Rakhi Sawant Bridal look amid divorce row: ਹਾਲ ਹੀ ਵਿੱਚ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਅਤੇ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਅਦਾਕਾਰਾ ਰਾਖੀ ਸਾਵੰਤ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਭਿਨੇਤਰੀ ਬ੍ਰਾਈਡਲ ਲੁੱਕ ‘ਚ ਨਜ਼ਰ ਆ ਰਹੀ ਹੈ।

Rakhi Sawant Bridal look amid divorce row: ਹਾਲ ਹੀ ਵਿੱਚ ਸਾਬਕਾ ਬਿੱਗ ਬੌਸ ਮੁਕਾਬਲੇਬਾਜ਼ ਅਤੇ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਅਦਾਕਾਰਾ ਰਾਖੀ ਸਾਵੰਤ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਭਿਨੇਤਰੀ ਬ੍ਰਾਈਡਲ ਲੁੱਕ ‘ਚ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਪ੍ਰਸੰਸ਼ਕਾਂ ਵੱਲੋਂ ਰਾਖੀ ਦਾ ਇਕ ਵਾਰ ਫਿਰ ਵਿਆਹ ਦੀਆਂ ਆਸ਼ੰਕਾਵਾਂ ਜਤਾਈਆਂ ਜਾ ਰਹੀਆਂ ਹਨ।

ਰਾਖੀ ਸਾਵੰਤ ਨੇ ਫਿਰ ਤੋਂ ਬ੍ਰਾਈਡਲ ਆਊਟਫਿਟ ਪਹਿਨਿਆ ਹੈ-ਬਾਲੀਵੁੱਡ ਫਿਲਮ ਸਟਾਰ ਰਾਖੀ ਸਾਵੰਤ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਹੀਆਂ ਹਨ। ਅਦਾਕਾਰਾ ਰਾਖੀ ਸਾਵੰਤ ਇੱਕ ਵਾਰ ਫਿਰ ਦੁਲਹਨ ਦੇ ਰੂਪ ਵਿੱਚ ਨਜ਼ਰ ਆਈ ਹੈ।

ਆਪਣੇ ਪਤੀ ਆਦਿਲ ਖਾਨ ਦੁਰਾਨੀ ਨਾਲ ਘਰੇਲੂ ਹਿੰਸਾ ਦੇ ਕੇਸ ਵਿੱਚ ਅਦਾਲਤ ਦੇ ਚੱਕਰ ਕੱਟ ਰਹੀ ਅਦਾਕਾਰਾ ਰਾਖੀ ਸਾਵੰਤ ਦਾ ਇਹ ਲੁੱਕ ਦੇਖ ਕੇ ਲੋਕ ਵੀ ਦੰਗ ਰਹਿ ਗਏ। ਅਦਾਕਾਰਾ ਰਾਖੀ ਸਾਵੰਤ ਦੇ ਇਸ ਲੁੱਕ ਨੇ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਦਿੱਤੀ ਹੈ।

ਰਾਖੀ ਸਾਵੰਤ ਦੇ ਬ੍ਰਾਈਡਲ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਨਾਲ ਹੀ, ਲੋਕ ਹੈਰਾਨ ਹਨ ਕਿ ਅਭਿਨੇਤਰੀ ਨੇ ਦੁਲਹਨ ਦੀ ਤਰ੍ਹਾਂ ਕਿਉਂ ਸਜਾਇਆ ਹੈ। ਕੀ ਉਹ ਤੀਜੀ ਵਾਰ ਵਿਆਹ ਕਰਨ ਜਾ ਰਹੀ ਹੈ? ਇੱਥੇ ਦੇਖੋ ਅਦਾਕਾਰਾ ਰਾਖੀ ਸਾਵੰਤ ਦੀਆਂ ਤਾਜ਼ਾ ਤਸਵੀਰਾਂ।