ਅਕਸ਼ੈ ਕੁਮਾਰ ਛੱਡਣਗੇ ਕੈਨੇਡਾ ਦੀ ਨਾਗਰਿਕਤਾ, ਬੋਲੇ- ‘ਮੇਰੇ ਲਈ ਇੰਡੀਆ ਹੀ ਸਭ ਕੁਝ ਏ’

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਕੈਨੇਡੀਅਨ ਨਾਗਰਿਕਤਾ ਛੱਡਣ ਦਾ ਫੈਸਲਾ ਕੀਤਾ ਹੈ। ਦਰਅਸਲ, ਹਰ ਫਿਲਮ ਦੇ ਜਾਰੀ ਹੋਣ ਵੇਲੇ ਅਭਿਨੇਤਾ ਕੈਨੇਡੀਅਨ ਨਾਗਰਿਕਤਾ ਲਈ ਟ੍ਰੋਲ ਕੀਤਾ ਗਿਆ ਹੈ। ਉਸਨੂੰ ਸੋਸ਼ਲ ਮੀਡੀਆ ਤੇ ਚੰਗਾ ਅਤੇ ਮਾੜਾ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ‘ਸੈਲਫੀ’ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਭਾਰਤ ਦੇ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਹੈ ਅਤੇ ਉਹ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡੇਗਾ।

ਅਕਸ਼ੈ ਕੁਮਾਰ ਨੇ ਏਜੇ ਟਕੇ ਲਈ ਇਕ ਇੰਟਰਵਿਊ ਵਿਚ ਕਿਹਾ, “ਜਦੋਂ ਲੋਕ ਕੈਨੇਡੀਅਨ ਨਾਗਰਿਕਤਾ ਬਾਰੇ ਸਵਾਲ ਕਰਦੇ ਹਨ ਤਾਂ ਮੈਂ ਮੈਨੂੰ ਚੰਗਾ ਅਤੇ ਮਾੜਾ ਕਹਿੰਦੇ ਹਨ… ਜੋ ਵੀ ਮੈਂ ਕਮਾਇਆ, ਇਥੋਂ ਹੀ ਮਿਲਿਆ ਹੈ , ਮੈਨੂੰ ਇਥੋਂ ਹੀ ਮਿਲਿਆ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਭਾਰਤ ਨੂੰ ਇਹ ਸਭ ਵਾਪਸ ਦੇਣ ਦਾ ਮੌਕਾ ਮਿਲ ਰਿਹਾ ਹੈ ਜਦੋਂ ਲੋਕ ਕੁਝ ਵੀ ਜਾਣੇ ਬਿਨਾਂ ਕੁਝ ਕਹਿੰਦੇ ਹਨ ….। “

ਅਕਸ਼ੈ ਕੁਮਾਰ ਦਾ ਕਹਿਣਾ ਹੈ, “ਜਦੋਂ ਮੈਂ 15 ਤੋਂ ਵੱਧ ਫਲਾਪ ਫਿਲਮਾਂ ਦਿੱਤੀਆਂ ਸਨ। ਇਹ 1990 ਦੇ ਦਹਾਕੇ ਦੀ ਗੱਲ ਹੈ। ਮੇਰੀਆਂ ਫਿਲਮਾਂ ਦੇ ਖਰਾਬ ਬਾਕਸ ਆਫਿਸ ਪ੍ਰਦਰਸ਼ਨ ਨੇ ਮੈਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਲਈ ਪ੍ਰੇਰਿਤ ਕੀਤਾ। ਦਰਅਸਲ ਮੈਂ ਪ੍ਰੇਸ਼ਾਨ ਸੀ। ਮੇਰੀਆਂ ਫਿਲਮਾਂ ਚੱਲ ਨਹੀਂ ਰਹੀਆਂ ਸਨ ਤੇ ਮੈਂ ਕੰਮ ਕਰਨਾ ਸੀ। ਉਦੋਂ ਮੈਂ ਸਲਾਹ ਲੈਣ ਲਈ ਆਪਣੇ ਦੋਸਤ ਕੋਲ ਗਿਆ। ਮੇਰਾ ਦੋਸਤ ਕੈਨੇਡਾ ਵਿੱਚ ਰਹਿੰਦਾ ਹੈ। ਉਸ ਨੇ ਕਿਹਾ, ‘ਇਥੇ ਆ ਜਾ’। ਮੈਂ ਨਾਗਰਿਕਤਾ ਲਈ ਅਪਲਾਈ ਕੀਤੀ ਤੇ ਮੈਨੂੰ ਮਿਲ ਗਈ।

ਅਕਸ਼ੈ ਨੇ ਅੱਗੇ ਕਿਹਾ ਕਿ ਮੇਰੀ ਕਿਸਮਤ ਚੰਗੀ ਸੀ। 15 ਫਿਲਮਾਂ ਫਲਾਪ ਮਗਰੋਂ ਦੋ ਫਿਲਮਾਂ ਸੁਪਰਹਿਟ ਹੋ ਗਈਆਂ। ਮੇਰੇ ਦੋਸਤ ਨੇ ਕਿਹਾ ਕਿ ਵਾਪਸ ਜਾ, ਫਿਰ ਕੰਮ ਕਰ। ਮੈਨੂੰ ਕੁਝ ਹੋਰ ਫਿਲਮਾਂ ਮਿਲਣ ਲੱਗੀਆਂ।

ਇਹ ਵੀ ਪੜ੍ਹੋ : ਹੈਰਾਨ ਕਰਨ ਵਾਲਾ ਮਾਮਲਾ, ਮਾਂ ਦੇ ਢਿੱਡ ‘ਚ 5 ਮਹੀਨੇ ਦਾ ਭਰੂਣ ਗਰਭਵਤੀ! ਸੋਚਾਂ ‘ਚ ਪਏ ਡਾਕਟਰ

ਮੈਂ ਭੁਲ ਗਿਆ ਕਿ ਮੇਰੇ ਕੋਲ ਪਾਸਪੋਰਟ ਕਿੱਥੇ ਦਾ ਹੈ? ਮੈਂ ਕਦੇ ਇਸ ਬਾਰੇ ਸੋਚਿਆ ਹੀ ਨਹੀਂ। ਪਰ ਹਾਂ ਹੁਣ ਮੈਂ ਆਪਣੇ ਪਾਸਪੋਰਟ ਨੂੰ ਬਦਲਵਾਉਣ ਲਈ ਦੇ ਦਿੱਤਾ ਹੈ। ਦੱਸ ਦੇਈਏ ਕਿ ਭਲਕੇ ਯਾਨੀ 24 ਫਰਵਰੀ ਨੂੰ ਅਕਸ਼ੈ ਕੁਮਾਰ ਦੀ ਫਿਲਮ ‘ਸੇਲਫੀ’ ਸਿਨਮੇਘਰਾਂ ਵਿੱਚ ਦਸਤਕ ਦੇਣ ਵਾਲੀ ਹੈ। ਇਸ ਫਿਲਮ ਵਿੱਚ ਅਕਸ਼ੈ ਨਾਲ ਇਮਰਾਨ ਹਾਸ਼ਮੀ ਵੀ ਅਹਿਮ ਰੋਲ ‘ਚ ਹੈ।