Asim Riaz: ਆਸਿਮ ਰਿਆਜ਼ ਦਾ ਬਿਆਨ, ‘ਪਲਾਨਿੰਗ ਤਹਿਤ ਸਿਧਾਰਥ ਸ਼ੁਕਲਾ ਬਣਿਆ ਬਿੱਗ ਬੌਸ 13 ਦਾ ਜੇਤੂ’, ਦੇਖੋ ਕੀ ਬੋਲੀ ਸ਼ਹਿਨਾਜ਼
Shehnaaz Gill On Asim Riaz Statement: ਹਾਲ ਹੀ ਵਿੱਚ ਅਭਿਨੇਤਾ ਆਸਿਮ ਰਿਆਜ਼ ਨੇ ਸਿਧਾਰਥ ਸ਼ੁਕਲਾ ਬਾਰੇ ਇੱਕ ਬਿਆਨ ਦਿੱਤਾ ਹੈ ਕਿ ਉਹ ਯੋਜਨਾ ਦੇ ਅਨੁਸਾਰ BB 13 ਦੇ ਵਿਜੇਤਾ ਬਣ ਗਏ ਹਨ। ਹੁਣ ਸ਼ਹਿਨਾਜ਼ ਗਿੱਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ।
Shehnaaz Gill Reacts On Asim Riaz Statement On Sidharth: ‘ਬਿੱਗ ਬੌਸ 13’ ਦੇ ਰਨਰਅੱਪ ਰਹਿ ਚੁੱਕੇ ਅਦਾਕਾਰ ਆਸਿਮ ਰਿਆਜ਼ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹੈ। ਉਸ ਨੇ ਆਪਣੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਅਤੇ ‘ਬਿੱਗ ਬੌਸ’ ਦੇ ਮੇਕਰਸ ‘ਤੇ ਕਾਫੀ ਜ਼ਿਆਦਾ ਭੜਾਸ ਕੱਢੀ ਹੈ। ਚਾਰੇ ਪਾਸੇ ਆਸਮਿ ਦੇ ਇਸ ਬਿਆਨ ਦੀ ਚਰਚਾ ਹੋ ਰਹੀ ਹੈ। ਹਾਲ ਹੀ ‘ਚ ਆਸਿਮ ਨੇ ਕਿਹਾ ਸੀ ਕਿ ਸਿਧਾਰਥ ਦਾ ‘ਬਿੱਗ ਬੌਸ 13’ ਜਿੱਤਣਾ ਇਕ ਪਲਾਨ ਸੀ, ਜਿਸ ‘ਤੇ ਸ਼ਹਿਨਾਜ਼ ਗਿੱਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਸਿਧਾਰਥ ਸ਼ੁਕਲਾ ਬਾਰੇ ਆਸਿਮ ਦਾ ਬਿਆਨ-ਸਿਧਾਰਥ ਕੰਨਨ ਨਾਲ ਗੱਲਬਾਤ ‘ਚ ਆਸਿਮ ਰਿਆਜ਼ ਨੇ ‘ਬਿੱਗ ਬੌਸ’ ਮੇਕਰਸ ‘ਤੇ ਆਪਣਾ ਗੁੱਸਾ ਕੱਢਿਆ। ਉਸਨੇ ਕਿਹਾ ਸੀ, “ਮੇਰੇ ਸਮੇਂ ਦੌਰਾਨ ਬਿੱਗ ਬੌਸ ‘ਚ ਕੀ ਹੋਇਆ? ਉਹ ਨਹੀਂ ਚਾਹੁੰਦੇ ਸਨ ਕਿ ਮੈਂ ਜਿੱਤਾਂ। ਅੱਜ ਅਸੀਂ 15 ਮਿੰਟ ਲਈ ਆਨਲਾਈਨ ਵੋਟਿੰਗ ਖੋਲ੍ਹਾਂਗੇ, ਜੋ ਜਿੱਤਣਾ ਚਾਹੁੰਦਾ ਹੈ, ਜਿੱਤੋ। ਮੈਨੂੰ ਸਾਫ਼-ਸਾਫ਼ ਦੱਸੋ ਕਿ ਤੁਸੀਂ ਨਹੀਂ ਚਾਹੁੰਦੇ ਸੀ ਕਿ ਮੈਂ ਜਿੱਤਾਂ। ਕੋਈ ਗੱਲ ਨਹੀਂ, ਤੁਸੀਂ ਇਹ ਇੰਨਾ ਸਪੱਸ਼ਟ ਕਰ ਦਿੱਤਾ ਹੈ ਕਿ ਸਾਨੂੰ ਇਸ ‘ਤੇ ਭਰੋਸਾ ਕਰਨਾ ਪਿਆ।”
