਫਾਰੀ (Tata Safari), ਕਸਟਮਾਈਜ਼ਡ ਰੋਲਸ ਰਾਇਸ ਵ੍ਰੈਥ (customised Rolls Royce Wraith), ਬੈਂਟਲੇ (Bentley) ਤੇ ਹੋਰ ਗੱਡੀਆਂ ਦੀ ਸ਼ਾਨਦਾਰ ਕਲੈਕਸ਼ਨ ਹੈ। ਉਹ ਇੰਸਟਾਗ੍ਰਾਮ ‘ਤੇ ਆਪਣੇ ਫੈਨਸ ਤੇ ਫੋਲੋਅਰਜ਼ ਨਾਲ ਆਪਣੀਆਂ ਖੂਬਸੂਰਤ ਕਾਰਾਂ ਦੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ।