Coachella 2023 ਦੇ ਦੂਜੇ ਦਿਨ ਦੀ ਪਰਫਾਰਮੈਂਸ ‘ਚ ਵੀ Diljit Dosanjh ਨੇ ਕੀਤਾ ਧਮਾਲ, ਲੋਕਾਂ ਨੂੰ ਭੰਗੜਾ ਪਾਉਂਣ ਲਈ ਕੀਤਾ ਮਜਬੂਰ, ਵੇਖੋ ਵੀਡੀਓ

Diljit Dosanjh performed Sahara stage at the Coachella 2023: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਕੋਚੇਲਾ 2023 ਦੂਜੇ ਵੀਕਐਂਡ ‘ਤੇ ਸਹਾਰਾ ਸਟੇਜ ‘ਤੇ ਆਪਣੇ ਫੇਮਸ ਟਰੈਕ ਪਟਿਆਲਾ ਪੈਗ, ਜੱਟ ਦਾ ਪਿਆਰ, ਕਲੈਸ਼ ਸਣੇ ਕਈ ਗਾਣਿਆਂ ਨਾਲ ਫੈਨਸ ਨੂੰ ਝੂਮਣ ਲਾ ਦਿੱਤਾ।

Diljit Dosanjh performed at the Coachella 2023 second weekend: ਦਿਲਜੀਤ ਦੋਸਾਂਝ ਨੇ ਕੋਚੇਲਾ 2023 ਦੇ ਦੂਜੇ ਵੀਕਐਂਡ ‘ਤੇ ਆਪਣੇ ਪ੍ਰਸਿੱਧ ਗਾਣਿਆਂ ਨਾਲ ਪ੍ਰਫਾਰਮੈਂਸ ਦਿੱਤੀ। ਪਿਛਲੇ ਹਫਤੇ, ਉਸਨੇ ਮਿਊਜ਼ਕ ਇਵੈਂਟ ‘ਚ ਪਰਫਾਰਮੈਂਸ ਦੇ ਕੇ ਇਤਿਹਾਸ ਰਚਿਆ ਸੀ।

ਦੱਸ ਦਈਏ ਕਿ ਇੱਥੇ ਪਰਫਾਰਮੈਂਸ ਦੇਣ ਵਾਲੇ ਪੰਜਾਬ ਦੇ ਪਹਿਲੇ ਸਿੰਗਰ ਬਣ ਕੇ ਦਿਲਜੀਤ ਨੇ ਜਿੱਥੇ ਇਤਿਹਾਸ ਰਚਿਆ ਉਥੇ ਹੀ ਲੋਕਾਂ ਦੀ ਦਿਲ ਲੁੱਟ ਲਿਆ। ਜੱਟ ਦਾ ਪਿਆਰ ਸਿੰਗਰ ਪੰਜਾਬ ਦੀ ਰੌਣਕ ਨੂੰ ਸਟੇਜ ‘ਤੇ ਲੈ ਕੇ ਆਇਆ ਅਤੇ ਟ੍ਰੇਡਿਸ਼ਨਲ ਵ੍ਹਾਈਟ ਕੁੜਤਾ ਚਾਦਰੇ ਨਾਲ ਆਪਣੀ ਲੁੱਕ ਨਾਲ ਪੰਜਾਬ ਦੀ ਸ਼ਾਨਦਾਰ ਝਲਕ ਪੇਸ਼ ਕੀਤੀ। ਨਾਲ ਹੀ ਉਸਨੇ ਆਪਣੇ ਅਸਲ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਚਿੱਟੀ ਪੱਗ, ਦਸਤਾਨੇ ਤੇ ਸਨਗਲਾਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।


ਪੰਜਾਬੀ ਮੁੰਡੇ ਦੋਸਾਂਝਾਵਾਲੇ ਨੇ ਸਹਾਰਾ ਦੀ ਸਟੇਜ ‘ਤੇ ਆਪਣੇ ਫੇਮਸ ਟ੍ਰੇਕ ਪਟਿਆਲਾ ਪੈਗ ਨਾਲ ਆਪਣੀ ਪਰਫਾਰਮੈਂਸ ਦੀ ਸ਼ੁਰੂਆਤ ਕੀਤੀ। ਉਹ ਸ਼ਾਂਤੀ ਦਾ ਚਿੰਨ੍ਹ ਬਣਾਉਂਦੇ ਹੋਏ ਸਟੇਜ ‘ਤੇ ਦਾਖਲ ਹੋਇਆ ਤੇ ਐਂਟਰੀ ਦੌਰਾਨ ਉਸ ਨੇ ਆਪਣਾ ਫੇਸ ਕਵਰ ਕੀਤਾ ਹੋਇਆ ਸੀ। ਆਪਣੀ ਪਹਿਲੀ ਪਰਫਾਰਮੈਂਸ ਪੂਰਾ ਕਰਨ ਤੋਂ ਬਾਅਦ ਦਿਲਜੀਤ ਨੇ ਜੋਸ਼ ਨਾਲ ਕਿਹਾ, “ਪੰਜਾਬੀ ਆ ਗਏ ਕੋਚੇਲਾ।” ਉਸਦਾ ਦੂਜਾ ਪਰਫਾਰਮੈਂਸ ਗੀਤ ਕਲੈਸ਼ ‘ਤੇ ਸੀ। ਫਿਰ ਦਿਲਜੀਤ ਨੇ Jatt Da Pyar, Do You Know, Peaches, Lover ਤੇ ਹੋਰ ਕਈ ਗਾਣਿਆਂ ‘ਤੇ ਆਪਣੀ ਸ਼ਾਨਦਾਰ ਪਰਫਾਰਮੈਂਸ ਦਿੱਤੀ।

ਦਿਲਜੀਤ ਦੋਸਾਂਝ ਦੀ ਪਾਵਰ-ਪੈਕਡ ਪਰਫਾਰਮੈਂਸ ਨੂੰ ਸਰੋਤਿਆਂ ਨੂੰ ਬਹੁਤ ਪਸੰਦ ਕੀਤਾ ਗਿਆ। ਉਸ ਦੇ ਗੀਤ ਦੇ ਮਜ਼ੇਦਾਰ ਬੀਟਸ ‘ਤੇ ਲੋਕਾਂ ਨੇ ਖੂਬ ਭੰਗੜਾ ਕੀਤਾ ਜਿਸ ਦੇ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।


Diljit Dosanjh ਆਪਣੇ ਪੰਜਾਬੀ ਮਿਊਜ਼ਿਕ ਤੇ ਫਿਲਮਾਂ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਐਲਬਮਾਂ Smile, Back 2 Basics, Con.Fi.Den.Tial, G.O.A.T ਤੇ Moonchild ਸ਼ਾਮਲ ਹਨ। ਉਸਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਗਾਇਕ ਤੇ ਐਕਟਰ ਵਜੋਂ ਵੀ ਯੋਗਦਾਨ ਪਾਇਆ ਹੈ।

ਵਰਕ ਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਜੋੜੀ ਦੇ ਪਹਿਲੇ ਟ੍ਰੇਲਰ ਨੂੰ ਲੋਕਾਂ ਦੇ ਰੂਬਰੂ ਕੀਤਾ। 5 ਮਈ ਨੂੰ ਰਿਲੀਜ਼ ਹੋਣ ਲਈ ਤਿਆਰ, ਇਸ ਫਿਲਮ ਵਿੱਚ ਉਹ ਸੌਂਕਣ ਸੌਂਕਣੇ ਐਕਟਰਸ ਨਿਮਰਤ ਖਹਿਰਾ ਦੇ ਨਾਲ ਹੈ। ਇਸ ਤੋਂ ਇਲਾਵਾ ਦਿਲਜੀਤ, ਪਰਿਣੀਤੀ ਚੋਪੜਾ ਨਾਲ ਇਮਤਿਆਜ਼ ਅਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਚਮਕੀਲਾ’ ‘ਚ ਵੀ ਨਜ਼ਰ ਆਵੇਗਾ। ਇਨ੍ਹਾਂ ਤੋਂ ਇਵਾਲਾ ਦਿਲਜੀਤ ਇੱਕ ਹੋਰ ਬਾਲੀਵੁੱਡ ਪ੍ਰੋਜੈਕਟ The Crew ‘ਚ ਕਰੀਨਾ ਕਪੂਰ ਖ਼ਾਨ, ਕ੍ਰਿਤੀ ਸੈਨਨ ਤੇ ਤੱਬੂ ਦੇ ਨਾਲ ਕੰਮ ਕਰ ਰਿਹਾ ਹੈ।