Some people still don’t understand sher ek hi hai aur ek hi rehta hai😂
— Shehbaz Badesha (@ShehbazBadesha) February 26, 2023
ਸ਼ਹਿਨਾਜ਼ ਦੇ ਭਰਾ ਆਸਿਮ ਨੂੰ ਕਰਾਰਾ ਜਵਾਬ-ਆਸਿਮ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਲਈ ਮੁਸ਼ਕਿਲਾਂ ਵਧ ਗਈਆਂ ਹਨ, ਕਿਉਂਕਿ ਸਿਧਾਰਥ ਸ਼ੁਕਲਾ ਦੇ ਪ੍ਰਸ਼ੰਸਕ ਉਸ ਨੂੰ ਟ੍ਰੋਲ ਕਰ ਰਹੇ ਹਨ। ਇੱਥੋਂ ਤੱਕ ਕਿ ਸਿਧਾਰਥ ਦੇ ਕਰੀਬੀ ਸ਼ਹਿਨਾਜ਼ ਗਿੱਲ ਦੇ ਭਰਾ ਸ਼ਾਹਬਾਜ਼ ਨੇ ਵੀ ਆਸਿਮ ਦੇ ਇਸ ਬਿਆਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ਾਹਬਾਜ਼ ਨੇ ਸੋਸ਼ਲ ਮੀਡੀਆ ‘ਤੇ ਨਾਂ ਲਏ ਬਿਨਾਂ ਕਿਹਾ ਸੀ, ”ਕੁਝ ਲੋਕ ਅਜੇ ਵੀ ਇਹ ਨਹੀਂ ਸਮਝ ਪਾ ਰਹੇ ਹਨ ਕਿ ਸ਼ੇਰ ਇਕ ਹੀ ਹੈ ਅਤੇ ਇਕ ਹੀ ਰਹਿੰਦਾ ਹੈ।” ਹਰ ਕੋਈ ਸ਼ਹਿਨਾਜ਼ ਗਿੱਲ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਿਹਾ ਸੀ।
ਆਸਿਮ ਦੇ ਬਿਆਨ ‘ਤੇ ਸ਼ਹਿਨਾਜ਼ ਦੀ ਪ੍ਰਤੀਕਿਰਿਆ-ਹੁਣ ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਕ ਸ਼ਹਿਨਾਜ਼ ਗਿੱਲ ਨੇ ਸਿਧਾਰਥ ਨੂੰ ਲੈ ਕੇ ਆਸਿਮ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਇਕ ਸੂਤਰ ਦੇ ਹਵਾਲੇ ਨਾਲ ਪੋਰਟਲ ਨੇ ਲਿਖਿਆ ਹੈ ਕਿ ਸ਼ਹਿਨਾਜ਼ ਆਸਿਮ ਦੇ ਬਿਆਨ ‘ਤੇ ਨਹੀਂ ਬੋਲ ਰਹੀ ਕਿਉਂਕਿ ਉਹ ਜਾਣਦੀ ਹੈ ਕਿ ਲੋਕ ਸਿਧਾਰਥ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਹ ਨਫਰਤ ਕਰਨ ਵਾਲਿਆਂ ਨੂੰ ਜਵਾਬ ਦੇਣਾ ਜਾਣਦੇ ਹਨ। ਸ਼ਹਿਨਾਜ਼ ਨੇ ਇਸ ਮਾਮਲੇ ‘ਤੇ ਚੁੱਪੀ ਧਾਰਨ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦੀ 2 ਸਤੰਬਰ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।